ਸਿੱਧੂ ਨੂੰ ਮਨਾਉਣ ਜਾ ਰਹੇ CM ਚੰਨੀ, ਕੀ ਬਦਲੇ ਜਾਣਗੇ ਪੰਜਾਬ ਦੇ DGP ਤੇ AG (ਵੀਡੀਓ)
Wednesday, Sep 29, 2021 - 11:30 PM (IST)
ਜਲੰਧਰ- ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇਣਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਿਤ ਸ਼ਾਹ ਨੂੰ ਮਿਲਣਾ ਪੰਜਾਬ ਕਾਂਗਰਸ ਲਈ ਇਕ ਵੱਡੀ ਮੁਸੀਬਤ ਬਣ ਗਿਆ ਹੈ।
ਹੁਣ ਕਾਂਗਰਸ 'ਚ ਚੱਲ ਰਹੇ ਇਸ ਕਾਟੋ ਕਲੇਸ਼ ਦਰਮਿਆਨ ਇਕ ਵੱਡੀ ਖ਼ਬਰ ਦੇਖਣ ਨੂੰ ਮਿਲੀ ਹੈ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਪ੍ਰਧਾਨ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਰਿਹਾਇਸ਼ ਪਟਿਆਲਾ 'ਚ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਦੇ ਨਾਲ ਸੁਖਜਿੰਦਰ ਰੰਧਾਵਾ ਅਤੇ ਪ੍ਰਗਟ ਸਿੰਘ ਵੀ ਹਨ।
ਇਹ ਵੀ ਪੜ੍ਹੋ- ‘ਜਿਸ ਤਰ੍ਹਾਂ ਸਿੱਧੂ ਨੇ ਪਹਿਲਾਂ ਮੰਤਰੀ ਅਹੁਦਾ ਤੇ ਹੁਣ ਪ੍ਰਧਾਨਗੀ ਛੱਡੀ, ਓਦਾਂ ਤਾਂ ਕੋਈ ਪਿੰਡ ਦੀ ਪੰਚੀ ਵੀ ਨਹੀਂ ਛੱਡਦਾ’
ਸਿਆਸੀ ਕਿਆਸ ਅਰਾਈਆਂ ਤਾਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਨੂੰ ਮਨਾਉਣ ਲਈ ਡੀ. ਜੀ. ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਅਤੇ AG ਅਮਰਪ੍ਰੀਤ ਸਿੰਘ ਦਿਓਲ ਨੂੰ ਦਿੱਤੇ ਗਏ ਅਹੁਦੇ ਤੋਂ ਵੀ ਲਾਹਿਆ ਜਾ ਸਕਦਾ ਹੈ । ਦੱਸ ਦੇਈਏ ਕਿ ਹਾਲ ਹੀ 'ਚ aps ਦਿਓਲ ਨੂੰ AG ਅਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀ. ਜੀ. ਪੀ. ਦਾ ਵੱਡਾ ਅਹੁਦਾ ਦਿੱਤਾ ਗਿਆ ਸੀ ।