CM ਮਾਨ ਦਾ ਪੰਜਾਬੀਆਂ ਲਈ ਵੱਡਾ ਬਿਆਨ, 'ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ ਹਾਂ' (ਵੀਡੀਓ)

06/22/2024 1:26:10 PM

ਹੁਸ਼ਿਆਰਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਹਾੜੇ ਮੌਕੇ ਇੱਥੇ ਰਾਜ ਪੱਧਰੀ ਸਮਾਗਮ 'ਚ ਸ਼ਿਰੱਕਤ ਕੀਤੀ ਅਤੇ ਜਨਤਾ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਮਾਨਵਤਾ ਲਈ ਡੂੰਘਾ ਸੰਦੇਸ਼ ਦਿੱਤਾ ਹੈ। ਭਗਤ ਕਬੀਰ ਜੀ ਨੇ ਗਰੀਬ ਪਰਿਵਾਰ 'ਚ ਪੈਦਾ ਹੋ ਕੇ ਅਜਿਹੀਆਂ ਰਚਨਾਵਾਂ ਰਚੀਆਂ ਕਿ ਅੱਜ 626 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਕਾਰਨ ਹੀ ਅੱਜ ਅਸੀਂ ਇੱਥੇ ਬੈਠੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਅਜੇ ਵੀ ਸਾਡੇ ਸਮਾਜ 'ਚ ਊਚ-ਨੀਚ ਹੈ। ਸਾਇੰਸ ਦੀ ਤਰੱਕੀ ਦੇ ਬਾਵਜੂਦ ਵੀ ਸਾਡੇ ਮਨਾਂ 'ਚ ਇਕ-ਦੂਜੇ ਤੋਂ ਉੱਪਰ-ਥੱਲੇ ਵਾਲਾ ਵਰਤਾਰਾ ਗਿਆ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ ਬੰਦ! (ਵੀਡੀਓ)

ਸਤਿਗੁਰੂ ਕਬੀਰ ਜੀ ਆਪਣੇ ਹੱਥੀਂ ਕੰਮ ਕਰਦੇ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਨਸਾਨ ਨੂੰ ਭਗਤ ਕਬੀਰ ਜੀ ਦੇ ਸੰਦੇਸ਼ ਮੁਤਾਬਕ ਆਪਣੇ ਕੰਮ ਲਟਕਾ ਕੇ ਨਹੀਂ ਰੱਖਣੇ ਚਾਹੀਦੇ, ਸਗੋਂ ਜਲਦੀ ਖ਼ਤਮ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਵਾਲੇ ਤੋਂ ਫ਼ਾਈਲਾਂ 'ਤੇ ਸਾਈਨ ਹੀ ਨਹੀਂ ਕਰਦੇ ਸਨ ਅਤੇ ਲੋਕ ਭਟਕਦੇ ਰਹਿੰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਸਾਰੇ ਸਮਾਜ ਨੂੰ ਲੋੜ ਹੈ ਏਕਤਾ, ਮਨੁੱਖਤਾ ਅਤੇ ਏਕ ਨੂਰ ਤਿੰਨੇਂ ਚੀਜ਼ਾਂ ਦਿਖਾ ਦੇਈਏ। ਸਭ ਤੋਂ ਵੱਡੀ ਭੂਮਿਕਾ ਵਿੱਦਿਆ ਨਿਭਾਉਂਦੀ ਹੈ ਅਤੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ, ਫਿਰ ਉਹ ਖ਼ੁਦ ਹੀ ਸਭ ਸਿੱਖ ਜਾਣਗੇ। ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ 'ਤੇ ਨਿਕਲੇ ਤਾਂ ਕਦੇ ਨਹੀਂ ਸੋਚਿਆ ਸੀ ਕਿ ਕਿੱਥੇ ਰਾਤ ਪਵੇਗੀ ਅਤੇ ਰੋਟੀ ਮਿਲੇਗੀ ਜਾਂ ਨਹੀਂ।

ਇਹ ਵੀ ਪੜ੍ਹੋ : ਮੋਹਾਲੀ ਦੇ ਬੈਂਕ 'ਚ ਵੱਡੀ ਵਾਰਦਾਤ, ਸੁਰੱਖਿਆ ਗਾਰਡ ਨੇ ਚਲਾਈ ਗੋਲੀ, ਨੌਜਵਾਨ ਦੀ ਮੌਤ

ਗੁਰੂ ਸਾਹਿਬ ਨੇ ਵੀ ਬਹੁਤ ਲੰਬੀਆਂ ਯਾਤਰਾਵਾਂ ਕੀਤੀਆਂ ਅਤੇ ਉਨ੍ਹਾਂ ਦਾ ਹੋਕਾ ਇੱਕੋ ਸੀ ਕਿ ਨਾਮ ਜੱਪੋ ਅਤੇ ਵੰਡ ਛਕੋ। ਮੁੱਖ ਮੰਤਰੀ ਨੇ ਕਿਹਾ ਕਿ ਪਰਮਾਤਮਾ ਦੀ ਚੱਕੀ ਚੱਲਦੀ ਥੋੜ੍ਹੀ ਹੌਲੀ ਹੈ ਪਰ ਪੀਸਦੀ ਬਹੁਤ ਬਾਰੀਕੀ ਹੈ। ਇਸ ਤੋਂ ਪਹਿਲਾਂ ਕਿ ਉਸ ਦੀ ਚੱਕੀ ਚੱਲੇ, ਅਸੀਂ ਖ਼ੁਦ ਨੂੰ ਸੁਧਾਰ ਲਈਏ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ 6 ਮਹੀਨਿਆਂ ਅੰਦਰ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲ ਦੇਵਾਂਗਾ ਅਤੇ ਸਾਰੀ ਟੀਮ ਨਾਲ ਮਿਲ ਕੇ ਸਕੂਲ ਇੰਨੇ ਸ਼ਾਨਦਾਰ ਬਣਾ ਦੇਵਾਂਗੇ ਕਿ ਤੁਹਾਡੀ ਮਰਜ਼ੀ ਹੋਵੇਗੀ ਕਿ ਬੱਚਾ ਕਿੱਥੇ ਪੜ੍ਹਾਉਣਾ ਹੈ। ਇਸੇ ਤਰ੍ਹਾਂ ਹਸਪਤਾਲਾਂ ਨੂੰ ਵੀ ਵਧੀਆ ਬਣਾਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਨੀਲਾ-ਪੀਲਾ ਕਾਰਡ ਤੁਹਾਡੇ ਘਰ ਦੀ ਗਰੀਬੀ ਨਹੀਂ ਚੁੱਕ ਸਕਦਾ ਪਰ ਜੇਕਰ ਤੁਸੀਂ ਆਪਣੇ ਬੱਚੇ ਨੂੰ ਪੜ੍ਹਾ ਦਿਓਗੇ ਤਾਂ ਉਹ ਤੁਹਾਡੇ ਘਰ ਦੀ ਗਰੀਬੀ ਜ਼ਰੂਰ ਖ਼ਤਮ ਕਰ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News