CM ਚੰਨੀ ਨੇ ਸਿੱਧੂ ਨਾਲ ਬੈਠਦੇ ਹੀ ਗੁਣਗੁਣਾਇਆ ਗੀਤ, 'ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਵੇ ਟਿਕਟਾਂ ਦੋ ਲੈ ਲਈਂ

Wednesday, Nov 10, 2021 - 09:23 AM (IST)

ਚੰਡੀਗੜ੍ਹ (ਅਸ਼ਵਨੀ) : ਤਲਖ਼ੀ ਤੋਂ ਬਾਅਦ ਇਕ ਵਾਰ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਇੱਕੋ ਮੰਚ ’ਤੇ ਵਿਖਾਈ ਦਿੱਤੇ। ਮੁਸਕਰਾਉਂਦੇ ਹੋਏ ਆਏ ਮੁੱਖ ਮੰਤਰੀ ਨੇ ਸਿੱਧੂ ਨਾਲ ਕੁਰਸੀ ’ਤੇ ਬੈਠਦੇ ਹੀ ਪੰਜਾਬੀ ਗੀਤ ‘ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਵੇ ਟਿਕਟਾਂ ਦੋ ਲੈ ਲਈਂ’ ਗੁਣਗੁਣਾਇਆ। ਪੰਜਾਬ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਗੱਲਬਾਤ ਲਈ ਆਏ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਸਰਕਾਰ ਦੇ ਫ਼ੈਸਲਿਆਂ ’ਤੇ ਇਕ-ਦੂਜੇ ਦੀ ਪਿੱਠ ਥਾਪੜੀ। ਸਿੱਧੂ ਨੇ ਕਿਹਾ ਕਿ ਇਸ ਵਾਰ 500 ਵਾਅਦੇ ਨਹੀਂ ਕੀਤੇ ਜਾਣਗੇ। ਇਕ ਰੋਡਮੈਪ ਹੋਵੇਗਾ। ਵਾਅਦੇ ਘੱਟ ਹੋਣਗੇ ਅਤੇ ਓਨੇ ਹੀ ਵਾਅਦੇ ਕੀਤੇ ਜਾਣਗੇ, ਜੋ ਸੰਭਵ ਹੋਣ। ਸਵਾਲ ਇਹ ਹੈ ਕਿ ਪਾਪੀ ਨੂੰ ਨਹੀਂ ਮਾਰਨਾ ਹੈ, ਪਾਪ ਨੂੰ ਮਾਰਨਾ ਹੈ। ਇਹ ਹੋਇਆ ਤਾਂ ਆਉਣ ਵਾਲਾ ਸਮਾਂ ਚੋਖਾ ਹੀ ਚੋਖਾ ਹੈ।

ਇਹ ਵੀ ਪੜ੍ਹੋ : ਧੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੀ ਟੁੱਟਿਆ ਕਹਿਰ, ਰੋਂਦੇ ਟੱਬਰ ਨੂੰ ਦੇਖ ਹਰ ਕਿਸੇ ਦਾ ਪਿਘਲ ਗਿਆ ਦਿਲ (ਤਸਵੀਰਾਂ)

ਪੰਜਾਬ ਕਾਂਗਰਸ ਪਾਰਟੀ ਵੱਲੋਂ ਸਰਕਾਰ ਨੂੰ 110 ਫ਼ੀਸਦੀ ਸਹਿਯੋਗ ਮਿਲੇਗਾ। ਉੱਧਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਸੁਪਰੀਮ ਹੈ। ਪਾਰਟੀ ਦੀ ਵਿਚਾਰਧਾਰਾ ਨੂੰ ਲਾਗੂ ਕਰਨਾ ਸਰਕਾਰ ਦੀ ਪਹਿਲ ਹੈ। ਪੰਜਾਬ ਵਿਚ ਰੇਤ 5.50 ਰੁਪਏ ਤੋਂ ਇੱਕ ਪੈਸਾ ਵੀ ਜ਼ਿਆਦਾ ਨਹੀਂ ਵਿਕਣ ਦੇਵਾਂਗਾ। ਪਾਰਟੀ ਦਾ ਵਿਜ਼ਨ ਆਉਣ ਵਾਲੇ ਸਮੇਂ ਵਿਚ ਲਾਗੂ ਕਰਾਂਗੇ। ਰੇਤ ਨੂੰ ਲੈ ਕੇ ਨਵੀਂ ਨੀਤੀ ਲਿਆਂਦੀ ਜਾਵੇਗੀ। ਚੰਨੀ ਨੇ ਕਿਹਾ ਕਿ ਪਹਿਲਾਂ ਜੋ ਕੁੱਝ ਹੁੰਦਾ ਰਿਹਾ, ਉਹ ਸਾਰਿਆਂ ਨੂੰ ਪਤਾ ਹੈ। ਕੌਣ ਮਜੀਠੀਆ, ਕੌਣ ਸੁਖਬੀਰ ਹੈ। ਸਾਰਿਆਂ ਨੂੰ ਪਤਾ ਹੈ ਪਰ ਹੁਣ ਲੋਕਾਂ ਦੀ ਸਰਕਾਰ ਹੈ। ਜੇਕਰ ਰੇਤ ਵਿਚ ਹੋ ਰਹੀ ਧਾਂਦਲੀ ਨੂੰ ਲੈ ਕੇ ਕੋਈ ਵੀ ਨੌਜਵਾਨ ਇੱਕ ਵੀਡੀਓ ਬਣਾ ਕੇ ਪਾ ਦੇਵੇਗਾ ਕਿ ਰੇਟ ਜ਼ਿਆਦਾ ਲਿਆ। ਫਿਰ ਉਹ ਨਹੀਂ ਜਾਂ ਮੈਂ ਨਹੀਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਸੇਵਾਮੁਕਤ ਮੁਲਾਜ਼ਮਾਂ ਦੀ ਮੁੜ ਨਿਯੁਕਤੀ ਰੱਦ ਕਰਨ ਦੇ ਹੁਕਮ
ਮਨ ਦੀ ਖਵਾਇਸ਼ ਸੀ, ਰੇਤ ਦਾ ਮੁੱਲ ਫਿਕਸ ਹੋਵੇ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੇ ਮਨ ਦੀ ਖਵਾਹਿਸ਼ ਸੀ ਕਿ ਰੇਤ ਦੇ ਮੁੱਲ ਫਿਕਸ ਹੋਣ। ਜਿਸ ਦਿਨ ਰੇਤ ਦੇ ਮੁੱਲ ਫਿਕਸ ਹੋਣਗੇ, ਉਸੇ ਦਿਨ ਮਾਫ਼ੀਆ ਖ਼ਤਮ ਹੋ ਜਾਵੇਗਾ। ਸ਼ਰਾਬ ਦਾ ਵੀ ਮੁੱਲ ਫਿਕਸ ਹੁੰਦਾ ਹੈ, ਉਂਝ ਹੀ ਹੁਣ ਰੇਤ ਦੇ ਮੁੱਲ ਫਿਕਸ ਹੋਣਗੇ। ਮੁੱਖ ਮੰਤਰੀ, ਜੋ ਸਹੂਲਤਾਂ ਦੇ ਰਹੇ ਹਨ, ਉਸ ਲਈ ਉਹ ਵਧਾਈ ਦੇ ਪਾਤਰ ਹੈ। ਹਾਲਾਂਕਿ ਸਿੱਧੂ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਹੂਲਤਾਂ ਨੂੰ ਸਥਾਈ ਰੱਖਣ ਲਈ ਸੂਬੇ ਦਾ ਖਜ਼ਾਨਾ ਮਜ਼ਬੂਤ ਹੋਣਾ ਜ਼ਰੂਰੀ ਹੈ। ਉਦੋਂ ਇਹ ਸਾਰੀਆਂ ਸਹੂਲਤਾਂ ਸਥਿਰ ਹੋਣਗੀਆਂ। ਸਿੱਧੂ ਨੇ ਕਿਹਾ ਕਿ ਜੇਕਰ ਬਜਟ ਸਰਪਲਸ ਹੋਵੇਗਾ ਤਾਂ ਪੰਜਾਬ ਵਿਚ ਇਕ ਵੀ ਧਰਨਾ ਨਹੀਂ ਹੋਵੇਗਾ। ਆਰਥਿਕ ਸੰਤੁਲਨ ਹੋਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਜੇਲ੍ਹ ਬ੍ਰੇਕ ਮਾਮਲਾ : ਜਗਤਾਰ ਸਿੰਘ ਤਾਰਾ 17 ਸਾਲਾਂ ਬਾਅਦ ਦੋਸ਼ੀ ਕਰਾਰ, ਜੇਲ੍ਹ 'ਚ ਸੁਰੰਗ ਬਣਾ ਕੇ ਹੋਇਆ ਸੀ ਫ਼ਰਾਰ

ਚਾਹੇ ਰੇਤ ਦੀ ਪਾਲਿਸੀ ਹੋਵੇ ਜਾਂ ਸ਼ਰਾਬ ਦੀ ਪਾਲਿਸੀ ਹੋਵੇ, ਮੰਤਰੀ ਮੰਡਲ ਦਾ ਫ਼ੈਸਲਾ ਪਹਿਲੀ ਪੌੜੀ ਹੈ। ਸਿੱਧੂ ਨੇ ਕਿਹਾ ਕਿ ਰੇਤ ਨੂੰ ਲੈ ਕੇ ਉਨ੍ਹਾਂ ਦਾ ਬਹੁਤ ਜ਼ਿਆਦਾ ਅਧਿਐਨ ਹੈ। ਮੇਰਾ ਮੰਨਣਾ ਹੈ ਕਿ ਇਹ ਰੇਤ ਮਾਫ਼ੀਆ ਨਹੀਂ ਸਗੋਂ ਟਰਾਂਸਪੋਰਟ ਮਾਫ਼ੀਆ ਹੈ। ਅਜਿਹੇ ਵਿਚ ਜੇਕਰ ਰੇਤ ਢੋਣ ਵਾਲੇ ਸਰਕਾਰੀ ਟਰੱਕ ਹੋਣਗੇ, ਉਨ੍ਹਾਂ ਦਾ ਰੰਗ ਹੋਵੇਗਾ ਤਾਂ ਉਨ੍ਹਾਂ ਦੀ ਚੈਕਿੰਗ ਹੋ ਸਕਦੀ ਹੈ। ਇਸ ਲਈ ਰੇਟ, ਵੇਟ ਅਤੇ ਡੇਟ ਜ਼ਰੂਰੀ ਹੈ। ਇਸ ਕਮੀ ਕਾਰਣ 7 ਸਾਲਾਂ ਵਿਚ ਕੋਈ ਟਰੱਕ ਇੰਪਾਊਂਡ ਨਹੀਂ ਹੋਇਆ ਹੈ। ਬਾਹਰ ਤੋਂ ਟਰੱਕ ਆਉਂਦਾ ਹੈ ਅਤੇ ਗੁੰਡਾ ਟੈਕਸ ਲਿਆ ਜਾਂਦਾ ਹੈ। ਸਿੱਧੂ ਨੇ ਕਿਹਾ ਕਿ ਡੰਕਾ ਵਜਾ ਕੇ ਕਹਿੰਦਾ ਹਾਂ ਕਿ ਪਹਿਲਾਂ ਜੋ ਵੀ ਰੇਤ ਜਾਂ ਸ਼ਰਾਬ ਕਾਰੋਬਾਰ ਵਿਚ ਹੁੰਦਾ ਰਿਹਾ ਹੈ, ਉਹ ਇਕ ਗਿਰੋਹ ਦੇ ਸਰਗਰਮ ਹੋਣ ਕਾਰਨ ਹੁੰਦਾ ਰਿਹਾ ਹੈ। ਗਿਰੋਹ ਠੇਕੇਦਾਰੀ ਕਾਰਨ ਬਣਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News