ਰਿੱਬਨ ਕਟਾਈ ਦੌਰਾਨ CM ਮਾਨ ਦੀ ਸਾਲੀਆਂ ਨਾਲ ਨੋਕ-ਝੋਕ, ਦਿੱਤਾ ਗਿਫ਼ਟ (ਵੀਡੀਓ)

Thursday, Jul 07, 2022 - 03:08 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅੱਜ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਇਹ ਵਿਆਹ ਸਮਾਗਮ ਭਾਵੇਂ ਹੀ ਸਾਦਾ ਰੱਖਿਆ ਗਿਆ ਸੀ ਪਰ ਪੂਰੇ ਰੀਤੀ-ਰਿਵਾਜ ਨਿਭਾਏ ਗਏ। ਮੁੱਖ ਮੰਤਰੀ ਮਾਨ ਦੇ ਲਾਵਾਂ 'ਤੇ ਬੈਠਣ ਤੋਂ ਪਹਿਲਾਂ ਸਾਲੀਆਂ ਨੇ ਨਾਕਾ ਲਾ ਕੇ ਉਨ੍ਹਾਂ ਨੂੰ ਰੋਕ ਲਿਆ।

ਇਹ ਵੀ ਪੜ੍ਹੋ : CM ਰਿਹਾਇਸ਼ ਅੰਦਰੋਂ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸਾਲੀਆਂ ਨੇ ਲਾਇਆ ਨਾਕਾ

ਇਸ ਦੌਰਾਨ ਮੁੱਖ ਮੰਤਰੀ ਮਾਨ ਦੀ ਸਾਲੀਆਂ ਨਾਲ ਮਿੱਠੀ ਨੋਕ-ਝੋਕ ਹੋਈ। ਜਦੋਂ ਮੁੱਖ ਮੰਤਰੀ ਮਾਨ ਨੂੰ ਪਤਾ ਲੱਗਾ ਕਿ ਰਿੱਬਨ ਕਟਾਈ ਲਈ ਜਦੋਂ ਉਨ੍ਹਾਂ ਕੋਲ ਕੈਂਚੀ ਨਹੀਂ ਹੈ ਤਾਂ ਉਹ ਕਹਿਣ ਲੱਗੇ ਕਿ ਉਹ ਆਪਣਾ ਸਮਾਨ ਤਾਂ ਲੈ ਕੇ ਨਹੀਂ ਆਈਆਂ।

ਇਹ ਵੀ ਪੜ੍ਹੋ : ਲਾਲ ਸੂਹੇ ਜੋੜੇ 'ਚ ਸਜੀ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ 'ਤੇ ਬੈਠੇ CM ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਆਪਣੀਆਂ ਸਾਲੀਆਂ ਨੂੰ ਗਿਫ਼ਟ ਵੀ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ। ਇਸ ਸਭ ਖ਼ੁਸ਼ੀ ਦੇ ਪਲ ਦੇਖ ਪਰਿਵਾਰ ਬੇਹੱਦ ਖ਼ੁਸ਼ ਨਜ਼ਰ ਆਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News