ਅੰਮ੍ਰਿਤਸਰ ਵਿਖੇ G20 ਸੰਮੇਲਨ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਆਖੀਆਂ ਇਹ ਗੱਲਾਂ

Wednesday, Mar 15, 2023 - 02:39 PM (IST)

ਅੰਮ੍ਰਿਤਸਰ ਵਿਖੇ G20 ਸੰਮੇਲਨ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਆਖੀਆਂ ਇਹ ਗੱਲਾਂ

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਅੱਜ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ 20 ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ 'ਚ ਸਭ ਦਾ ਸੁਆਗਤ ਕਰਦਿਆਂ ਕਿਹਾ 'ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ਼ ਲਿਆਇਆ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ'। ਉਨ੍ਹਾਂ 3 ਭਾਸ਼ਾਵਾਂ ਪੰਜਾਬੀ , ਹਿੰਦੀ ਤੇ ਅੰਗਰੇਜ਼ੀ 'ਚ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਜੀ-20 'ਚ ਸ਼ਾਮਲ ਹੋਏ 20 ਦੇਸ਼ਾਂ ਦੇ ਨੁਮਾਇੰਦੇ ਜਿਸ ਥਾਂ 'ਤੇ ਬੈਠੇ ਹਨ, ਉਹ ਇਕ ਇਤਿਹਾਸਕ ਥਾਂ ਹੈ। ਇਸ ਲਈ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਜੀ-20 ਦੀ ਮੇਜ਼ਬਾਨੀ ਕਰਨ ਦਾ ਮੌਕਾ ਅੰਮ੍ਰਿਤਸਰ ਨੂੰ ਦਿੱਤਾ।

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ 'ਚ ਕੈਦੀ ਦੀ ਖ਼ੁਦਕੁਸ਼ੀ ਦਾ ਮਾਮਲਾ, ਮਨੁੱਖੀ ਅਧਿਕਾਰ ਕਮਿਸ਼ਨ ਨੇ ਤਲਬ ਕੀਤੀ ਰਿਪੋਰਟ

ਮਾਨ ਨੇ ਆਖਿਆ ਇਸ ਨਾਲ ਸਾਨੂੰ ਸਾਡਾ ਸੱਭਿਆਚਾਰ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਮੌਕੇ ਮਿਲੇਗਾ ਤੇ ਮੈਂਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਭ ਇੱਥੋਂ ਚੰਗੀਆਂ ਯਾਦਾਂ ਲੈ ਕੇ ਜਾਓਗੇ। ਇਸ ਦੇ ਨਾਲ ਹੀ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਜੀ-20 ਸੰਮੇਲਨ ਸਫ਼ਲਤਾਪੂਰਨ ਪੂਰਾ ਹੋਵੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਮੈਂ ਆਸ ਕਰਦਾ ਹਾਂ ਕਿ ਇਹ ਸਮਾਗਮ ਸਾਡੇ ਲਈ ਚੰਗਾ ਅਤੇ ਲਾਹੇਵੰਦ ਸਾਬਿਤ ਹੋਵੇਗਾ। ਮਾਨ ਨੇ ਆਖਿਆ ਕਿ ਇਸ ਸੰਮੇਲਨ 'ਚ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਵਿਅਕਤੀ ਤੋਂ ਲੈ ਕੇ ਉੱਚ ਅਧਿਕਾਰੀਆਂ ਦਾ ਬਰਾਬਰ ਦਾ ਯੋਗਦਾਨ ਹੈ।

ਇਹ ਵੀ ਪੜ੍ਹੋ- ਆਈਲੈਟਸ ਕਰਨ ਜਾ ਰਹੀ ਕੁੜੀ ਨੂੰ ਰਸਤੇ ’ਚੋਂ ਲੈ ਗਈ ਹੋਣੀ, ਅਧੂਰੇ ਰਹਿ ਗਏ ਸੁਫ਼ਨੇ, ਧਾਹਾਂ ਮਾਰ ਰੋਇਆ ਪਰਿਵਾਰ

ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਨਹੀਂ ਕਿ ਅੱਜ ਮਿਲ ਲਿਆ ਤਾਂ ਹੁਣ ਚਲੇ ਜਾਵਾਂਗੇ, ਅਸੀਂ ਤੁਹਾਡੇ ਨਾਲ ਮੁੜ ਤੋਂ ਮੁਲਾਕਾਤ ਕਰਾਂਗੇ ਤੇ ਮੈਂ ਆਸ ਕਰਦਾ ਹਾਂ ਕਿ ਤੁਹਾਡਾ ਇੱਥੇ ਰਹਿਣਾ ਖ਼ੁਸ਼ਹਾਲ ਹੋਵੇ ਤੇ ਤੁਸੀਂ ਜ਼ਿੰਦਗੀ ਭਰ ਲਈ ਇੱਥੋਂ ਦੀਆਂ ਯਾਦਾਂ ਇਕੱਠੀਆਂ ਕਰ ਕੇ ਲੈ ਕੇ ਜਾਓ ਅਤੇ ਆਪਣੇ ਦੇਸ਼ ਜਾ ਕੇ ਸਭ ਨੂੰ ਦੱਸੋ ਕਿ ਅੰਮ੍ਰਿਤਸਰ ਦੇ ਲੋਕ ਇੰਨਾ ਪਿਆਰ ਕਰਨ ਵਾਲੇ ਨੇ ਤੇ ਮੇਜ਼ਬਾਨੀ 'ਚ ਚੰਗੇ ਨੇ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕੇ ਤੁਹਾਡੀ ਮੇਜ਼ਬਾਨੀ 'ਚ ਕੋਈ ਕਮੀ ਨਾ ਰਹੇ ਪਰ ਜੇਕਰ ਸਨਮਾਨ 'ਚ ਕੋਈ ਕਮੀ ਰਹਿ ਗਈ ਤਾਂ ਉਸ ਦੇ ਲਈ ਅਸੀਂ ਮੁਆਫ਼ੀ ਮੰਗਦੇ ਹਾਂ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News