ਮੁੱਖ ਮੰਤਰੀ 20 ਦੀ ਬਜਾਏ 22 ਨੂੰ ਮਿਲਣਗੇ ਸੋਨੀਆ ਨੂੰ

Saturday, Jun 19, 2021 - 12:04 AM (IST)

ਮੁੱਖ ਮੰਤਰੀ 20 ਦੀ ਬਜਾਏ 22 ਨੂੰ ਮਿਲਣਗੇ ਸੋਨੀਆ ਨੂੰ

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਦੀ ਬਜਾਏ 22 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਸੂਤਰਾਂ ਅਨੁਸਾਰ ਕੈਪਟਨ ਦਾ 20 ਜੂਨ ਨੂੰ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਸਿਰਫ ਮੀਡੀਆ ਦੇ ਇਕ ਵਰਗ ਵਿਚ ਕਿਹਾ ਜਾ ਰਿਹਾ ਸੀ ਕਿ ਉਹ ਤੇ ਹੋਰ ਕਾਂਗਰਸੀ ਨੇਤਾ 20 ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਵਾਲੇ ਹਨ। ਸੂਤਰਾਂ ਨੇ ਸਪਸ਼ਟ ਕੀਤਾ ਕਿ ਕੈਪਟਨ ਨੇ 22 ਜੂਨ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ। ਸੋਨੀਆ ਨਾਲ ਉਨ੍ਹਾਂ ਦੀ ਮੁਲਾਕਾਤ 22 ਨੂੰ ਹੁੰਦੀ ਹੈ ਜਾਂ 23 ਨੂੰ, ਇਸ ਬਾਰੇ 1-2 ਦਿਨਾਂ ’ਚ ਸਥਿਤੀ ਸਪਸ਼ਟ ਹੋਵੇਗੀ। ਸੋਮਵਾਰ ਨੂੰ ਮੁੱਖ ਮੰਤਰੀ ਨੇ ਚੰਡੀਗੜ੍ਹ ’ਚ ਸਰਕਾਰੀ ਬੈਠਕਾਂ ਰੱਖੀਆਂ ਹੋਈਆਂ ਹਨ। ਉਹ ਕਾਂਗਰਸ ਦੇ ਨਵੇਂ ਚੁਣੇ ਪ੍ਰਤੀਨਿਧੀਆਂ ਨਾਲ ਵੀ ਸੋਮਵਾਰ ਨੂੰ ਮੁਲਾਕਾਤ ਕਰਨਗੇ। ਇਸ ਲਈ ਮੰਗਲਵਾਰ 22 ਜੂਨ ਨੂੰ ਹੀ ਉਹ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਸਕਣਗੇ।

ਇਹ ਖ਼ਬਰ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਵਲੋਂ 6ਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ


ਸੂਤਰਾਂ ਅਨੁਸਾਰ ਹੁਣ ਪੰਜਾਬ ਵਿਚ ਕਾਂਗਰਸ ਸਬੰਧੀ ਸੋਨੀਆ ਗਾਂਧੀ ਦਾ ਫੈਸਲਾ ਅਗਲੇ ਹਫਤੇ ਹੀ ਆਏਗਾ। 22 ਨੂੰ ਜੇ ਸੋਨੀਆ ਤੇ ਕੈਪਟਨ ਦਰਮਿਆਨ ਬੈਠਕ ਹੁੰਦੀ ਹੈ ਤਾਂ ਸੋਨੀਆ ਵੀ ਆਪਣਾ ਫੈਸਲਾ ਸੁਣਾਉਣ ’ਚ ਇਕ-ਦੋ ਦਿਨ ਦਾ ਸਮਾਂ ਲੈ ਸਕਦੀ ਹੈ। ਸੂਬੇ ਦੇ ਸਾਰੇ ਕਾਂਗਰਸੀਆਂ ਦੀਆਂ ਨਜ਼ਰਾਂ ਸੋਨੀਆ ਵਲੋਂ ਲਏ ਜਾਣ ਵਾਲੇ ਫੈਸਲੇ ਵੱਲ ਟਿਕੀਆਂ ਹੋਈਆਂ ਹਨ। ਕਾਂਗਰਸ ਲੀਡਰਸ਼ਿਪ ਦਾ ਫੈਸਲਾ ਆਉਣ ਤੋਂ ਬਾਅਦ ਹੀ ਸੂਬੇ ਵਿਚ ਪਾਰਟੀ ਅੰਦਰ ਸਥਿਰਤਾ ਦਾ ਮਾਹੌਲ ਬਣ ਸਕੇਗਾ।

ਇਹ ਖ਼ਬਰ ਵੀ ਪੜ੍ਹੋ- WTC Final : ਨਿਰਾਸ਼ ਹੋਈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਇਹ ਹੈ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News