ਪੰਜਾਬ ਲਈ ਮਾਣ ਵਾਲੀ ਗੱਲ : ISRO ਸੈਟੇਲਾਈਟ 'ਚ ਲੱਗੀ ਇਨ੍ਹਾਂ ਵਿਦਿਆਰਥਣਾਂ ਦੀ ਚਿੱਪ, CM ਮਾਨ ਨੇ ਦਿੱਤੀ ਹੱਲਾਸ਼ੇਰੀ
Tuesday, Feb 07, 2023 - 04:01 PM (IST)
ਚੰਡੀਗੜ੍ਹ : ਅੰਮ੍ਰਿਤਸਰ ਦੇ ਇਕ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਹੈ। ਸਕੂਲ ਦੀਆਂ 10 ਵਿਦਿਆਰਥਣਾਂ ਦਾ ਇਕ ਵਫ਼ਦ ISRO ਸ੍ਰੀਹਰੀਕੋਟਾ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਵੱਲੋਂ ਇਨ੍ਹਾਂ ਵਿਦਿਆਰਥਣਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਹੀ ਮੇਕਅਪ ਨੂੰ ਲੈ ਕੇ ਪੈ ਗਿਆ ਸੀ ਪੰਗਾ, ਫਿਰ ਜੋ ਕੁੱਝ ਹੋਇਆ, ਯਕੀਨ ਨਹੀਂ ਕਰ ਸਕੋਗੇ
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਈਸਰੋ ਦੇ ਸੈਟੇਲਾਈਟ 'ਚ ਇਕ ਚਿੱਪ ਅੰਮ੍ਰਿਤਸਰ ਦੇ ਸਕੂਲ ਦੀਆਂ ਬੱਚੀਆਂ-ਅਧਿਆਪਕ ਸਾਹਿਬਾਨ ਦੀ ਮਿਹਨਤ ਸਦਕਾ ਲਾਈ ਗਈ ਹੈ। ਇਹ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਮੁੱਖ ਮੰਤਰੀ ਮਾਨ ਵੱਲੋਂ ਬੱਚੀਆਂ ਅਤੇ ਅਧਿਆਪਕਾਂ ਨੂੰ ਸ੍ਰੀਹਰੀਕੋਟਾ ਜਾਣ ਲਈ ਖ਼ਰਚੇ ਦੇ ਤੌਰ 'ਤੇ 3 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਵਿੱਖ 'ਚ ਹੋਰ ਵਧੀਆ ਖੋਜਾਂ ਕਰਨ ਲਈ ਇਨ੍ਹਾਂ ਬੱਚੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ