CM ਭਗਵੰਤ ਮਾਨ 'ਅਖੰਡ ਮਹਾਯੱਗ' ਦੌਰਾਨ ਪੁੱਜੇ ਮਾਂ ਬਗਲਾਮੁਖੀ ਧਾਮ, ਕੀਤੀ ਪੂਜਾ (ਤਸਵੀਰਾਂ)
Saturday, Feb 17, 2024 - 03:15 PM (IST)
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 'ਅਖੰਡ ਮਹਾਯੱਗ' ਦੌਰਾਨ ਮਾਂ ਬਗਲਾਮੁਖੀ ਧਾਮ ਪੁੱਜੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡਾ ਦੇਸ਼ ਧਾਰਮਿਕ ਭਾਵਨਾਵਾਂ ਅਤੇ ਆਸਥਾਵਾਂ ਦਾ ਦੇਸ਼ ਹੈ। ਇੱਥੇ ਹਰ ਇਕ ਧਰਮ ਦਾ ਆਪਣਾ-ਆਪਣਾ ਸਥਾਨ ਹੈ। ਸਾਡੇ ਦੇਸ਼ ਦੇ ਗੁਲਦਸਤੇ ਦੇ ਵੱਖ-ਵੱਖ ਫੁੱਲ ਹਨ ਅਤੇ ਸਭ ਦਾ ਵੱਖੋ-ਵੱਖਰਾ ਰੰਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮਾਂ ਬਗਲਾਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਸੂਬੇ 'ਚ Free ਰਹਿਣਗੇ ਸਾਰੇ ਟੋਲ ਪਲਾਜ਼ੇ (ਵੀਡੀਓ)
ਉਨ੍ਹਾਂ ਨੇ ਮਾਤਾ ਜੀ ਅਕਸਰ ਜਵਾਲਾਮੁਖੀ, ਬਗਲਾਮੁਖੀ, ਚਿੰਤਪੁਰਨੀ, ਨਾਂਦੇੜ ਸਾਹਿਬ, ਪਟਨਾ ਸਾਹਿਬ ਜਿੱਥੇ ਵੀ ਮੌਕਾ ਮਿਲਦਾ ਹੈ, ਜਾਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮੇਰਾ ਪਰਿਵਾਰ ਵੀ ਇੱਥੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਕ ਸ਼ਰਧਾਲੂ ਦੇ ਤੌਰ 'ਤੇ ਇੱਥੇ ਆਇਆ ਹਾਂ ਅਤੇ ਇਹੀ ਅਰਦਾਸ ਕੀਤੀ ਹੈ ਕਿ ਪੂਰਾ ਦੇਸ਼ ਸੁੱਖ-ਸ਼ਾਂਤੀ 'ਚ ਰਹੇ। ਸਾਡਾ ਸਮਾਜਿਕ ਭਾਈਚਾਰਾ ਅਤੇ ਸਾਂਝਾਂ ਬਣੀਆਂ ਰਹਿਣ ਅਤੇ ਸਾਡਾ ਦੇਸ਼ ਤਰੱਕੀ ਕਰੇ।
ਇਹ ਵੀ ਪੜ੍ਹੋ : CBSE ਦੀਆਂ ਪ੍ਰੀਖਿਆਵਾਂ ਮੁਲਤਵੀ ਹੋਣ ਦਾ ਨੋਟਿਸ ਵਾਇਰਲ! ਖ਼ਬਰ 'ਚ ਜਾਣੋ ਕੀ ਹੈ ਪੂਰਾ ਸੱਚ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਸ੍ਰੀ ਰਾਮਲੱਲਾ ਦੇ ਦਰਸ਼ਨਾਂ ਲਈ ਪਰਿਵਾਰ ਸਮੇਤ ਅਯੁੱਧਿਆ ਗਏ ਸਨ। ਉੱਥੇ ਵੀ ਬੜੀ ਸ਼ਾਂਤੀ ਮਿਲੀ ਅਤੇ ਲੋਕਾਂ ਦੀਆਂ ਭਾਵਨਾਵਾਂ ਦੇਖ ਕੇ ਬਹੁਤ ਚੰਗਾ ਲੱਗਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8