CM ਚੰਨੀ ਦੇ ਐਲਾਨਾਂ ਨਾਲ ਸਮਾਜ ਦਾ ਹਰ ਵਰਗ ਗਦਗਦ, ਹੁਣ ਉਤਸ਼ਾਹਿਤ ਹੋਵੇਗਾ ਵਪਾਰ
Wednesday, Dec 15, 2021 - 12:06 PM (IST)
ਅੰਮ੍ਰਿਤਸਰ (ਇੰਦਰਜੀਤ) - ਚਰਨਜੀਤ ਸਿੰਘ ਚੰਨੀ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹਰ ਵਰਗ ਲਈ ਕੋਈ ਨਾ ਕੋਈ ਐਲਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰਾਹਤ ਪਹੁੰਚਾ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਜਿਸ ਤਰ੍ਹਾਂ ਆਪਣੇ ਵਾਅਦੇ ਪੂਰੇ ਕਰਦੇ ਹੋਏ ਰਾਹਤ ਪ੍ਰਦਾਨ ਕੀਤੀ ਹੈ, ਉਸ ਨਾਲ ਸਮਾਜ ਦੇ ਸਾਰੇ ਵਰਗ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਬਜ਼ੁਰਗ ਹੋਣ ਜਾਂ ਨੌਜਵਾਨ, ਵਪਾਰੀ ਹੋਣ ਜਾਂ ਕਰਮਚਾਰੀ, ਦੁਕਾਨਦਾਰ ਹੋਣ ਜਾਂ ਕਾਰਖਾਨੇਦਾਰ ਸਾਰੇ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੇ। ਹਾਲਾਤ ਇਹ ਹਨ ਕਿ ਆਮ ਜਨਤਾ ਦੇ ਦਰਮਿਆਨ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇੰਨੇ ਘੱਟ ਸਮੇਂ 'ਚ ਜਿੰਨੀਆਂ ਰਾਹਤਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ, ਉਸ ਕਾਰਨ ਲੋਕਾਂ ਦੇ ਖ਼ਰਚ ਬਜਟ ਘਟਦੇ ਵਿਖਾਈ ਦੇ ਰਹੇ ਹਨ। ਇਸ ਵਿਚ ਜੇਕਰ ਸਿਆਸੀ ਮੁਲਾਂਕਣ ਨੂੰ ਨਜ਼ਰਅੰਦਾਜ਼ ਵੀ ਕੀਤਾ ਜਾਵੇ ਤਾਂ ਘਰੇਲੂ ਬਜਟ ਅਤੇ ਟੂਰਿਸਟ ਖਰਚ ਵੀ ਜਿਸ ਤਰ੍ਹਾਂ ਘੱਟ ਹੋਏ ਹਨ, ਉਹ ਆਪਣੇ ਆਪ 'ਚ ਇਕ ਮੂੰਹ ਬੋਲਦੀ ਮਿਸਾਲ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਬਿਜਲੀ ਦੀਆਂ ਦਰਾਂ ਘਟਾ ਕੇ ਗ਼ਰੀਬਾਂ ਨੂੰ ਬਚਾਇਆ ਚੱਕਰਵਿਊ ਤੋਂ
ਮਹਿੰਗੀ ਬਿਜਲੀ ਕਾਰਨ ਗਰੀਬ ਆਦਮੀ ਤਾਂ ਪ੍ਰਭਾਵਿਤ ਹੁੰਦਾ ਹੀ ਹੈ, ਉਥੇ ਹੀ ਦਰਮਿਆਨੇ ਵਰਗ ਦੇ ਲੋਕ ਵੀ ਬਿਜਲੀ ਦੀਆਂ ਦਰਾਂ ਵਧਣ ਕਰਕੇ ਪ੍ਰੇਸ਼ਾਨ ਹੋ ਚੁੱਕੇ ਸਨ। ਹਾਲਾਤ ਇਹ ਬਣਦੇ ਜਾ ਰਹੇ ਸਨ ਕਿ ਬਿਜਲੀ ਦੇ ਬਿਲ ਦਰਮਿਆਨੇ ਵਰਗ ਦੇ ਲੋਕਾਂ ਨੂੰ ਵਿਭਾਗ ਦਾ ਡਿਫਾਲਟਰ ਬਣਾ ਰਹੇ ਸਨ। ਇਕ ਪਾਸੇ ਬਿਜਲੀ ਦੀਆਂ ਮਹਿੰਗੀਆਂ ਦਰਾਂ ਦੂਜੇ ਪਾਸੇ ਬਿੱਲ ਨਾ ਭਰਨ ਦੀ ਵਜ੍ਹਾ ਨਾਲ ਜੁਰਮਾਨਾ ਭਰਦੇ-ਭਰਦੇ 6 ਮਹੀਨੇ 'ਚ ਬਿੱਲ ਦੁਗਣਾ ਹੋ ਜਾਂਦਾ ਸੀ। ਕਈ ਵਾਰ ਤਾਂ ਲੋਕਾਂ ਨੂੰ ਬਿਜਲੀ ਦੇ ਪੈਂਡਿੰਗ ਬਿਲਾਂ ਦੀਆਂ ਕਿਸ਼ਤਾਂ ਕਰਵਾਉਣ ਲਈ ਵਿਭਾਗ ਦੇ ਕਰਮਚਾਰੀਆਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ। ਉਥੇ ਹੀ ਮੁੱਖ ਮੰਤਰੀ ਚੰਨੀ ਨੇ ਇਸ ’ਤੇ ਸਖ਼ਤ ਵਾਰ ਕਰਦੇ ਹੋਏ ਲੋਕਾਂ ਨੂੰ ਬਿਜਲੀ ਸਬੰਧੀ 85 ਫੀਸਦੀ ਮੁਸ਼ਕਲਾਂ ਤੋਂ ਛੁਟਕਾਰਾ ਦੁਆਉਣ 'ਚ ਕਾਮਯਾਬੀ ਹਾਸਲ ਕੀਤੀ। ਗਰੀਬਾਂ ਨੂੰ ਇਨ੍ਹਾਂ ਕਿਸ਼ਤਾਂ ਅਤੇ ਰਿਸ਼ਵਤਖੋਰੀ ਦੇ ਚੱਕਰਵਿਊ ਤੋਂ ਬਚਾਇਆ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਸਸਤੀ ਹੋ ਜਾਏਗੀ ਟ੍ਰਾਂਸਪੋਰਟੇਸ਼ਨ
ਪੰਜਾਬ ਨੂੰ ਸਭ ਤੋਂ ਜ਼ਿਆਦਾ ਮਾਰ ਟ੍ਰਾਂਸਪੋਰਟ ਦੇ ਮਾਧਿਅਮ ਰਾਹੀਂ ਪੈਂਦੀ ਹੈ, ਕਿਉਂਕਿ ਯਾਤਰੀ ਖ਼ਰਚਾ ਤਾਂ ਨਾ ਦੇ ਬਰਾਬਰ ਹੁੰਦਾ ਹੈ, ਜਦਕਿ ਅਸਲੀ ਅਸਰ ਆਉਣ ਵਾਲੇ ਕਮਰਸ਼ੀਅਲ ਮਾਲ ਤੇ ਪੈਂਦਾ ਹੈ। ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਦੇ ਘੱਟ ਜਾਣ ਨਾਲ ਹੁਣ ਟ੍ਰਾਂਸਪੋਰਟੇਸ਼ਨ ਸਸਤੀ ਹੋ ਜਾਣ ਦੇ ਆਸਾਰ ਹਨ। ਦੂਜੇ ਸੂਬਿਆਂ ਦੀ ਤੁਲਨਾ 'ਚ ਪੰਜਾਬ ਅੱਗੇ ਨਾਲੋਂ ਵਧ ਤਰੱਕੀ ਕਰੇਗਾ। ਟ੍ਰਾਂਸਪੋਰਟੇਸ਼ਨ ਦਾ ਮਾਲ ਦੀ ਲਾਗਤ ਨਾਲ ਸਿੱਧਾ ਸੰਬੰਧ ਹੈ, ਜਿਸ ਕਾਰਨ ਵਪਾਰਕ ਮੁਕਾਬਲੇਬਾਜ਼ੀ ਵਿਚ ਦੂਸਰੇ ਸੂਬਿਆਂ ਨਾਲ ਟੱਕਰ ਲੈਣ 'ਚ ਸਮਰੱਥ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਪੰਜਾਬ 'ਚ ਵਧੇਗਾ ਸੈਰ-ਸਪਾਟਾ, ਉਤਸ਼ਾਹਿਤ ਹੋਵੇਗਾ ਵਪਾਰ
ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਘਾਟ ਕਾਰਨ ਜਿਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉਥੇ ਹੀ ਇਸ ਨਾਲ ਪੰਜਾਬ 'ਚ ਸੈਲਾਨੀਆਂ ਦੀ ਆਮਦ ਵਧ ਜਾਏਗੀ। ਪੰਜਾਬ ਦੀਆਂ ਹੱਦਾਂ ਤੋਂ ਲੈ ਕੇ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਅਤੇ ਇਤਿਹਾਸਕ ਥਾਵਾਂ 'ਤੇ ਆਉਣ ਵਾਲੇ ਸੈਲਾਨੀ ਵਧਣਗੇ। ਪਿਛਲੇ ਸਮੇਂ ਦੀ ਤੁਲਨਾ 'ਚ ਸੈਲਾਨੀਆਂ ਨੂੰ ਨਿੱਜੀ ਵਾਹਨਾਂ 'ਤੇ ਤੇਲ ਦੇ ਖ਼ਰਚ 'ਤੇ ਲਗਭਗ 35 ਫੀਸਦੀ ਦਾ ਲਾਭ ਹੋਵੇਗਾ। ਤੇਲ ਦੀਆਂ ਕੀਮਤਾਂ ਘੱਟ ਹੋਣ 'ਤੇ ਜੋ ਲੋਕ ਆਪਣੇ ਸ਼ਹਿਰ ਤੋਂ ਹਰ ਦਿਨ 20 ਤੋਂ 25 ਕਿਲੋਮੀਟਰ ਸਫ਼ਰ ਆਪਣੇ ਨਿੱਜੀ ਦੋ ਪਹੀਆ ਵਾਹਨ ’ਤੇ ਕਰਦੇ ਹਨ ਉਨ੍ਹਾਂ ਨੂੰ ਪ੍ਰਤੀ ਮਹੀਨਾ 500 ਰੁਪਏ ਲਗਭਗ ਬੱਚਤ ਹੋ ਜਾਏਗੀ। ਮਾਹਿਰਾਂ ਦਾ ਮੰਨਣਾ ਹੈ ਕਿ ਸੈਰ-ਸਪਾਟਾ ਵਧਣ ਨਾਲ ਅੰਮ੍ਰਿਤਸਰ ਦਾ ਲੋਕਲ ਵਪਾਰ ਕਾਫ਼ੀ ਤੇਜ਼ੀ ਫੜੇਗਾ ਅਤੇ ਕਈ ਬੇਰੋਜ਼ਗਾਰਾਂ ਨੂੰ ਨਵੇਂ ਕਾਰੋਬਾਰ ਦੇ ਮੌਕੇ ਮਿਲਣਗੇ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਅੰਮ੍ਰਿਤਸਰ ਦੇ ਪਾਪੜ-ਵੜੀਆਂ, ਪੰਜਾਬੀ ਜੁੱਤੀ, ਪੰਜਾਬੀ ਸੂਟ ਅਤੇ ਕਈ ਤਰ੍ਹਾਂ ਦੇ ਵਪਾਰ ਅੱਗੇ ਵਧਣਗੇ। ਇਸੇ ਤਰ੍ਹਾਂ ਸੈਲਾਨੀ ਵਧਣ ਕਾਰਨ ਅੰਮ੍ਰਿਤਸਰ ਦੇ ਬੰਦ ਪਏ ਕਈ ਹੋਟਲ ਫਿਰ ਤੋਂ ਸ਼ੁਰੂ ਹੋ ਸਕਦੇ ਹਨ। ਓਧਰ ਸੈਲਾਨੀਆਂ 'ਤੇ ਨਿਰਭਰ ਢਾਬ ਅਤੇ ਰੈਸਟੋਰੈਂਟ ਵੀ ਆਬਾਦ ਹੋ ਜਾਣਗੇ।
ਪਲਾਇਨ ਕਰ ਚੁੱਕੇ ਉਦਯੋਗ ਹੁਣ ਆਉਣਗੇ ਪੰਜਾਬ ਵਾਪਸ
ਪਿਛਲੇ 2 ਦਹਾਕਿਆਂ ਤੋਂ ਮਹਿੰਗਾਈ ਤੋਂ ਤੰਗ ਆ ਕੇ ਉਦਯੋਗਪਤੀ ਮਜਬੂਰ ਹੋ ਕੇ ਪੰਜਾਬ ਨੂੰ ਛੱਡ ਚੁੱਕੇ ਸਨ। ਉਦਯੋਗਪਤੀਆਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਉਦਯੋਗਾਂ ਵੱਲ ਸਾਕਾਰਾਤਮ ਅਪਣਾਇਆ ਹੋਇਆ ਹੈ, ਉਸ ਕਾਰਨ ਇਹ ਉਦਯੋਗ ਫਿਰ ਵਿਕਸਿਤ ਹੋ ਜਾਣਗੇ। ਇਸ ਨਾਲ ਕੱਪੜਾ ਉਦਯੋਗਪਤੀਆਂ ਅਤੇ ਵਪਾਰੀਆਂ ਦੀਆਂ ਵੀ ‘ਵਾਛਾਂ ਖਿੜਨ ਲੱਗੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਲਵ ਮੈਰਿਜ ਕਰਵਾਉਣ ਮਗਰੋਂ ਵੇਚਣੇ ਪਏ ਸਨ ਗਹਿਣੇ ਤੇ ਫੋਨ, ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਜੋੜਾ (ਵੀਡੀਓ)