CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਤਿੰਨ ਦਿਨ ਲਈ ED ਦੇ ਰਿਮਾਂਡ ’ਤੇ ਭੇਜਿਆ (ਵੀਡੀਓ)
Tuesday, Feb 08, 2022 - 06:03 PM (IST)
ਜਲੰਧਰ (ਵੈੱਬ ਡੈਸਕ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਿਫ਼ਤਾਰ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ 4 ਦਿਨਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਜਲੰਧਰ ਦੀ ਜੁਡੀਸ਼ੀਅਲ ਅਦਾਲਤ ’ਚ ਪੇਸ਼ ਕੀਤਾ। ਈ. ਡੀ. ਨੇ ਹੋਰ ਪੁੱਛਗਿੱਛ ਕਰਨ ਲਈ 10 ਦਿਨਾ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ’ਤੇ ਸੈਸ਼ਨ ਜੱਜ ਨੇ ਉਸ ਨੂੰ ਤਿੰਨ ਦਿਨਾਂ ਲਈ ਰਿਮਾਂਡ ’ਤੇ ਭੇਜ ਦਿੱਤਾ ਹੈ। ਹਨੀ ਨੂੰ ਜਲੰਧਰ ਦੀ ਜੁਡੀਸ਼ੀਅਲ ਅਦਾਲਤ ’ਚ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਈ. ਡੀ. ਦੇ ਵਕੀਲ ਤੇ ਭੁਪਿੰਦਰ ਹਨੀ ਦੇ ਵਕੀਲ ਦਰਮਿਆਨ ਬਹਿਸ ਹੋਈ।
CM ਚੰਨੀ ਦੇ ਭਾਣਜੇ ਦਾ ਵਧਿਆ ਰਿਮਾਂਡ, ਦੇਖੋ LiveCM ਚੰਨੀ ਦੇ ਭਾਣਜੇ ਦਾ ਵਧਿਆ ਰਿਮਾਂਡ, ਦੇਖੋ Live
Posted by JagBani on Tuesday, February 8, 2022
ਇਹ ਵੀ ਪੜ੍ਹੋ : ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਕੇਜਰੀਵਾਲ ਨੇ ਕੋਰੋਨਾ ਕਾਲ ’ਚ ਪੰਜਾਬੀਆਂ ਦਾ ਨਹੀਂ ਪੁੱਛਿਆ ਹਾਲ : ਸੁਖਬੀਰ ਬਾਦਲ
ਜ਼ਿਕਰਯੋਗ ਹੈ ਕਿ ਈ. ਡੀ. ਨੇ ਭੁਪਿੰਦਰ ਹਨੀ ਨੂੰ 3 ਫਰਵਰੀ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਤੋਂ ਬਾਅਦ 4 ਫਰਵਰੀ ਨੂੰ ਜਲੰਧਰ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਹਨੀ ਨੂੰ 8 ਫਰਵਰੀ ਤਕ ਈ. ਡੀ. ਦੇ ਰਿਮਾਂਡ ’ਤੇ ਭੇਜਿਆ ਗਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 18 ਜਨਵਰੀ ਨੂੰ ਈ. ਡੀ. ਵੱਲੋਂ ਭੁਪਿੰਦਰ ਹਨੀ ਦੀ ਰਿਹਾਇਸ਼ ਵਿਖੇ ਮਾਰੇ ਗਏ ਛਾਪਿਆਂ ਦੌਰਾਨ 10 ਕਰੋੜ ਰੁਪਏ, ਮਹਿੰਗੀ ਘੜੀ, ਸੋਨਾ ਬਰਾਮਦ ਕੀਤਾ ਗਿਆ ਸੀ।