ਲੋਕਾਂ ਨਾਲ ਕੀਤਾ ਵਾਅਦਾ ਨਿਭਾਉਣਗੇ CM ਮਾਨ, ਚੋਣਾਂ ਤੋਂ ਪਹਿਲਾਂ ਕੀਤਾ ਸੀ ਐਲਾਨ
Monday, Jul 15, 2024 - 10:32 AM (IST)
ਜਲੰਧਰ (ਧਵਨ)- ਆਮ ਤੌਰ ’ਤੇ ਚੋਣਾਂ ਸਮੇਂ ਸਿਆਸਤਦਾਨ ਕਈ ਤਰ੍ਹਾਂ ਦੇ ਐਲਾਨ ਤਾਂ ਕਰਦੇ ਹਨ ਪਰ ਚੋਣਾਂ ਤੋਂ ਬਾਅਦ ਉਨ੍ਹਾਂ ’ਤੇ ਅਮਲ ਹੁੰਦਾ ਘੱਟ ਹੀ ਦੇਖਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਸਮੇਂ ਜਲੰਧਰ ’ਚ ਕਿਰਾਏ ’ਤੇ ਘਰ ਲਿਆ ਸੀ ਅਤੇ ਜ਼ਿਮਨੀ ਚੋਣ ਦੌਰਾਨ ਲਗਾਤਾਰ ਉਹ ਇਸ ਘਰ ’ਚ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਹੋਰ ਮੈਂਬਰਾਂ ਨਾਲ ਰਹੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪੱਖ ’ਚ ਚੋਣ ਮੁਹਿੰਮ ਚਲਾਉਂਦੇ ਰਹੇ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਮਾਸੂਮ ਬੱਚੀਆਂ ਨਾਲ ਕੀਤਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ
ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੂੰ ਭਾਰੀ ਵੋਟਾਂ ਦੇ ਵੱਡੇ ਫਰਕ ਨਾਲ ਜ਼ਿਮਨੀ ਚੋਣ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਲੰਧਰ ਸਥਿਤ ਘਰ ਨੂੰ ਆਪਣੇ ਕੋਲ ਰੱਖਣਗੇ ਅਤੇ ਵਾਅਦੇ ਮੁਤਾਬਕ ਉਹ ਹਰ ਹਫਤੇ ਇਸ ਘਰ ’ਚ ਆਉਂਦੇ ਰਹਿਣਗੇ। ਮੁੱਖ ਮੰਤਰੀ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਇਸ ਘਰ ’ਚ ਰਹਿਣ ਨਾਲ ਦੋਆਬੇ ਅਤੇ ਮਾਝੇ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਮੁੱਖ ਮੰਤਰੀ ਦੇ ਨਜ਼ਦੀਕੀ ਨੇਤਾਵਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਐਲਾਨ ਕਰ ਦਿੰਦੇ ਹਨ, ਉਸ ’ਤੇ ਪੂਰੀ ਤਰ੍ਹਾਂ ਅਮਲ ਕਰਦੇ ਹਨ, ਇਸ ਲਈ ਉਹ ਜਲੰਧਰ ਵਾਲਾ ਘਰ ਆਪਣੇ ਕੋਲ ਹੀ ਰੱਖਣਗੇ।
ਉਨ੍ਹਾਂ ਨੇ ਪਹਿਲਾਂ ਹੀ ਇਸ ਮਕਾਨ ਲਈ 3 ਸਾਲਾਂ ਲਈ ਰੈਂਟਲ ਡੀਡ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ’ਚ ਬਣੇ ਰਹਿਣ ਨਾਲ ਜਿਥੇ ਇਕ ਪਾਸੇ ਲੋਕਾਂ ਲਈ ਉਨ੍ਹਾਂ ਨੂੰ ਮਿਲਣਾ ਆਸਾਨ ਹੋਵੇਗਾ ਅਤੇ ਉਥੇ ਹੀ ਦੂਜੇ ਪਾਸੇ ਅਧਿਕਾਰੀਆਂ ’ਤੇ ਦਬਾਅ ਹੋਵੇਗਾ ਅਤੇ ਉਹ ਜਨਤਾ ਦੇ ਕੰਮਾਂ ਨੂੰ ਜਲਦੀ ਕਰਨਗੇ। ਅਧਿਕਾਰੀਆਂ ਨੂੰ ਵੀ ਹੁਣ ਇਹ ਪਤਾ ਰਹੇਗਾ ਕਿ ਮੁੱਖ ਮੰਤਰੀ ਜਲੰਧਰ ਆਉਂਦੇ-ਜਾਂਦੇ ਰਹਿਣਗੇ। ਅਜਿਹੇ ’ਚ ਉਹ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨਗੇ।
ਇਹ ਖ਼ਬਰ ਵੀ ਪੜ੍ਹੋ - BSNL ਦੀ ਤਾਰ ਰਿਪੇਅਰ ਕਰ ਰਹੇ ਨੌਜਵਾਨ ਉੱਪਰ ਡਿੱਗੀ ਮਿੱਟੀ ਦੀ ਢਿੱਗ, ਤੜਫ-ਤੜਫ ਕੇ ਨਿਕਲੀ ਜਾਨ
ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਮਾਝੇ ਅਤੇ ਦੋਆਬੇ ’ਚ ਨੁਕਸਾਨ ਝੱਲਣਾ ਪਿਆ ਸੀ, ਜਦਕਿ ਮਾਲਵੇ ’ਚ ਇਹ ਆਪਣਾ ਗੜ੍ਹ ਬਚਾਉਣ ’ਚ ਸਫਲ ਰਹੀ। ਮੁੱਖ ਮੰਤਰੀ ਨੇ ਜ਼ਿਮਨੀ ਚੋਣ ਦੌਰਾਨ ਇਹ ਐਲਾਨ ਵੀ ਕੀਤਾ ਸੀ ਕਿ ਉਹ ਜਲੰਧਰ ਦੇ ਲੋਕਾਂ ਨਾਲ ਮਜ਼ਬੂਤ ਰਿਸ਼ਤਾ ਨਿਭਾਉਣ ਆਏ ਹਨ ਅਤੇ ਇਸ ਦੇ ਨਾਤੇ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਨੂੰ ਜ਼ਿਮਨੀ ਚੋਣ ਜਿੱਤਣ ਵਾਲੇ ਮੋਹਿੰਦਰ ਭਗਤ ਨੂੰ ਆਪਣੀ ਕੈਬਨਿਟ ’ਚ ਸ਼ਾਮਲ ਕਰਨਾ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8