CM ਮਾਨ ਨੇ TieCon Startup ਪ੍ਰੋਗਰਾਮ 'ਚ ਕੀਤੀ ਸ਼ਿਰੱਕਤ, ਨੌਜਵਾਨਾਂ ਨਾਲ ਸਾਂਝੇ ਕੀਤੇ ਵਿਚਾਰ (ਵੀਡੀਓ)

Saturday, Mar 02, 2024 - 04:21 PM (IST)

CM ਮਾਨ ਨੇ TieCon Startup ਪ੍ਰੋਗਰਾਮ 'ਚ ਕੀਤੀ ਸ਼ਿਰੱਕਤ, ਨੌਜਵਾਨਾਂ ਨਾਲ ਸਾਂਝੇ ਕੀਤੇ ਵਿਚਾਰ (ਵੀਡੀਓ)

ਚੰਡੀਗੜ੍ਹ : ਇੱਥੇ ਟਾਈਕੌਨ ਸਟਾਰਟ ਅਪ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰੱਕਤ ਕੀਤੀ। ਉਨ੍ਹਾਂ ਨੇ ਨਵੇਂ ਆਈਡੀਆ ਨਾਲ ਵਪਾਰ ਕਰਨ ਵਾਲੇ ਨੌਜਵਾਨਾਂ ਨਾਲ ਆਪਣੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਪੁਰਾਣੇ ਫੇਲ੍ਹੀਅਰ ਨੂੰ ਦਿਲ 'ਚ ਨਹੀਂ ਰੱਖਣਾ ਅਤੇ ਅੱਗੇ ਵਧਣਾ ਹੈ ਅਤੇ ਨਵੀਆਂ ਗੱਲਾਂ ਸਿੱਖਣੀਆਂ ਹਨ। ਉਨ੍ਹਾਂ ਕਿਹਾ ਕਿ ਮੈਂ 2012 'ਚ ਪੰਜਾਬ ਵਿਧਾਨ ਸਭਾ ਚੋਣਾਂ ਹਾਰ ਗਿਆ ਸੀ ਅਤੇ ਲੋਕ ਸਭਾ ਚੋਣ ਜਿੱਤ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਹੋਏ ਰਿਸ਼ਤੇ, ਹਵਸ ਦੇ ਭੁੱਖੇ ਫੁੱਫੜ ਨੇ ਨਾਬਾਲਗ ਭਤੀਜੀ ਨੂੰ ਕੀਤਾ ਗਰਭਵਤੀ

ਉਨ੍ਹਾਂ ਕਿਹਾ ਕਿ ਜੇਕਰ ਮੈਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਜਾਂਦਾ ਤਾਂ ਸ਼ਾਇਦ ਮੈਨੂੰ ਲੋਕ ਸਭਾ 'ਚ ਜਾਣ ਦਾ ਕਦੇ ਮੌਕਾ ਨਹੀਂ ਮਿਲਦਾ, ਇਸ ਲਈ ਪਰਮਾਤਮਾ ਜੋ ਕਰਦਾ ਹੈ, ਸਹੀ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਭਾਵੇਂ ਉਹ ਕੋਈ ਵੀ ਕੰਮ ਕਰਦਾ ਹੈ, ਉਸ 'ਚ ਆਪਣੀ ਅਹਿਮੀਅਤ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਮਾਮਲੇ 'ਚ ਵੱਡੀ Update, ਆਇਆ ਅਦਾਲਤ ਦਾ ਫ਼ੈਸਲਾ

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ 1 ਅਪ੍ਰੈਲ ਤੋਂ 31 ਜੁਲਾਈ ਤੱਕ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7.30 ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਅਤੇ ਦੁਪਹਿਰ ਵੇਲੇ ਸਾਰੇ ਸਰਕਾਰੀ ਦਫ਼ਤਰਾਂ ਦੀ ਬਿਜਲੀ, ਏ. ਸੀ. ਸਭ ਬੰਦ ਹੋ ਗਏ, ਜਿਸ ਦਾ ਸਰਕਾਰ ਨੂੰ ਬਹੁਤ ਵੱਡਾ ਫ਼ਾਇਦਾ ਹੋਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News