ਹੱਡ ਚੀਰਵੀਂ ਠੰਡ ਵੀ ਪਹਾੜਾਂ ਦੀ ਸੈਰ ਤੋਂ ਪੰਜਾਬੀ ਸੈਲਾਨੀਆਂ ਨੂੰ ਨਹੀਂ ਸਕੀ ਰੋਕ
Thursday, Dec 26, 2024 - 11:10 AM (IST)
ਅੰਮ੍ਰਿਤਸਰ (ਇੰਦਰਜੀਤ/ਰਮਨ)- ਛੁੱਟੀ ਤਿਉਹਾਰ ਦੀ ਹੋਵੇ ਜਾਂ ਚੋਣਾਂ ਦੇ ਦਿਨਾਂ ਦੀ, ਕ੍ਰਿਸਮਸ ਜਾਂ ਨਵੇਂ ਸਾਲ ਦੀ! ਘੁੰਮਣ ਦੇ ਸ਼ੌਕੀਨਾਂ ਲਈ ਹਰ ਦਿਨ ਤਿਉਹਾਰ ਹੁੰਦਾ ਹੈ, ਜਦੋਂ ਕਿਸੇ ਵੀ ਕਾਰਨ ਕਰ ਕੇ ਇਹ ਕੁਝ ਛੁੱਟੀਆਂ ਦਾ ਕ੍ਰਮ ਬਣ ਜਾਂਦਾ ਹੈ। ਇਸ ਖੋਜ ’ਚ ਹੁਣ ਸੈਲਾਨੀਆਂ ਲਈ ਕ੍ਰਿਸਮਸ ਦਾ ਮੌਸਮ ਖੁਸ਼ੀਆਂ ਨਾਲ ਭਰਿਆ ਹੋਇਆ ਹੈ। ਚਾਰ ਦਿਨ ਪਹਿਲਾਂ ਨਗਰ ਨਿਗਮ ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਲੋਕ ਧੌਲਾਧਰ ਘਾਟੀ ਪੁੱਜੇ ਸਨ। ਹੁਣ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਕ੍ਰਿਸਮਸ ਵਾਲੇ ਦਿਨ ਕਾਂਗੜਾ ਜ਼ਿਲ੍ਹੇ ਦੀ ਧਰਮਸ਼ਾਲਾ ਅਤੇ ਨਾਲ ਲੱਗਦੇ ਹੋਟਲ ਦੀ ਬਾਕੀ ਬਚੀ ਬੁਕਿੰਗ ਵੀ ਅੱਜ ਪੂਰੀ ਹੋ ਗਈ ਹੈ।
ਪੰਜਾਬ ਤੋਂ ਖਾਸ ਕਰ ਕੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਕ੍ਰਿਸਮਸ-ਈਵ ਦੇ ਅਨੰਦਮਈ ਕੰਬੀਨੇਸ਼ਨ ਨੇ ਸੈਲਾਨੀਆਂ ਦਾ ਧਿਆਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਪਹਾੜੀਆਂ ਦੀਆਂ ਧੌਲਾਧਾਰ ਘਾਟੀਆਂ ਵੱਲ ਖਿੱਚਿਆ ਹੈ, ਜਿੱਥੇ ਅੱਧੀ ਦਰਜਨ ਤੋਂ ਵੱਧ ਸਥਾਨ ਹਨ। ਇੱਥੇ ਹਰਿਆਲੀ, ਬਰਫ਼ਬਾਰੀ ਅਤੇ ਕੁਦਰਤੀ ਸੁੰਦਰਤਾ ਕਾਰਨ ਹੋਰਨਾਂ ਰਾਜਾਂ ਤੋਂ ਵੀ ਵੱਡੀ ਗਿਣਤੀ ਵਿੱਚ ਸੈਲਾਨੀ ਪੁੱਜੇ ਹੋਏ ਹਨ। ਸਥਿਤੀ ਇਹ ਹੈ ਕਿ ਸੈਲਾਨੀਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਇੱਥੇ ਲੋਕਾਂ ਨੂੰ ਘੁੰਮਣ ਲਈ ਨਾ ਤਾਂ ਹੋਟਲ ਮਿਲ ਰਹੇ ਹਨ ਅਤੇ ਨਾ ਹੀ ਵਾਹਨ। ਡਲਹੌਜ਼ੀ ਵਰਗੇ ਪਹਾੜੀ ਸਥਾਨਾਂ ਦੇ ਮੁਕਾਬਲੇ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਜ਼ਿਆਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾ ਧਾਰਕਾਂ ਲਈ ਅਹਿਮ ਖ਼ਬਰ, ਜਲਦ ਤੋਂ ਜਲਦ ਕਰਵਾਓ ਇਹ ਕੰਮ, ਹਦਾਇਤਾਂ ਜਾਰੀ
70 ਫੀਸਦੀ ਧੌਲਾਧਰ ਘਾਟੀ ਦੇ ਹੋਟਲ ਹੋ ਚੁੱਕੇ ਹਨ ਬੁੱਕ
ਜਾਣਕਾਰੀ ਅਨੁਸਾਰ ਇੱਥੋਂ ਦੇ ਹੋਟਲਾਂ ਦੀ 70-75 ਫੀਸਦੀ ਬੁਕਿੰਗ ਪਹਿਲਾਂ ਤੋਂ ਹੀ ਹੋ ਚੁੱਕੀ ਹੈ ਅਤੇ ਇੱਥੇ ਪਹੁੰਚਣ ’ਤੇ ਹੋਟਲ ਦੀ ਬੁਕਿੰਗ 90 ਫੀਸਦੀ ਪੂਰੀ ਹੋ ਜਾਂਦੀ ਹੈ।
ਵ੍ਹਾਈਟ ਕ੍ਰਿਸਮਿਸ ਅਤੇ ਨਵੇਂ ਸਾਲ ਮਨਾਉਣ ਪਹੁੰਚੇ ਹਿੱਲ ਸਟੇਸ਼ਨ
ਕਈ ਸਾਲਾਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਲੋਕਾਂ ਨੇ ਵ੍ਹਾਈਟ ਕ੍ਰਿਸਮਸ ਮਨਾਇਆ। ਸ਼ਾਨਦਾਰ ਬਰਫਬਾਰੀ ਦੇ ਨਾਲ-ਨਾਲ ਟ੍ਰੈਫਿਕ, ਰੋਡ ਬਲਾਕ, ਪਾਰਕਿੰਗ ਅਤੇ ਵਾਹਨਾਂ ਦੇ ਬਰਫ 'ਤੇ ਤਿਲਕਣ ਵਰਗੀਆਂ ਚੁਣੌਤੀਆਂ ਵੀ ਸਨ, ਪਰ ਸੈਲਾਨੀਆਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਵ੍ਹਾਈਟ ਕ੍ਰਿਸਮਸ ਅਤੇ ਨਵੇਂ ਸਾਲ ਦੇ ਆਕਰਸ਼ਣ ਨੇ ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਪਛਾੜ ਦਿੱਤਾ। ਇਸ ਦਾ ਸੈਲਾਨੀਆਂ ਨੇ ਭਰਪੂਰ ਆਨੰਦ ਲਿਆ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
5 ਦਿਨਾਂ ਦੇ ਪੈਕੇਜ ਨੇ ਵਧਾਇਆ ਆਕਰਸ਼ਣ!
ਕ੍ਰਿਸਮਿਸ ਤੋਂ ਵੀਕੈਂਡ ਦੇ ਨਾਲ ਸੋਮਵਾਰ-ਮੰਗਲਵਾਰ ਨੂੰ ਨਵਾ ਸਾਲ ਪਿਛਲੇ ਦਿਨਾਂ ਨੂੰ ਲੈ ਕੇ 5 ਦਿਨਾਂ ਦੇ ਇਸ ਅੰਤਰਾਲ ਨੇ ਹੋਟਲਾਂ ਵਲੋਂ ਕੱਢੇ ਗਏ 5 ਦਿਨਾਂ ਦੇ ਪੈਕੇਜਾਂ ਵਿਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮੌਸਮ ਵਿਭਾਗ ਵੱਲੋਂ ਯਾਤਰੀਆਂ ਨੂੰ ਦਿੱਤੀ ਗਈ ਜਾਣਕਾਰੀ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਨ੍ਹਾਂ ਦਿਨਾਂ ’ਚ ਭਾਰੀ ਬਰਫਬਾਰੀ ਹੋਣ ਵਾਲੀ ਹੈ, ਜਿਸ ਕਾਰਨ ਮੰਗਲਵਾਰ ਤੋਂ ਹੀ ਲੋਕ ਪਹਾੜੀ ਸਥਾਨਾਂ ’ਤੇ ਪਹੁੰਚ ਗਏ ਹਨ।
ਪੈਰਾਗਲਾਈਡਿੰਗ ਘਾਟੀ ’ਤੇ ਬਰਫਬਾਰੀ ਵਿਚ ਸ਼ਾਮਲ ਪੰਜਾਬੀ
ਪੈਰਾਗਲਾਈਡਿੰਗ ਲਈ ਮਸ਼ਹੂਰ ਕਾਂਗੜਾ ਜ਼ਿਲ੍ਹੇ ਦੀ ਘਾਟੀ ਬੀੜ-ਬਿਲਿੰਗ ਵਿਚ ਬਰਫ਼ਬਾਰੀ ਤੋਂ ਬਾਅਦ ਪੰਜਾਬੀ ਸੈਲਾਨੀਆਂ ਵਿਚ ਭਾਰੀ ਉਤਸ਼ਾਹ ਹੈ। ਜ਼ਿਕਰਯੋਗ ਹੈ ਕਿ ਲੰਬੇ ਅੰਤਰਾਲ ਤੋਂ ਸੈਲਾਨੀ ਬੀੜ ਬਿਲਿੰਗ ’ਚ ਬਰਫ ਪੈਣ ਦੀ ਉਡੀਕ ਕਰ ਰਹੇ ਸਨ। ਬੀਤੇ ਸੋਮਵਾਰ ਤੋਂ ਜਿਵੇਂ ਹੀ ਮੌਸਮ ਬਦਲ ਗਿਆ ਸੀ, ਬਿਲਿੰਗ ਸਮੇਤ ਮੁਲਤਾਨ ਅਤੇ ਬਡਗਰਾਂ ਵਿਚ ਬਰਫਬਾਰੀ ਤੋਂ ਬਾਅਦ ਨਜ਼ਾਰਾ ਹੀ ਬਦਲ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ, ਖੋਲ੍ਹੇ ਤਰੱਕੀ ਦੇ ਦਰਵਾਜ਼ੇ
ਡਲਹੌਜ਼ੀ ਨੂੰ ਪਿੱਛੇ ਛੱਡ ਗਏ ਕਾਂਗੜਾ/ਧਰਮਸ਼ਾਲਾ ਦੇ ਹਿਲ ਸਟੇਸ਼ਨ
ਪੰਜਾਬੀਆਂ ਦੀ ਪਸੰਦ ’ਚ ਕਈ ਸਾਲਾਂ ਤੋਂ ਅੰਮ੍ਰਿਤਸਰ, ਤਰਨਤਾਰਨ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਤੋਂ ਜਾਣ ਵਾਲੇ ਸਰਹੱਦੀ ਜ਼ੋਨ ਦੇ ਸੈਲਾਨੀਆ ਲਈ ਡਲਹੌਜ਼ੀ ਦਾ ਆਕਰਸ਼ਕ ਜ਼ਿਆਦਾ ਰਿਹਾ ਹੈ, ਪਰ ਹੁਣ ਕਾਂਗੜਾ ਦੇ ਨਾਲ ਲੱਗਦੇ ਧੌਲਾਧਰ ਜ਼ਿਲ੍ਹੇ ਦੀਆਂ ਪਹਾੜੀਆਂ ’ਚ ਹਿਲ ਸਟੇਸ਼ਨ ਸੈਲਾਨੀਆਂ ਲਈ ਹੋਰ ਵੀ ਆਕਰਸ਼ਕ ਬਣ ਗਿਆ ਹੈ |
ਇੱਥੇ ਭਾਗਸੂ-ਨਾਗ, ਮੈਕਲਿਓਡਗੰਜ, ਨੱਡੀ, ਪਾਲਮਪੁਰ, ਗੱਗਲ, ਬੀੜ-ਬਿਲਿੰਗ, ਤ੍ਰਿਉਂਡ, ਕਾਂਗੜਾ ਫੋਰਟ, ਪੌਂਗ ਡੈਮ, ਛੋਟੀ ਉਚਾਈ ’ਤੇ ਡੱਲ ਝੀਲ, ਧਰਮਸ਼ਾਲਾ 'ਚ ਸੈਲਾਨੀਆਂ ਦਾ ਝੁਕਾਅ ਵਧ ਗਿਆ ਹੈ ਅਤੇ ਹਰ ਜਗ੍ਹਾ ਸੈਲਾਨੀ ਫੈਲੇ ਹੋਏ ਹਨ। ਇੱਥੋਂ ਦਿਖਾਈ ਦੇਣ ਵਾਲੀਆਂ ਚੋਟੀਆਂ ’ਤੇ ਬਰਫਬਾਰੀ ਹੋਈ ਹੈ ਅਤੇ ਮੈਦਾਨੀ ਇਲਾਕਿਆਂ 'ਚ ਬੂੰਦਾ-ਬਾਂਦੀ ਦੇ ਦ੍ਰਿਸ਼ ਹਨ। ਪਹਾੜਾਂ ’ਤੇ ਬਰਫ਼ ਪੈਣ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ। ਸੋਮਵਾਰ ਨੂੰ ਧਰਮਸ਼ਾਲਾ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ। ਇਸ ਤੋਂ ਵੱਡੀ ਗੱਲ ਹੈ ਕਿ ਦੁਪਿਹਰ ਦੇ ਸਮੇਂ ਇੱਥੇ ਸਰਦੀਆਂ ’ਚ ਧੁੱਪ ਨਿਕਲਦੀ ਹੈ, ਜਿਸ ਨਾਲ ਸੈਲਾਨੀਆਂ ਨੂੰ ਕੁਝ ਘੰਟਿਆਂ ਲਈ ਰਾਹਤ ਵੀ ਮਿਲਦੀ ਹੈ। ਇੱਥੋਂ ਤੱਕ ਕਿ ਬੱਚੇ ਅਤੇ ਅੱਧਖੜ ਉਮਰ ਦੇ ਲੋਕ ਵੀ ਇਨ੍ਹਾਂ ਥਾਵਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ। ਦੂਜੇ ਪਾਸੇ ਡਲਹੌਜ਼ੀ ਖੇਤਰ ਵਿਚ ਇਨ੍ਹੀਂ ਦਿਨੀਂ ਬਹੁਤ ਠੰਡ ਹੁੰਦੀ ਹੈ, ਜਦੋਂ ਕਿ ਹਰਿਆਲੀ ਘੱਟ ਜਾਂਦੀ ਹੈ ਅਤੇ ਚਿੱਟੀ ਚਾਦਰ ਜ਼ਿਆਦਾ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਦੀਆਂ ਤਿਆਰੀਆਂ ਲਈ ਕਿਸਾਨਾਂ ਦੀ ਵਿਸ਼ਾਲ ਮੀਟਿੰਗ, ਕੀਤੀ ਇਹ ਅਪੀਲ
ਕੁੱਲੂ-ਮਨਾਲੀ ਪਹੁੰਚੇ ਨਵ-ਵਿਆਹੁਤਾ ਜੋੜੇ
ਵਿਆਹਾਂ ਦੇ ਸੀਜ਼ਨ ਤੋਂ ਬਾਅਦ ਜਿਵੇਂ ਹੀ ਨਵੇਂ ਵਿਆਹੇ ਜੋੜਿਆਂ ਨੂੰ ਪਤਾ ਲੱਗਾ ਕਿ ਮਨਾਲੀ ਦੇ ਰਸਤੇ ਅਟਲ ਸੁਰੰਗ ਤੱਕ ਖੁੱਲ੍ਹੇ ਹਨ ਤਾਂ ਜੋੜੇ ਸੈਰ-ਸਪਾਟੇ ਲਈ ਕੁੱਲੂ-ਮਨਾਲੀ, ਹਮਤਾ ਦਰਰਾ, ਸੋਲੰਗਨਾਲਾ, ਸੀਸੂ ਵੱਲ ਚੱਲ ਪਏ। ਮਨੀਕਰਨ, ਰੋਹਤਾਂਗ ਅਤੇ ਲਾਹੌਲ-ਸਪਿਤੀ ਜਾਣ ਵਾਲੇ ਰਸਤੇ ਬੰਦ ਹੋਣ ਦੇ ਬਾਵਜੂਦ ਮਨਾਲੀ, ਅਟਲ ਸੁਰੰਗ, ਸੋਲਾਂਗ 'ਤੇ ਪੈ ਰਹੀ ਬਰਫ ਦਾ ਲੋਕ ਆਨੰਦ ਲੈ ਰਹੇ ਹਨ।
ਅੰਮ੍ਰਿਤਸਰ ਲਈ ਖਾਸ ਆਕਰਸ਼ਕ ਹੈ ਪਹਾੜੀ ਇਲਾਕਿਆਂ ਦੇ ਨਜ਼ਾਰੇ, ਪਰਵਾਹ ਨਹੀ ਚੋਣਾਂ ਦੀ
ਅੰਮ੍ਰਿਤਸਰ ਦੇ ਲੋਕ ਜਿੱਥੇ ਵਧੀਆ ਖਾਣਾ ਖਾਣ ਦੇ ਸ਼ੌਕੀਨ ਹਨ ਉੱਥੇ ਹੀ ਪਹਾੜੀ ਇਲਾਕਿਆਂ ’ਚ ਸੈਰ-ਸਪਾਟੇ 'ਤੇ ਜਾਣ ਲਈ ਵੀ ਹਮੇਸ਼ਾ ਤਿਆਰ ਰਹਿੰਦੇ ਹਨ। ਛੁੱਟੀ ਦਾ ਮਾਮੂਲੀ ਜਿਹਾ ਨੋਟਿਸ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਚਾਰ ਪਹੀਆ ਵਾਹਨ ਪਹਾੜੀ ਇਲਾਕਿਆਂ ਵੱਲ ਵਧਣ ਲੱਗ ਜਾਂਦੇ ਹਨ। ਇੱਥੋਂ ਤੱਕ ਕਿ ਪੂਰੇ 5 ਸਾਲ ਪਾਣੀ ਪੀ ਕੇ ਸਰਕਾਰ ਨੂੰ ‘ਕੋਸਣ’ ਵਾਲੇ ਲੋਕ ਵੀ ਵੋਟਾਂ ਵਾਲੇ ਦਿਨ ਸ਼ਹਿਰ ਛੱਡ ਕੇ ਪਹਾੜਾਂ ਵੱਲ ਚਲੇ ਜਾਂਦੇ ਹਨ। ਇਹਨਾਂ ਘੁੰਮਣ ਵਾਲੇ ਸ਼ੋਕੀਨਾਂ ਦੀ ਬਦੌਲਤ ਹੀ ਇੱਥੇ ਵੋਟਿੰਗ ਅੱਧੇ ਤੋਂ ਵੀ ਘੱਟ ਰਹੀ, ਅਸਲ ਵਿੱਚ ਕਈ ਇਲਾਕਿਆਂ ਵਿੱਚ 25 ਤੋਂ 30 ਫੀਸਦੀ ਪੋਲਿੰਗ ਹੋਈ, ਕਾਰਨ ਨਿਕਲਿਆ ‘ਤਿੰਨ ਛੁੱਟੀਆਂ’!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8