CM ਮਾਨ ਦਾ ਵੱਡਾ ਚੈਲੰਜ, ''ਸੁਖਬੀਰ ਸਿੰਹਾਂ ਓਬਰਾਏ ਹੋਟਲ ਦੀ ਫ਼ਰਦ ਲੈ ਕੇ ਆਈਂ'', ਪੜ੍ਹੋ ਹੋਰ ਕੀ ਕਿਹਾ

Wednesday, Oct 11, 2023 - 10:37 AM (IST)

CM ਮਾਨ ਦਾ ਵੱਡਾ ਚੈਲੰਜ, ''ਸੁਖਬੀਰ ਸਿੰਹਾਂ ਓਬਰਾਏ ਹੋਟਲ ਦੀ ਫ਼ਰਦ ਲੈ ਕੇ ਆਈਂ'', ਪੜ੍ਹੋ ਹੋਰ ਕੀ ਕਿਹਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਸਿਆਸੀ ਧਿਰਾਂ ਨੂੰ ਬਹਿਸ ਦੀ ਚੁਣੌਤੀ ਦੇਣ ਮਗਰੋਂ ਕਈ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਇਸ ਦਰਮਿਆਨ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਜੀ, ਸੁਖਬੀਰ ਬਾਦਲ ਜੀ, ਬਾਜਵਾ ਜੀ, ਰਾਜਾ ਵੜਿੰਗ ਜੀ, ਕੋਈ ਥੋੜ੍ਹੀ ਬਹੁਤ ਸ਼ਰਮ ਨਾਂ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾ ਨਹੀਂ?

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਜ਼ਮਾਨਤ ਨੂੰ ਲੈ ਕੇ ਆਇਆ ਇਹ ਫ਼ੈਸਲਾ

ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫੋਟੋ 'ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਹਨ। ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ 'ਚ ਪ੍ਰਕਾਸ਼ ਸਿੰਘ ਬਾਦਲ ਦੀ ਐੱਸ. ਵਾਈ. ਐੱਲ. ਦੇ ਸਰਵੇ ਕਰਾਉਣ ਦੀ ਇਜਾਜ਼ਤ ਦੇਣ ਦੀ ਤਾਰੀਫ਼ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਹਾਂ ਗੁੜਗਾਓਂ ਵਾਲੇ ਓਬਰਾਏ ਹੋਟਲ ਦੀ ਫ਼ਰਦ ਲੈ ਕੇ ਆਈਂ। ਬਾਕੀ ਰਹੀ ਪਾਣੀ ਦੀ ਗੱਲ ਉਹ ਤੁਸੀਂ ਫ਼ਿਕਰ ਨਾ ਕਰੋ। ਛੋਟੇ ਹੁੰਦੇ ਮੇਰੀ ਡਿਊਟੀ ਖ਼ਾਲ 'ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖ਼ਾਲ 'ਚੋਂ ਕੋਈ ਖੱਡ ਨਾ ਪੈ ਜਾਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ 'ਚ ਡਰੱਗ ਰੈਕਟ ਦਾ ਪਰਦਾਫਾਸ਼, ਕਰੋੜਾਂ ਦੀ ਡਰੱਗ ਮਨੀ ਸਣੇ ਤਸਕਰ ਕਾਬੂ (ਤਸਵੀਰਾਂ)

ਡਿਊਟੀ ਹੁਣ ਵੀ ਪਰਮਾਤਮਾ ਨੇ ਮੇਰੀ ਖ਼ਾਲੀ 'ਤੇ ਹੀ ਲਾਈ ਹੈ ਪਰ ਇਸ ਵਾਰ ਖ਼ਾਲ ਦਾ ਨਾਂ  'ਸਤਲੁਜ' ਹੈ। 1 ਨਵੰਬਰ ਨੂੰ ਆਪਣੇ ਪੁਰਖ਼ਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜ਼ਰੂਰ ਨਾਲ ਲੈ ਕੇ ਆਇਓ ਤਾਂ ਜੋ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਨ੍ਹਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

PunjabKesari
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News