CM ਚੰਨੀ ਮੋਟਰਸਾਈਕਲ ਚਲਾ ਸੁਸ਼ੀਲ ਰਿੰਕੂ ਨਾਲ ਪੁੱਜੇ ਕਬੀਰ ਮੰਦਰ, ਬਾਗੋਬਾਗ ਹੋਏ ਲੋਕ
Wednesday, Feb 09, 2022 - 08:40 AM (IST)

ਜਲੰਧਰ (ਚੋਪੜਾ) – ਬੀਤੇ ਦਿਨ ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਾ ਮੰਡੀ ਦੇ ਪ੍ਰੋਗਰਾਮ ਉਪਰੰਤ ਪੱਛਮੀ ਹਲਕੇ ਅਧੀਨ ਪੈਂਦੇ ਭਾਰਗੋ ਕੈਂਪ ਸਥਿਤ ਭਗਤ ਕਬੀਰ ਮੰਦਰ ਵਿਚ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਇਲਾਕੇ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਮੋਟਰਸਾਈਕਲ ਚਲਾ ਕੇ ਆਉਂਦੇ ਦੇਖਿਆ। ਉਨ੍ਹਾਂ ਦੇ ਪਿੱਛੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਵੀ ਬੈਠੇ ਹੋਏ ਸਨ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਵਿਚਕਾਰ ਦੇਖ ਕੇ ਉਥੋ ਦੇ ਲੋਕ ਬਾਗੋਬਾਗ ਹੋ ਗਏ। ਲੋਕਾਂ ਨੇ ਚੰਨੀ ਦੇ ਆਉਣ ਦੇ ਜੋਸ਼ ਵਿਚ ‘ਚੰਨੀ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜਦੋਂ ਕੈਂਪ ਵਿਚ ਭੀੜ ਅਚਾਨਕ ਵਧ ਗਈ ਤਾਂ ਮੁੱਖ ਮੰਤਰੀ ਚੰਨੀ ਮੋਟਰਸਾਈਕਲ ਤੋਂ ਉਤਰ ਕੇ ਕਾਰ ਵਿਚ ਸਵਾਰ ਹੋ ਗਏ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : ਟੌਫੀ ਦੇਣ ਦੇ ਬਹਾਨੇ 5 ਸਾਲਾ ਬੱਚੇ ਨੂੰ ਕੁਆਰਟਰ ’ਚ ਲਿਜਾ ਕੀਤਾ ਕੁਕਰਮ
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ