CM ਚੰਨੀ ਦੀ ਸੁਰੱਖਿਆ ’ਚ ਸੰਨ੍ਹ, ਸਟੇਜ ਕੋਲ ਪਹੁੰਚਿਆ ਡ੍ਰੋਨ ਕੈਮਰਾ

Friday, Dec 17, 2021 - 01:05 AM (IST)

CM ਚੰਨੀ ਦੀ ਸੁਰੱਖਿਆ ’ਚ ਸੰਨ੍ਹ, ਸਟੇਜ ਕੋਲ ਪਹੁੰਚਿਆ ਡ੍ਰੋਨ ਕੈਮਰਾ

ਲੁਧਿਆਣਾ(ਰਾਜ)- ਹਲਕਾ ਪੂਰਬੀ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਦੌਰਾਨ ਉਸ ਸਮੇਂ ਪੁਲਸ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ, ਜਦੋਂ ਇਕ ਅਣਪਛਾਤਾ ਡ੍ਰੋਨ ਮੁੱਖ ਮੰਤਰੀ ਦੀ ਸਟੇਜ ਦੇ ਆਲੇ-ਦੁਆਲੇ ਘੁੰਮਦਾ ਦਿਖਿਆ। ਡ੍ਰੋਨ ਵਾਰ-ਵਾਰ ਸੀ. ਐੱਮ. ਦੇ ਨੇੜੇ ਆ-ਜਾ ਰਿਹਾ ਸੀ। ਇਸ ਲਈ ਸੀ. ਐੱਮ. ਸਕਿਓਰਿਟੀ ਵਿਚ ਮੌਜੂਦ ਪੁਲਸ ਅਧਿਕਾਰੀਆਂ ਨੇ ਮਾਈਕ ’ਤੇ ਅਨਾਊਂਸਮੈਂਟ ਕਰ ਕੇ ਡ੍ਰੋਨ ਕੈਮਰਾ ਥੱਲੇ ਉਤਰਵਾ ਦਿੱਤਾ।

ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ CM ਚੰਨੀ ਤੇ ਕੇਜਰੀਵਾਲ ’ਤੇ ਵਿੰਨ੍ਹੇ ਨਿਸ਼ਾਨੇ, ਕਿਹਾ-ਦੋਵੇਂ ਐਲਾਨਾਂ ਤਕ ਹਨ ਸੀਮਤ

ਉਸ ਤੋਂ ਬਾਅਦ ਤੁਰੰਤ ਉਥੇ ਮੌਜੂਦ ਪੁਲਸ ਅਧਿਕਾਰੀਆਂ ਨੇ ਡ੍ਰੋਨ ਸਮੇਤ ਚਲਾਉਣ ਵਾਲੇ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਰੈਲੀ ਦੀ ਕਵਰੇਜ ਕਰ ਰਿਹਾ ਸੀ ਪਰ ਉਸ ਨੇ ਡ੍ਰੋਨ ਚਲਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਪਰਮਿਸ਼ਨ ਲਈ ਸੀ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਕੀਤਾ ਟਵੀਟ, ਪੰਜਾਬ ਮਾਡਲ ਤੇ MSP ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ

ਅਸਲ ਵਿਚ ਪੂਰਬੀ ਹਲਕੇ ਵਿਚ ਰੈਲੀ ਸੀ. ਐੱਮ. ਚੰਨੀ ਦੇ ਨਾਲ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਟੇਜ ’ਤੇ ਖੜ੍ਹੇ ਸਨ। ਜੋ ਆਪਸ ਵਿਚ ਗੱਲਾਂ ਕਰ ਰਹੇ ਸਨ। ਇਸ ਦੌਰਾਨ ਇਕ ਡ੍ਰੋਨ ਕੈਮਰਾ ਉਨ੍ਹਾਂ ਦੇ ਆਲੇ-ਦੁਆਲੇ ਘੁੰਮਣ ਲੱਗਾ, ਜੋ ਵਾਰ-ਵਾਰ ਸੀ. ਐੱਮ. ਦੇ ਨੇੜੇ ਜਾ ਰਿਹਾ ਸੀ। ਉਥੇ ਮੌਜੂਦ ਪੁਲਸ ਅਧਿਕਾਰੀ ਸੀ. ਐੱਮ. ਦੇ ਨੇੜੇ ਇਕ ਅਣਪਛਾਤਾ ਡ੍ਰੋਨ ਦੇਖ ਕੇ ਹੈਰਾਨ ਰਹਿ ਗਏ ਅਤੇ ਡ੍ਰੋਨ ਚਲਾਉਣ ਵਾਲੇ ਨੂੰ ਲੱਭਣ ਲੱਗੇ ਪਰ ਉਹ ਕਾਫੀ ਦੂਰ ਤੋਂ ਡ੍ਰੋਨ ਚਲਾ ਰਿਹਾ ਸੀ। ਜਿਵੇਂ ਹੀ ਡ੍ਰੋਨ ਥੱਲੇ ਉਤਾਰਿਆ ਗਿਆ ਤਾਂ ਪੁਲਸ ਡ੍ਰੋਨ ਅਤੇ ਉਸ ਨੂੰ ਚਲਾਉਣ ਵਾਲੇ ਨੂੰ ਆਪਣੇ ਨਾਲ ਲੈ ਗਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Bharat Thapa

Content Editor

Related News