ਸਦਨ ''ਚ ਸਾਬਕਾ ਮੁੱਖ ਮੰਤਰੀ ਚੰਨੀ ''ਤੇ ਰੱਜ ਕੇ ਵਰ੍ਹੇ CM ਮਾਨ, ਕਿਹਾ- ਜਦੋਂ ਕੋਈ ਭੱਜਦਾ ਹੈ ਤਾਂ...
Tuesday, Sep 27, 2022 - 04:44 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਕਿਹਾ ਕਿ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਚੰਨੀ ਕਿੱਥੇ ਚੱਲੇ ਗਏ ਹਨ? ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਸਾਈਨ ਕੀਤੀਆਂ ਬਹੁਤ ਸਾਰੀਆਂ ਵਿਵਾਦਤ ਫਾਈਲਾਂ ਮੇਰੇ ਕੋਲ ਆਉਂਦੀਆਂ ਹਨ ਤੇ ਮੈਂ ਉਨ੍ਹਾਂ ਫਾਈਲਾਂ ਬਾਰੇ ਸਭ ਕੁਝ ਪੁੱਛਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਕੁਝ ਫਾਈਲਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦਾ ਫ਼ੈਸਲਾ ਕਾਰਜਕਾਲ ਦੇ ਅਖ਼ੀਰਲੇ ਦਿਨਾਂ 'ਚ ਕੀਤਾ ਗਿਆ ਤੇ ਕੁਝ ਅਜਿਹੀਆਂ ਹਨ ਜੋ Post-dated ਤੇ Pre-dated ਵੀ ਸਨ।
ਇਹ ਵੀ ਪੜ੍ਹੋ- ਵਿਧਾਨ ਸਭਾ ਦੇ ਇਜਲਾਸ ਦੌਰਾਨ ਹੰਗਾਮਾ, ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਦਾ ਹੁਕਮ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਚੰਨੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਇਹ ਸਭ ਫਾਈਲਾਂ 'ਚ ਕੀ ਤੇ ਕਿਵੇਂ ਸਾਈਨ ਕਰਕੇ ਗਏ ਹਨ ਅਤੇ ਹੁਣ ਇਸ ਦਾ ਕੀ ਕੀਤਾ ਜਾਵੇ? ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਸਾਬਕਾ ਮੰਤਰੀ ਕੀ ਹੁਣ ਸੱਤਾ ਟਰਾਂਸਫਰ ਲਈ ਵੀ ਨਹੀਂ ਮਿਲ ਸਕਦੇ? ਮਾਨ ਨੇ ਤੰਜ ਕੱਸਦਿਆਂ ਆਖਿਆ ਕਿ ਅਜਿਹਾ ਤਾਂ ਪਾਕਿਸਤਾਨ ਦੀ ਸੱਤਾ 'ਚ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਹੱਟਣ ਮਗਰੋਂ ਜਾਂ ਤਾਂ ਉਹ ਭੱਜ ਜਾਂਦੇ ਹਨ ਜਾਂ ਉਨ੍ਹਾਂ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਚੀਜ਼ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦਾ ਕਿ ਚੰਨੀ ਸਾਬ੍ਹ ਭੱਜ ਕਿਉਂ ਗਏ? ਮਾਨ ਨੇ ਕਿਹਾ ਕਿ ਕੋਈ ਦੱਸ ਰਿਹਾ ਉਹ ਕੇਨੈਡਾ ਨੇ, ਕੋਈ ਕਹਿ ਰਿਹਾ ਉਹ ਅਮਰੀਕਾ ਨੇ ਪਰ ਹੁਣ ਤੱਕ ਵੀ ਨਹੀਂ ਪਤਾ ਲੱਗਾ ਕਿ ਉਹ ਅਸਲ 'ਚ ਕਿੱਥੇ ਹਨ।
ਇਹ ਵੀ ਪੜ੍ਹੋ- 'ਆਪ' ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ
ਮਾਨ ਨੇ ਕਿਹਾ ਕਿ ਇਸ ਕੰਮ ਲਈ ਮੁੱਖ ਮੰਤਰੀ ਬਣੇ ਸੀ ਕਿ 111 ਦਿਨ ਸੱਤਾ 'ਚ ਰਹਿ ਕੇ ਤੇ ਫਿਰ ਬਾਅਦ 'ਚ ਭੱਜ ਜਾਓ। ਇਸ ਦਾ ਮਤਲਬ ਇਹ ਹੈ ਕਿ ਚੰਨੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਹੇ ਹੋ। ਮਾਨ ਨੇ ਕਿਹਾ ਕਿ ਬਹੁਤ ਸਾਬਕਾ ਮੁੱਖ ਮੰਤਰੀ ਇੱਥੇ ਰਹਿੰਦੇ ਹਨ ਪਰ ਜਦੋਂ ਕੋਈ ਭੱਜਦਾ ਹੈ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਨੇ ਕੁਝ ਗ਼ਲਤ ਕੀਤਾ ਹੈ। ਕਾਂਗਰਸੀਆਂ ਨੂੰ ਲੰਮੇ ਹੱਥੀ ਲੈਂਦਿਆ ਮਾਨ ਨੇ ਕਿਹਾ ਕਿ ਇਹ ਉਦੋਂ ਤੱਕ ਹੀ ਇਮਾਨਦਾਰ ਹਨ , ਜਦੋਂ ਤੱਕ ਮੌਕਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਜੇ ਅਫ਼ਸਰਾਂ ਨੂੰ ਪੁੱਛਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਚੰਨੀ ਸਾਬ੍ਹ ਨੇ ਸਾਈਨ ਕੀਤੇ ਹਨ ਪਰ ਸਾਬਕਾ ਮੁੱਖ ਮੰਤਰੀ ਲੱਭਣ 'ਤੇ ਵੀ ਨਹੀਂ ਮਿਲਦੇ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਇਜਲਾਸ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।