ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ ਬੋਲੇ CM ਮਾਨ, ਵਾਰੀ ਆਉਣ 'ਤੇ ਕੇਂਦਰ ਤੋਂ ਲਵਾਂਗਾ ਹਿਸਾਬ

Thursday, Apr 13, 2023 - 01:41 PM (IST)

ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ ਬੋਲੇ CM ਮਾਨ, ਵਾਰੀ ਆਉਣ 'ਤੇ ਕੇਂਦਰ ਤੋਂ ਲਵਾਂਗਾ ਹਿਸਾਬ

ਅਬੋਹਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਾਜ਼ਿਲਕਾ ਦੇ ਹਲਕਾ ਅਬੋਹਰ ਵਿਖੇ ਕਿਸਾਨਾਂ ਨੂੰ ਨੁਕਸਾਨੀ ਗਈ ਫ਼ਸਲ ਦੇ ਚੈੱਕ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਰਕਾਰ ਨੇ ਅੱਜ ਕੁੱਲ 40 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ 146 ਪਿੰਡ, ਜਲਾਲਾਬਾਦ ਦੇ 134 ਅਤੇ ਅਬੋਹਰ ਦੇ 84 ਪਿੰਡਾਂ ਦਾ ਕੁੱਲ ਮੁਆਵਜ਼ਾ 12 ਕਰੋੜ 94 ਲੱਖ 80 ਹਜ਼ਾਰ ਰੁਪਏ ਬਣਦਾ ਹੈ ਅਤੇ ਸਰਕਾਰ ਨੇ ਉਸ ਵਿੱਚੋਂ 6 ਕਰੋੜ ਜਾਰੀ ਕਰ ਦਿੱਤਾ ਹੈ। ਮਾਨ ਨੇ ਆਖਿਆ ਕਿ ਪਹਿਲਾਂ 33 ਤੋਂ 75 ਫ਼ੀਸਦੀ ਫ਼ਸਲ 'ਤੇ ਸਿਰਫ਼ 5400 ਰੁਪਏ ਪ੍ਰਤੀ ਕਿੱਲਾ, 75 ਤੋਂ 100 ਫ਼ੀਸਦੀ ਲਈ 12 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਵਧਾ ਤੇ 6800 ਅਤੇ 15 ਹਜ਼ਾਰ ਰੁਪਏ ਪ੍ਰਤੀ ਕਿੱਲਾ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਬੇ-ਮੌਸਮੇ ਮੀਂਹ ਅਤੇ ਤੂਫ਼ਾਨ ਕਾਰਨ ਡਿੱਗੇ ਮਕਾਨਾਂ ਦੇ ਲਈ ਸਰਕਾਰ ਨੇ 1 ਲੱਖ 20 ਹਜ਼ਾਰ ਰੁਪਏ ਲੋਕਾਂ ਨੂੰ ਘਰ ਪਾਉਣ ਲਈ ਦਿੱਤੇ ਹਨ। ਮਾਨ ਨੇ ਦੱਸਿਆ ਕਿ ਸਰਕਾਰ ਨੇ ਕਾਰਬੋਰੇਟ ਬੈਂਕਾਂ ਦੀ ਲੀਮੀਟ ਵੀ ਵਧਾ ਦਿੱਤੀ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਉਸ ਦੀ ਫਿਕਰ ਕਰਨ ਦੀ ਲੋੜ ਨਹੀਂ। 

ਇਹ ਵੀ ਪੜ੍ਹੋ- ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੈਸੇ ਕਢਵਾਉਣ ਗਈ ਨੌਜਵਾਨ ਧੀ ਦੀ ਘਰ ਪਰਤੀ ਲਾਸ਼

ਕੇਂਦਰ ਸਰਕਾਰ 'ਤੇ CM ਮਾਨ ਦਾ ਤਿੱਖਾ ਹਮਲਾ 

ਮਾਨ ਨੇ ਆਖਿਆ ਕਿ FCI ਦਾ ਪੰਜਾਬ ਬਿਨਾਂ ਨਹੀਂ ਸਰਨਾ ਅਤੇ ਅਸੀਂ ਕੇਂਦਰ ਸਰਕਾਰ ਵੱਲੋਂ ਕੀਤੇ ਕਣਕ ਦੇ ਕੱਟ ਦਾ ਵਿਰੋਧ ਕਰਦੇ ਹਨ ਪਰ ਅਸੀਂ ਕੇਂਦਰ ਦੀਆਂ ਮਿੰਨਤਾਂ ਨਹੀਂ ਕਰਦੇ। ਮਾਨ ਨੇ ਕਿਹਾ ਕਿ ਅਸੀਂ ਇਸ ਵਾਰ ਤਾਂ ਪੈਸੇ ਦੇ ਦੇਵਾਂਗੇ ਪਰ ਜਦੋਂ ਸਾਡੀ ਵਾਰੀ ਆਈ ਫਿਰ ਅਸੀਂ ਹਿਸਾਬ ਲਵਾਂਗੇ ਕਿਉਂਕਿ ਜਦੋਂ ਕੇਂਦਰ ਨੇ ਸਾਨੂੰ ਫੋਨ ਕਰਕੇ ਸਾਡੇ ਕੋਲੋਂ ਸਰ੍ਹੋਂ, ਚੌਲਾਂ ਜਾਂ ਮੱਕੀ ਦੀ ਮੰਗ ਕੀਤੀ ਅਸੀਂ ਉਦੋਂ ਸਾਰਾ ਹਿਸਾਬ-ਕਿਤਾਬ ਕਰਾਂਗੇ। 

ਸਰਕਾਰ ਨੇ ਵਾਅਦਾ ਕੀਤਾ ਪੂਰਾ : CM ਮਾਨ 

ਮਾਨ ਨੇ ਕਿਹਾ ਕਿ ਅਸੀ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 20 ਦਿਨਾਂ ਅੰਦਰ ਮੁਆਵਜ਼ੇ ਦੀ ਰਕਮ ਜਾਰੀ ਕਰਾਂਗੇ ਪਰ ਅਸੀਂ 20 ਦਿਨ ਤੋਂ ਪਹਿਲਾਂ ਹੀ ਇਹ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੋ ਰਿਹਾ ਕਿ ਸਰਕਾਰ ਨੇ 20 ਦਿਨਾਂ ਅੰਦਰ ਮੁਆਵਜ਼ਾ ਜਾਰੀ ਕਰ ਦਿੱਤਾ ਹੋਵੇ। ਕਾਂਗਰਸੀ ਅਤੇ ਅਕਾਲੀ ਦਲ ਦੀ ਸਰਕਾਰ ਤਾਂ ਮੁਆਵਜ਼ਾ ਦੇਣ ਵੇਲੇ ਇਹ ਭੁੱਲ ਜਾਂਦੀ ਸੀ ਕਿ ਇਹ ਕਿਸ ਫ਼ਸਲ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਮਾਨ ਨੇ ਦੱਸਿਆ ਕਿ ਨੁਕਸਾਨੀ ਗਈ ਫ਼ਸਲ ਦਾ ਦੌਰਾ ਕਰਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ ਅਤੇ ਪੁੱਛਿਆ ਸੀ ਕਿ ਉਹ ਅੱਜ ਤੱਕ ਗਿਰਦਾਵਰੀ ਦਾ ਕਿੰਨਾ ਪੈਸੇ ਕਹਿੰਦੇ ਰਹੇ ਤਾਂ ਇਸ ਸਬੰਧੀ ਅਧਿਕਾਰੀਆਂ ਨੇ ਆਖਿਆ ਕਿ ਮੁਆਵਜ਼ਾ ਦੇਣਾ ਮੁਸ਼ਕਿਲ ਹੁੰਦੀ ਸੀ ਕਿਉਂਕਿ ਇਸ 'ਚ ਰਾਜਨੀਤੀ ਆ ਜਾਂਦੀ ਸੀ।  

ਖੇਤਾਂ 'ਚ ਜਾ ਕੇ ਕੀਤੀ ਜਾਵੇਗੀ ਗਿਰਦਾਵਰੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਜਦੋਂ ਨੁਕਸਾਨੀ ਗਈ ਫ਼ਸਲ ਦੀ ਗਿਰਦਾਵਰੀ ਕੀਤਾ ਜਾਂਦੀ ਸੀ ਤਾਂ ਉਹ ਕਾਂਗਰਸੀ ਬੰਦੇ ਦੇ ਘਰ ਬੈਠ ਕੇ ਪਟਵਾਰੀ ਕੋਲੋਂ ਜਾਣਕਾਰੀ ਲੈਂਦੇ ਸਨ ਕਿ ਕਿਸ ਕਿਸਾਨ ਦੀ ਕਿੰਨੀ ਫ਼ਸਲ ਮਾਰੀ ਗਈ ਅਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਉਨਾਂ ਮੁਆਵਜ਼ਾ ਦੇ ਦਿੱਤਾ ਜਾਂਦਾ ਸੀ , ਜਿੰਨੀ ਉਨ੍ਹਾਂ ਦੀ ਫ਼ਸਲ ਹੁੰਦੀ ਹੀ ਨਹੀਂ ਸੀ। ਪਰ ਹੁਣ ਸਰਕਾਰ ਨੇ ਗਿਰਦਾਵਰੀ ਕਰਨ ਵਾਲੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਪਿੰਡ ਦੇ ਕਿਸੇ ਖ਼ਾਸ ਬੰਦੇ ਦੇ ਘਰ ਬੈਠ ਕੇ ਗਿਰਦਾਵਰੀ ਨਹੀਂ ਕਰਨਗੇ ਸਗੋਂ ਸਾਰੇ ਦਿਨ ਪਿੰਡ ਦੇ ਖੇਤਾਂ 'ਚ ਘੁੰਮ ਕੇ ਗਿਰਦਾਵਰੀ ਕਰਨਗੇ ਤਾਂ ਜੋ ਕਿਸਾਨਾਂ ਨੂੰ ਲੱਗੇ ਕਿ ਉਨ੍ਹਾਂ ਦੀ ਸਾਰ ਲਈ ਜਾ ਰਹੀ ਹੈ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤਾਂ ਜ਼ਖ਼ਮਾਂ 'ਤੇ ਲੂਣ ਭੁਕਦੀਆਂ ਆਈਆਂ ਹਨ। ਉਹ ਤਾਂ ਕਿਸਾਨਾਂ ਨੂੰ 52 ਤੇ 11 ਰੁਪਏ ਦੇ ਚੈੱਕ ਦਿੰਦੀ ਆਈ ਹੈ ਪਰ ਸਾਡੀ ਸਰਕਾਰ ਕਿਸਾਨਾਂ ਦੀ ਬਾਂਹ ਫੜੇਗੀ। 

ਫ਼ਸਲਾਂ ਖੇਤਾਂ 'ਚ ਤੇ ਪੈਸੇ ਖਾਤਿਆਂ 'ਚ 

ਮਾਨ ਨੇ ਕਿਹਾ ਕਿ ਜਿਸ ਫ਼ਸਲ ਦੇ ਪੈਸੈ ਅਸੀਂ ਅੱਜ ਜਾਰੀ ਕੀਤੇ ਹਨ ਉਹ ਫਿਲਹਾਲ ਖੇਤਾਂ 'ਚ ਹੀ ਪਈ ਹੋਈ ਹੈ। ਥੋੜੀ ਧੁੱਪ ਲੱਗਣ ਤੋਂ ਬਾਅਦ ਜਦੋਂ ਉਹ ਸੁੱਕ ਗਈ ਫਿਰ ਉਸਦੇ ਬਾਰੇ ਪਤਾ ਲੱਗੇਗਾ ਕਿ ਉਸ 'ਚੋਂ ਕੀ ਨਿਕਲਦਾ ਹੈ ਪਰ ਅਸੀਂ ਪੈਸੇ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ। ਇਸ ਲਈ ਮੈਂ ਕਹਿੰਦਾ ਸੀ ਕਿ ਫ਼ਸਲਾਂ ਖੇਤਾਂ 'ਚ ਤੇ ਪੈਸੇ ਖਾਤਿਆਂ 'ਚ ਕਿਉਂਕਿ ਸਰਕਾਰ ਦੀ ਨੀਅਤ ਸਾਫ਼ ਹੈ। ਅਸੀਂ ਮੁਸ਼ਕਿਲ ਵੇਲੇ ਕਿਸਾਨਾਂ ਦੀ ਬਾਂਹ ਫੜਾਂਗੇ ਕਿਉਂਕਿ ਸੰਕਟ 'ਚ ਹੀ ਸਰਕਾਰ ਦਾ ਪਤਾ ਲੱਗਦਾ ਹੈ ਤੇ ਸਰਕਾਰ ਕੰਮ ਆਉਂਦੀ ਹੈ। 

ਇਹ ਵੀ ਪੜ੍ਹੋ- ਕੁਦਰਤ ਦੀ ਮਾਰ ਨਾ ਸਹਾਰ ਸਕਿਆ ਕਿਸਾਨ, ਵਾਢੀ ਕਰਨ ਤੋਂ ਪਹਿਲਾਂ ਖ਼ਰਾਬ ਫ਼ਸਲ ਵੇਖ ਤੋੜਿਆ ਦਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


author

Simran Bhutto

Content Editor

Related News