ਮੁਕੇਰੀਆਂ ''ਚ ਪਹਿਲੀ ''ਸਰਕਾਰ-ਵਪਾਰ ਮਿਲਣੀ'' ਦੌਰਾਨ CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

Saturday, Feb 24, 2024 - 06:33 PM (IST)

ਮੁਕੇਰੀਆਂ ''ਚ ਪਹਿਲੀ ''ਸਰਕਾਰ-ਵਪਾਰ ਮਿਲਣੀ'' ਦੌਰਾਨ CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

ਮੁਕੇਰੀਆਂ- ਸੂਬੇ ਦੀ ਤਰੱਕੀ ਤੇ ਆਰਥਿਕਤਾ ਦੀ ਮਜ਼ਬੂਤੀ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕੇਰੀਆਂ ਵਿਖੇ ਵਪਾਰੀ ਮਿਲਣੀ' ਦੌਰਾਨ ਵਪਾਰੀਆਂ ਦੇ ਮਸਲਿਆਂ 'ਤੇ ਵਿਸ਼ੇਸ਼ ਚਰਚਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਅਸੀਂ ਕਿਸੇ ਸਿਆਸਤ ਲਈ ਨਹੀਂ ਆਏ ਅਸੀਂ ਅੱਜ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਗੱਲ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਲੰਡਨ, ਪੈਰੇਸ, ਕੈਲੀਫੋਰਨੀਆ ਨਹੀਂ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ। 

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੰਡਸਟਰੀ ਇਕ ਰੀਡ ਦੀ ਹੱਡੀ ਵਾਂਗ ਹੈ। ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਹੈ, ਉਹ ਖੁਦ ਮੁੰਬਈ, ਚੇਨਈ, ਹੈਦਰਾਬਾਦ, ਪੁਣੇ ਅਤੇ ਦਿੱਲੀ ਵਰਗੇ ਸ਼ਹਿਰਾਂ 'ਚ ਜਾ ਕੇ ਆਏ ਹਨ। ਉਨ੍ਹਾਂ ਕਿਹਾ ਜਿਹੜੇ ਵੱਡੇ ਵਪਾਰੀ ਇੱਥੇ ਆਉਣਗੇ ਤਾਂ ਵੇਖਣਗੇ ਕਿ ਪੰਜਾਬ ਦਾ ਮਾਹੌਲ, ਸਰਕਾਰਾਂ ਅਤੇ ਹਿੱਸੇਦਾਰੀ ਵਾਲਾ ਕੰਮ ਵੀ ਖ਼ਤਮ ਹੋ ਗਿਆ। ਉਨ੍ਹਾਂ ਸਨਆਤਕਾਰਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਦੀ ਧਰਤੀ 'ਤੇ ਆਓ, ਤੁਹਾਨੂੰ ਤੁਹਾਡੀ ਇੰਡਸਟਰੀ ਅਤੇ ਪਾਲਿਸੀ ਸੌਖੀ ਦੇਵਾਂਗੇ। 

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਨੂੰ ਇਹ ਦੱਸਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਲਗਭਗ 70 ਹਜ਼ਾਰ ਕਰੋੜ ਰੁਪਏ ਦੇ ਨੇੜੇ ਇੰਨਵੈਸਟਮੈਂਟ ਆ ਚੁੱਕੀ ਹੈ, ਜਿਸ 'ਚ ਕਈ ਕੰਮ ਸ਼ੁਰੂ ਹੋ ਗਏ ਹਨ ਅਤੇ ਕਈ ਸ਼ੁਰੂ ਹੋ ਵਾਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਡੇ ਕੋਲ ਜਰਮਨੀ ਦੀਆਂ 3 ਕੰਪਨੀਆਂ ਆਈਆਂ ਹਨ। ਜਿਸ 'ਚ ਕਲਾਸ ਜੋ ਕੰਬਾਈਨਾ ਬਣਾਉਂਦੀ ਹੈ। ਮੋਰੀਡੇ ਜੋ ਅਜੇ ਬਣ ਰਹੀ ਹੈ, ਜੋ ਮਰਸਡੀਜ਼ ਦੇ ਸੈਂਸਰ ਬਣਾਉਦੀ ਹੈ। ਇਸ ਤੋਂ ਇਲਾਵਾ ਤੀਸਰੀ ਕੰਪਨੀ ਵੀ ਹੈ ਜੋ ਪਰਾਲੀ ਤੋਂ ਬਾਈਓਗੈਸ ਤਿਆਰ ਕਰਦੀ ਹੈ ਅਤੇ ਇਸ ਕੰਪਨੀ ਨਾਲ ਇੰਡੀਅਨ ਆਈਲ ਦਾ ਸਮਝੋਤਾ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ :  ਫ਼ਾਜ਼ਿਲਕਾ 'ਚ 4 ਦੋਸਤਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ, ਸ਼ਰਾਬ ਪੀ ਕੇ ਆਪਣੇ ਹੀ ਦੋਸਤ ਦਾ ਕੀਤਾ ਸੀ ਕਤਲ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੀਆਂ ਕੰਪਨੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਜਿਹੜੇ ਲੋਕ ਪੰਜਾਬ 'ਚੋਂ ਚੱਲ ਗਏ ਉਨ੍ਹਾਂ ਨੂੰ ਵਾਪਸ ਲਿਆਉਣਾ ਹੈ ਅਤੇ ਜਿਹੜੇ ਲੋਕ ਇੱਥੇ ਹਨ, ਉਨ੍ਹਾਂ ਦਾ ਵਪਾਰ ਵਧਾਉਣਾ ਹੈ। ਉਨ੍ਹਾਂ ਕਿਹਾ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਹਨ ਉਹ ਲਾਅ ਐਂਡ ਆਰਡਰ ਦੇਖਦੀਆਂ ਹਨ। ਜੋ ਇੱਥੇ ਸਭ ਕੁਝ ਮਿਲੇਗਾ। ਉਨ੍ਹਾਂ ਕਿਹਾ ਜਿਹੜੇ ਵੀ ਅੰਬੈਸਡਰ ਆਉਂਦੇ ਹਨ ਮੈਂ ਉਨ੍ਹਾਂ ਨੂੰ ਇਹੀ ਕਹਿੰਦਾ ਹਾਂ ਕਿ ਇਹ ਸ਼ਹੀਦਾਂ, ਗੁਰੂਆਂ ਤੇ ਦੇਵੀ ਦੇਵਤੀਆਂ ਦੀ ਧਰਤੀ ਹੈ। ਇੱਥੇ ਕੋਈ ਕਮੀ ਪੇਸ਼ੀ ਨਹੀਂ ਹੈ, ਪੰਜਾਬ ਦੀ ਧਰਤੀ ਪੂਰੇ ਦੇਸ਼ ਦਾ ਢਿੱਡ ਪਾ ਰਹੀ ਹੈ। 

ਇਹ ਵੀ ਪੜ੍ਹੋ : ਭਲਕੇ ਦੀਨਾਨਗਰ 'ਚ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ, ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ

ਉਨ੍ਹਾਂ ਕਿਹਾ ਜੇਕਰ ਕਿਸੇ ਵਪਾਰੀ ਨੇ ਜ਼ਮੀਨ ਖ਼ਰੀਦੀ ਹੈ ਤਾਂ ਇਸ ਸੰਬੰਧੀ ਜਾਂਚ ਲਈ ਸਾਰੇ ਡਿਪਾਰਟਮੈਂਟ ਆਪ ਖੁਦ ਜ਼ਮੀਨ ਦੇਖਣ ਲਈ ਜਾਣਗੇ, ਜਿਸ 'ਚ ਸਿਰਫ 15 ਦਿਨ ਲੱਗਣਗੇ ਅਤੇ 15 ਦਿਨਾਂ ਬਾਅਦ 16 ਵੇਂ ਦਿਨ ਜ਼ਮੀਨ ਦਾ ਮਾਲਕ ਰਜਿਸਟਰੀ ਕਰਵਾਉਣ ਲਈ ਆਵੇਗਾ । ਉਨ੍ਹਾਂ ਕਿਹਾ ਰਜਿਸਟਰੀ ਲਈ ਵਪਾਰੀ ਨੂੰ ਕਚਿਹਰੀ ਜਾਣਾ ਨਹੀਂ ਪਵੇਗਾ, ਇਸ ਲਈ ਸਿਰਫ ਇਨਵੈਸਟ ਪੰਜਾਬ ਦੇ ਦਫ਼ਤਰ ਆਉਣਾ ਪਵੇਗਾ, ਜਿਥੇ ਤਹਿਸੀਲ ਦਾਰ ਰਜਿਸਟਰੀ ਕਰੇਗਾ। ਉਨ੍ਹਾਂ ਕਿਹਾ ਪਰ ਰਜਿਸਟਰੀ ਕਰਵਾਉਣ ਲਈ ਤੁਹਾਨੂੰ ਹਰੇ ਰੰਗ ਦਾ ਸਟੈਂਪ ਪੇਪਰ ਖ਼ਰੀਦਣਾ ਪਵੇਗਾ ਜੋ ਕਿ ਮਹਿੰਗਾ ਹੋਵੇਗਾ ਕਿਉਂਕਿ ਇਸ ਸਟੈਂਪ ਪੇਪਰ 'ਚ ਸੀ. ਐੱਲ. ਯੂ ਦੇ ਪੈਸੇ, ਫ਼ਾਇਰ ਦੇ ਪੈਸੇ, ਪ੍ਰਦੁਸ਼ਣ ਦੇ ਪੈਸੇ ਅਤੇ ਸਾਰੀਆਂ ਐੱਨ. ਓ. ਸੀ ਦੇ ਪੈਸੇ ਉਸ 'ਚ ਜੋੜੇ ਹੋਏ ਹਨ। ਜਿਸ ਤੋਂ ਬਾਅਦ 16ਵੇਂ ਦੀ ਦਿਨ ਰਜਿਸਟਰੀ ਹੋ ਜਾਵੇਗੀ। ਜੇਕਰ ਤੁਹਾਡੇ ਕੋਲ ਕੋਈ ਜ਼ਮੀਨ ਲਈ ਜਾਂਚ ਲਈ ਆਵੇਗਾ ਤਾਂ ਤੁਸੀਂ ਉਸ ਨੂੰ ਇਕ ਸਟੈਂਪ ਪੇਪਰ ਹੀ ਦਿਖਾਉਣਾ ਹੈ। ਇਸ ਤਰ੍ਹਾਂ ਹੀ ਕਲੌਨੀਆਂ ਲਈ ਲਾਲ ਰੰਗ ਦਾ ਸਟੈਂਪ ਪੇਪਰ ਹੋਵੇਗਾ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੋਕ ਸਭਾ ਚੋਣਾਂ 'ਚ ਉਤਾਰਨ ਦੀ ਤਿਆਰੀ ’ਚ ਭਾਜਪਾ!

ਮੁੱਖ ਮੰਤਰੀ ਨੇ ਅੱਗੇ ਕਿਹਾ ਹੁਣ ਥਰਮਲ ਪਲਾਂਟ ਵੀ ਆਪਣੇ ਹਨ। ਜਿਸ ਨਾਲ ਵਾਪਰੀਆਂ ਨੂੰ ਫਾਇਦਾ ਹੋਵੇ ਅਤੇ ਸਸਤੀ ਬਿਜਲੀ ਦਿੱਤੀ ਜਾਵੇਗੀ। ਜਿਸ ਨਾਲ ਨੌਜਵਾਨ ਪੀੜੀ ਨੂੰ ਕੰਮ ਵੀ ਮਿਲੇਗਾ। ਉਨ੍ਹਾਂ ਕਿਹਾ ਅਸੀਂ ਚਾਹੁੰਦੇ ਹਾਂ ਕਿ ਮੁਲਾਜ਼ਮ ਨੂੰ ਵਧੀਆ ਤਨਖਾਹ, ਕਿਸਾਨਾਂ ਨੂੰ ਫਸਲਾਂ ਦੇ ਵਧੀਆ ਭਾਅ, ਵਪਾਰੀ ਨੂੰ ਚੰਗਾ ਮਾਰਜਨ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਸਮਾਜ ਤਰੀਕੀ ਕਰੇਗਾ।  ਉਨ੍ਹਾਂ ਕਿਹਾ ਬਹੁਤੇ ਸ਼ਹਿਰਾਂ 'ਚ ਮੰਡੀਆਂ ਦੀ ਸਮੱਸੀਆਂਵਾਂ ਵੀ ਹਨ, ਇਸ ਬਾਰੇ ਵੀ ਅਸੀਂ ਵਿਚਾਰ ਕਰ ਰਹੇ ਹਨ। ਇਸ ਵਾਸਤੇ ਸ਼ਾਨਦਾਰ ਕੰਮ ਕੀਤੇ ਜਾਣਗੇ। ਜਿਸ 'ਚ ਬਾਥਰੂਮ, ਪਾਣੀ ਅਤੇ ਕਿਸਾਨਾਂ ਦੇ ਬੈਠਣ ਲਈ ਵੀ ਜਗ੍ਹਾ ਬਣਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News