CM ਮਾਨ ਦਾ ਪਹਿਲਵਾਨਾਂ ਦੇ ਹੱਕ ’ਚ ਧਮਾਕੇਦਾਰ ਟਵੀਟ, ਕੇਂਦਰ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

Tuesday, May 30, 2023 - 07:36 PM (IST)

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਖਿਲਾਫ਼ ਕਾਰਵਾਈ ਨਾ ਹੋਣ ਕਾਰਨ ਆਪਣੇ ਮੈਡਲ ਗੰਗਾ ’ਚ ਵਹਾਉਣ ਜਾ ਰਹੇ ਪਹਿਲਵਾਨਾਂ ਦੇ ਹੱਕ ’ਚ ਧਮਾਕੇਦਾਰ ਟਵੀਟ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : IPL 2023 : ਚੇਨਈ 5ਵੀਂ ਵਾਰ ਬਣਿਆ ਚੈਂਪੀਅਨ, ਰੋਮਾਂਚਕ ਮੁਕਾਬਲੇ ’ਚ ਗੁਜਰਾਤ ਨੂੰ ਹਰਾਇਆ

PunjabKesari

ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਅੰਤਰਰਾਸ਼ਟਰੀ ਤਮਗਾ ਜੇਤੂ ਪਹਿਲਵਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਦੁਖ਼ੀ ਹੋ ਕੇ ਆਪਣੇ ਤਮਗਿਆਂ ਨੂੰ ਹਰਿਦੁਆਰ ਗੰਗਾ ਜੀ ’ਚ ਵਹਾਉਣ ਜਾਣਾ ਦੇਸ਼ ਲਈ ਬਹੁਤ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਆਵਾਜ਼ ਨਾ ਚੁੱਕੀ ਗਈ ਤਾਂ ਅਗਲੀ ਵਾਰ ਦੇਸ਼ ਦੇ ਲੋਕਤੰਤਰ ਦੀਆਂ ਅਸਥੀਆਂ ਨੂੰ ਵਹਾਉਣ ਦੀ ਹੋਵੇਗੀ।

ਜ਼ਿਕਰਯੋਗ ਹੈ ਕਿ ਮਹਿਲਾ ਪਹਿਲਵਾਨ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾ ਰਹੇ ਹਨ ਤੇ ਉਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲਗਾਤਾਰ ਧਰਨਾ ਦੇ ਰਹੇ ਹਨ।  


Manoj

Content Editor

Related News