ਪੰਜਾਬ ''ਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ''ਤੇ CM ਮਾਨ ਸਖ਼ਤ, ਬੋਲੇ-ਪ੍ਰਾਪਰਟੀਆਂ ਅਟੈਚ ਕਰਾਂਗੇ (ਵੀਡੀਓ)

02/01/2024 7:01:15 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 518 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਸਮਾਰੋਹ ਦੌਰਾਨ ਵੱਖ-ਵੱਖ ਨਵੇਂ ਨਿਯੁਕਤ ਉਮੀਦਵਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਛੱਡਣ ਦਾ ਦਿਲ ਕਿਸੇ ਦਾ ਵੀ ਨਹੀਂ ਕਰਦਾ। ਸਿਆਸੀ ਆਗੂਆਂ ਅਤੇ ਲੋਕਾਂ ਵਿਚਕਾਰ ਬਹੁਤ ਜ਼ਿਆਦਾ ਦੂਰੀਆਂ ਪੈ ਗਈਆਂ ਸਨ ਅਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ : ਪਿੰਡ ਦੇ ਹੀ ਮੁੰਡਿਆਂ ਨੇ ਅੱਲ੍ਹੜ ਕੁੜੀ ਦੀ ਲੁੱਟੀ ਇੱਜ਼ਤ, ਮਗਰੋਂ ਘਰ ਨੇੜੇ ਸੁੱਟਿਆ

ਉਨ੍ਹਾਂ ਕਿਹਾ ਕਿ ਖ਼ੁਸ਼ੀਆਂ ਦੇ ਸਮਾਗਮ ਪੰਜਾਬ 'ਚ ਹੋਣੋਂ ਹੀ ਹਟ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਪੋਸਟਾਂ ਖ਼ਾਲੀ ਹਨ ਤਾਂ ਅਸੀਂ ਇਨ੍ਹਾਂ ਨੂੰ ਭਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ 518 ਉਮੀਦਵਾਰਾਂ 'ਚੋਂ 292 ਉਮੀਦਵਾਰ ਸਾਡੀਆਂ ਧੀਆਂ-ਭੈਣਾਂ ਹਨ। ਉਨ੍ਹਾਂ ਨੇ ਟ੍ਰੈਵਲ ਏਜੰਟਾਂ ਖ਼ਿਲਾਫ਼ ਬੋਲਦਿਆਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਹੈ ਕਿ ਇਨ੍ਹਾਂ ਕੋਲ ਸਾਡੇ ਨੌਜਵਾਨ ਪੈਸੇ ਫਸਾ ਕੇ ਬੈਠ ਜਾਣ। ਉਨ੍ਹਾਂ ਕਿਹਾ ਕਿ ਅਸੀਂ ਤਾਂ ਬਾਹਰੇ ਮੁਲਕਾਂ ਦੇ ਅੰਬੈਸਡਰਾਂ ਨਾਲ ਵੀ ਗੱਲ ਕਰ ਲਈ ਹੈ ਅਤੇ ਜਿਹੜੇ ਗੈਰ-ਕਾਨੂੰਨੀ ਤੌਰ 'ਤੇ ਟ੍ਰੈਵਲ ਏਜੰਟ ਕੰਮ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਅਸੀਂ ਕਾਰਵਾਈ ਕਰਾਂਗੇ।

ਇਹ ਵੀ ਪੜ੍ਹੋ : ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ

ਜੇਕਰ ਇਨ੍ਹਾਂ ਟ੍ਰੈਵਲ ਏਜੰਟਾਂ ਨੇ ਲੋਕਾਂ ਦੇ ਪੈਸੇ ਦੱਬੇ ਹਨ ਤਾਂ ਉਨ੍ਹਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇਗੀ ਅਤੇ ਉਹ ਵੇਚ ਕੇ ਲੋਕਾਂ ਦਾ ਪੈਸਾ ਮੋੜਿਆ ਜਾਵੇਗਾ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨੌਜਵਾਨਾਂ ਨਾਲ ਧੋਖਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਟ੍ਰੈਵਲ ਏਜੰਟਾਂ ਖ਼ਿਲਾਫ਼ ਸੰਸਦ 'ਚ ਸਭ ਤੋਂ ਪਹਿਲਾਂ ਮੈਂ ਆਵਾਜ਼ ਚੁੱਕੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੇ ਕਿ ਪੰਜਾਬ 'ਚ ਇੰਨੇ ਟ੍ਰੈਵਲ ਏਜੰਟ ਕਿੱਥੋਂ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਮੁੰਡੇ-ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਵੰਡਣ ਵਾਲੇ ਬਣਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦਾ ਸ਼ਾਨਦਾਰ ਬਜਟ ਪੇਸ਼ ਕਰਾਂਗੇ ਅਤੇ ਲੋਕਾਂ ਵਾਸਤੇ ਪੈਸਾ ਰੱਖਾਂਗੇ। ਉਨ੍ਹਾਂ ਨੇ ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' 'ਤੇ ਤੰਜ ਕੱਸਦਿਆਂ ਕਿਹਾ ਕਿ ਜਿਸ ਨੇ ਪੰਜਾਬ ਨੂੰ ਡੋਬਿਆ, ਉਹ ਪੰਜਾਬ ਬਚਾਓ ਯਾਤਰਾ 'ਤੇ ਨਿਕਲ ਗਿਆ ਅਤੇ ਉਹ ਦੱਸੇ ਕਿ ਅਸੀਂ ਕਿਸ ਤੋਂ ਪੰਜਾਬ ਨੂੰ ਬਚਾਈਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
 


Babita

Content Editor

Related News