ਅੰਮ੍ਰਿਤਸਰ ਪਹੁੰਚੇ CM ਮਾਨ ਨੇ ਸਿਹਤ ਖੇਤਰ ਨੂੰ ਲੈ ਕੇ ਦੱਸਿਆ ਪੰਜਾਬ ਦਾ ਰੋਡ ਮੈਪ
Friday, Nov 17, 2023 - 06:44 PM (IST)
ਅੰਮ੍ਰਿਤਸਰ (ਰਮਨਦੀਪ ਸਿੰਘ ਸੋਡੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ 100 ਸਾਲ ਪੂਰੇ ਹੋਣ ਦੇ ਸਮਾਗਮ 'ਚ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਵੱਲ ਪਹਿਲ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵਿਦਿਆਰਥੀਆਂ ਨੂੰ ਇੱਥੇ ਹੀ ਚੰਗੀ ਸਿੱਖਿਆ ਦੇਈਏ ਤਾਂ ਕਿ ਡਿਗਰੀ ਮੁਤਾਬਕ ਉਹ ਇੱਥੇ ਹੀ ਕੰਮ ਵੀ ਕਰ ਸਕਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੋ ਆਮ ਆਦਮੀ ਕਲੀਨਿਕ ਦਿੱਲੀ 'ਚ ਸ਼ੁਰੂ ਕੀਤੇ ਹਨ ਉਸ 'ਚ ਨਵੇਂ ਡਾਕਟਰਾਂ ਨੂੰ ਲਿਆ ਹੈ ਅਤੇ ਸਾਰਾ ਕੰਮ ਕੰਪਿਊਟਰ ਰਾਹੀਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਅੱਜ ਪੂਰੇ ਪੰਜਾਬ 'ਚ 664 ਕਲੀਨਿਕ ਬਣ ਚੁੱਕੇ ਹਨ, ਜਿਸ 'ਚ ਨਵੇਂ ਡਾਕਟਰਾਂ ਅਤੇ ਨੌਜਵਾਨ ਪੀੜ੍ਹੀ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਲੀਨਿਕਾਂ ਅਤੇ ਹਸਪਤਾਲਾਂ 'ਚ ਵੱਡੇ ਪੱਧਰ 'ਤੇ ਹੈਲਥ ਵਰਕਰ, ਸਟਾਫ਼ ਨਰਸਾਂ, ਡਾਕਟਰ ਭਰਤੀ ਕਰ ਰਹੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦਾ ਕੱਲ੍ਹ ਹੁਸ਼ਿਆਰਪੁਰ ਉਦਘਾਟਨ ਕਰਨ ਜਾਵਾਂਗੇ, ਜੋ 500 ਕਰੋੜ ਦੀ ਲਾਗਤ ਨਾਲ ਬਣਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ
ਮੁੱਖ ਮੰਤਰੀ ਨੇ ਕਿਹਾ ਜਦੋਂ ਰੂਸ ਅਤੇ ਯੂਕਰੇਨ ਦੀ ਜੰਗ ਲੱਗੀ ਸੀ ਤਾਂ ਮੈਡੀਕਲ ਕਾਲਜ ਦਾ ਵਿਚਾਰ ਮੈਨੂੰ ਉਸ ਸਮੇਂ ਆਇਆ ਜਦੋਂ 350 ਤੋਂ ਵਧੇਰੇ ਪੰਜਾਬ ਦੇ ਕੁੜੀਆਂ ਮੁੰਡੇ ਮੈਨੂੰ ਮਿਲਣ ਲਈ ਆਏ ਸਨ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਮੈਂ ਉਨ੍ਹਾਂ ਵਿਦਿਆਰਥੀਆਂ ਨੂੰ ਦੇਖ ਕੇ ਹੈਰਾਨ ਹੋ ਗਿਆ ਸੀ ਕਿ ਯੂਕਰੇਨ ਨੂੰ ਆਜ਼ਾਦ ਹੋਏ 25ਤੋਂ 26 ਸਾਲ ਹੋਏ ਹਨ ਅਤੇ ਸਾਨੂੰ 75 ਸਾਲ ਹੋ ਗਏ ਹਨ ਤਾਂ ਫਿਰ ਵੀ ਸਾਡੇ ਬੱਚੇ ਵਿਦੇਸ਼ਾਂ 'ਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਜਾ ਰਹੇ ਹਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ 'ਚ ਮੈਡੀਕਲ ਕਾਲਜ ਖੋਲ੍ਹਣ ਦਾ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਅਮਰੀਕਾ 'ਚ ਸਭ ਤੋਂ ਹੁਸ਼ਿਆਰ ਡਾਕਟਰ ਇੰਡੀਅਨ ਮਨੇ ਜਾਂਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਸਾਡੇ ਕੋਲ ਟੈਲੇਂਟ ਦੀ ਕਮੀ ਨਹੀਂ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੱਚਿਆਂ ਲਈ ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ। ਜਿਸ ਵਿਸ਼ੇ 'ਚ ਬੱਚੇ ਦੀ ਦਿਲਚਸਪੀ ਹੁੰਦੀ ਹੈ, ਉਸ ਲੈਵਲ ਦੀ ਬੱਚੇ ਨੂੰ ਪੜ੍ਹਾਈ ਕਰਵਾਈ ਜਾਵੇਗੀ, ਤਾਂ ਕਿ ਉਸ ਨੂੰ ਅੱਗੇ ਜਾ ਕੇ ਕੋਈ ਤੰਗੀ ਨਾ ਹੋਵੇ। ਉਨ੍ਹਾਂ ਸਮਾਗਮ 'ਚ ਆਏ ਲੋਕਾਂ ਨੂੰ ਕਿਹਾ ਸਾਨੂੰ ਤੁਹਾਡੇ ਵਰਗੇ ਲੋਕਾਂ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਪੰਜਾਬ ਨੂੰ ਮੈਡੀਕਲ ਹੱਬ ਬਣਾ ਸਕੀਏ। ਉਨ੍ਹਾਂ ਕਿਹਾ ਕਿ ਇਹ ਵੀ ਸਮਾਂ ਆਵੇਗਾ ਕਿ ਜਦੋਂ ਬਾਹਰੋਂ ਲੋਕੀ ਇੱਥੇ ਇਲਾਜ ਕਰਵਾਉਣ ਆਉਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, 24 ਸਾਲਾ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲ਼ੀਆਂ
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ 26 ਜਨਵਰੀ ਤੱਕ ਸਾਰੇ ਤਹਿਸੀਲ ਜ਼ਿਲ੍ਹਿਆਂ 'ਚ ਜੋ ਵੀ ਡਿਸਪੈਂਸਰੀਆਂ ਅਤੇ ਹਸਪਤਾਲ ਹਨ ਉਨ੍ਹਾਂ 'ਚ ਐਕਸਰੇ ਮਸ਼ੀਨਾਂ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਇਸ ਦੇ ਨਾਲ ਹਰ ਤਰ੍ਹਾਂ ਦੀ ਦਵਾਈ ਹਸਪਤਾਲ 'ਚ ਉਪਲੱਬਧ ਕਰਵਾਈ ਜਾਵੇਗੀ ਅਤੇ ਕਿਸੇ ਵੀ ਚੀਜ਼ ਦੀ ਬਾਹਰੋਂ ਲਿਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਸਾਡੇ ਕੋਲ ਪੈਸਿਆਂ ਦੀ ਕੋਈ ਕਮੀ ਨਹੀ ਹੈ । ਸਾਡੀ ਨੀਅਤ ਹੈ ਕਿ ਅਸੀਂ ਲੋਕਾਂ ਦੇ ਕੰਮ ਆਈਏ ਅਤੇ ਸਾਡੇ ਵੱਲੋਂ ਸਕੂਲ ਅਤੇ ਹਸਪਤਾਲ 'ਚ ਕੋਈ ਕਮੀ ਨਹੀਂ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8