ਕੜਾਕੇ ਦੀ ਠੰਡ ’ਚ ਸ਼ੀਤਲਹਿਰ ਦਾ ਕਹਿਰ ਜਾਰੀ, ਦੁਪਹਿਰ ਬਾਅਦ ਹੋਏ ਸੂਰਜ ਦੇ ਦਰਸ਼ਨ
Thursday, Jan 14, 2021 - 05:49 PM (IST)
ਨਵਾਂਸ਼ਹਿਰ (ਮਨੋਰੰਜਨ) - ਜ਼ਿਲ੍ਹੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ, ਜਿਸ ਕਾਰਨ ਅੱਜ ਯਾਨੀ ਕਿ ਵੀਰਵਾਰ ਦੀ ਸਵੇਰ ਤੋਂ ਸੰਘਣਾ ਕੋਹਰਾ ਛਾਇਆ ਰਿਹਾ। ਕੋਹਰੇ ਦੇ ਕਾਰਨ ਦੁਪਹਿਰ ਬਾਅਦ ਹੀ ਲੋਕਾਂ ਨੂੰ ਸੂਰਜ ਦਾ ਦੀਦਾਰ ਹੋ ਸਕਿਆ। ਧੁੱਪ ਨਿਕਲਣ ਦੇ ਬਾਅਦ ਵੀ ਸਰਦ ਹਵਾਵਾਂ ਪਰੇਸ਼ਾਨ ਕਰਦੀਆਂ ਰਹੀਆਂ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਜਾਣਕਾਰੀ ਦੀ ਮੰਨੀਏ ਤਾਂ ਸਰਦੀ ਦੇ ਇਹ ਤੇਵਰ ਅਗਲੇ ਕੁਝ ਦਿਨਾਂ ਤੱਕ ਇਸ ਤਰ੍ਹਾਂ ਦੇ ਹੀ ਰਹਿਣ ਵਾਲੇ ਹਨ। ਵੀਰਵਾਰ ਨੂੰ ਜ਼ਿਆਦਾਤਰ ਤਾਪਮਾਨ 18 ਡਿਗਰੀ ਅਤੇ ਨਿਉਨਤਮ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ। ਮੌਸਮ ਮਾਹਿਰਾ ਦਾ ਮੰਨਣਾ ਹੈ ਕਿ 15 ਜਨਵਰੀ ਤੋਂ ਪਹਿਲਾ ਮੀਂਹ ਪੈਣ ਦੀ ਵੀ ਪੂਰੀ ਸੰਭਾਵਨਾ ਹੈ। ਨਾਲ ਹੀ ਪੂਰੇ ਜਨਵਰੀ ਮਹੀਨੇ ਵਿੱਚ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ।
ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ
ਬੱਚੇ ਅਤੇ ਬਜ਼ੁਰਗਾਂ ਨੂੰ ਸਾਵਧਾਨੀ ਦੀ ਜ਼ਰੂਰਤ
ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਡਾਕਟਰ ਵੀ ਖ਼ਾਸ ਤੌਰ ’ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਕਈ ਤਰ੍ਹਾਂ ਦੀਆਂ ਸਾਵਧਾਨੀ ਵਰਤਣ ਦੀ ਵਾਰ-ਵਾਰ ਸਲਾਹ ਦੇ ਰਹੇ ਹਨ। ਸਿਵਲ ਹਸਪਤਾਲ ਵਿੱਚ ਤਾਇਨਾਤ ਐੱਮ.ਡੀ. ਮੈਡੀਸਨ ਡਾ. ਗੁਰਪਾਲ ਕਟਾਰੀਆ ਦਾ ਕਹਿਣਾ ਹੈ ਕਿ ਜਦੋਂ ਤੱਕ ਧੁੱਪ ਨਾ ਨਿਕਲ ਆਵੇ, ਬਜ਼ੁਰਗ ਸੈਰ ਲਈ ਘਰਾਂ ਤੋਂ ਬਾਹਰ ਨਾ ਨਿਕਲਣ। ਸਰਦੀ ਵਿੱਚ ਅਲਰਜੀ ਹੋਣਾ ਸੁਭਾਵਿਕ ਹੈ। ਨਾਰੀਅਲ ਦੇ ਤੇਲ ਵਿੱਚ ਕਪੂਰ ਮਿਕਸ ਕਰਕੇ ਲਗਾਓ।ਗੁਨਗੁਣਾ ਪਾਣੀ ਨਾਲ ਨਹਾਓ। ਅਦਰਕ ਦਾ ਸੇਵਕ ਲਗਾਤਾਰ ਕਿਸੇ ਨਾ ਕਿਸੇ ਤਰਾ ਕਰਦੇ ਰਹੇ। ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਗਰਮ ਚੀਜ਼ਾਂ ਚਾਹ, ਕਾਫ਼ੀ, ਗਰਮ ਦੁੱਧ ਆਦਿ ਦਾ ਲਗਾਤਾਰ ਸੇਵਨ ਕਰੋ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ