ਮਾਨਸਾ ਅਦਾਲਤ ਪੇਸ਼ੀ ਭੁਗਤਣ ਪੁੱਜੇ CM ਮਾਨ, ਕਾਂਗਰਸ ਨੂੰ ਲੈ ਕੇ ਕਹੀ ਵੱਡੀ ਗੱਲ

Thursday, Oct 20, 2022 - 01:41 PM (IST)

ਮਾਨਸਾ (ਵੈੱਬ ਡੈਸਕ) : ਮੁੱਖ ਮੰਤਰੀ ਭਗਵੰਤ ਮਾਨ ਅੱਜ ਉਨ੍ਹਾਂ 'ਤੇ ਦਰਜ ਮਾਣਹਾਨੀ ਕੇਸ ਲਈ ਮਾਨਸਾ ਅਦਾਲਤ ਪੁੱਜੇ। ਦੱਸ ਦੇਈਏ ਕਿ ਇਹ ਕੇਸ ਮਾਨਸਾ ਤੋਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਦਰਜ ਕਰਵਾਇਆ ਗਿਆ ਸੀ ਅਤੇ ਮਾਣਯੋਗ ਅਦਾਲਤ ਨੇ 20 ਅਕਤੂਬਕ ਨੂੰ ਇਸ ਮਾਮਲੇ 'ਚ ਮੁੱਖ ਮੰਤਰੀ ਮਾਨ ਨੂੰ ਸੰਮਨ ਜਾਰੀ ਕਰਕੇ ਅਦਾਲਤ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ 2019 'ਚ ਮਾਨਸ਼ਾਹੀਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਜਿਸ 'ਤੇ ਮੁੱਖ ਮੰਤਰੀ ਮਾਨ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਕਾਂਗਰਸ ਨੇ ਸਾਬਕਾ ਵਿਧਾਇਕ ਨਾਲ ਪਾਰਟੀ 'ਚ ਸ਼ਾਮਲ ਹੋਣ ਲਈ 10 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਜਿਸ ਦੇ ਚੱਲਦਿਆਂ ਮਾਨਸ਼ਾਹੀਆ ਨੇ ਮਾਨ 'ਤੇ ਮਾਣਹਾਨੀ ਦਾ ਕੇਸ ਕੀਤਾ ਸੀ। ਮਾਣਯੋਗ ਅਦਾਲਤ ਨੇ ਮੁੱਖ ਮੰਤਰੀ ਮਾਨ ਨੂੰ ਅੱਜ ਦੀ ਸੁਣਵਾਈ ਤੋਂ ਬਾਅਦ 5 ਸਤੰਬਰ ਨੂੰ ਅਗਲੀ ਪੇਸ਼ੀ ਭੁਗਤਣ ਆਉਣ ਦੇ ਹੁਕਮ ਜਾਰੀ ਕੀਤੇ ਹਨ।  

ਇਹ ਵੀ ਪੜ੍ਹੋ- ਫਿਰੋਜ਼ਪੁਰ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਦੀਪਕ ਟੀਨੂੰ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

ਇਸ ਸੰਬੰਧੀ ਗੱਲ ਕਰਦਿਆਂ ਮਾਨ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੀ ਸਿਰਫ਼ ਲੀਡਰਾਂ ਦੀ ਹੀ ਮਾਣਹਾਨੀ ਹੁੰਦੀ ਹੈ? ਜੋ ਇਨ੍ਹਾਂ ਨੇ ਦੇਸ਼ ਦੇ ਕਰੋੜਾਂ ਵਸਨੀਕਾਂ ਦੀ ਮਾਣਹਾਨੀ ਕੀਤਾ ਹੈ ਉਸਦਾ ਕੀ? ਉਨ੍ਹਾਂ ਕਿਹਾ ਜੇਕਰ ਕੋਈ ਵੀ 'ਆਪ' ਆਗੂ ਇਨ੍ਹਾਂ ਖ਼ਿਲਾਫ਼ ਕੁਝ ਬੋਲਦਾ ਹੈ ਤਾਂ ਉਸ ਨੂੰ ਮਾਣਹਾਨੀ ਕਹਿ ਦਿੱਤਾ ਜਾਂਦਾ ਹੈ ਪਰ ਮੈਂ ਮਾਨਸ਼ਾਹੀਆ ਨੂੰ ਪੁੱਛਣਾ ਚਾਹੁੰਦਾ ਹਾਂ , ਕੀ ਡੇਢ ਲੱਖ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਪਰ ਪਾਰਟੀ ਛੱਡ ਕੇ ਕਾਂਗਰਸ 'ਚ ਜਾਣ ਵੇਲੇ ਉਨ੍ਹਾਂ ਨੇ ਲੋਕਾਂ ਨੂੰ ਕਿਉਂ ਨਹੀਂ ਪੁੱਛਿਆ? ਕੀ ਉਸ ਵੇਲੇ ਲੋਕਾਂ ਦੀ ਮਾਣਹਾਨੀ ਨਹੀਂ ਹੋਈ? ਮਾਨ ਨੇ ਕਿਹਾ ਕਿ ਜੋ ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰਦੇ ਹਨ ਅਤੇ 'ਗੋਲ਼ੀ ਮਾਰੋ ਇਨਕੋ' ਕਹਿਣ ਵਾਲਿਆਂ 'ਤੇ ਕੋਈ ਕੇਸ ਨਹੀਂ ਅਤੇ ਉਨ੍ਹਾਂ ਨੂੰ z+ ਸਕਿਓਰਿਟੀ ਦਿੱਤੀ ਗਈ ਹੈ। ਜਿਹੜੇ ਕਹਿੰਦੇ ਹਨ ਕੇਜਰੀਵਾਲ ਅੱਤਵਾਦੀ ਹੈ, ਉਨ੍ਹਾਂ 'ਤੇ ਕਿਉਂ ਨਹੀਂ ਅਜਿਹੇ ਕੇਸ ਦਰਜ ਹੁੰਦੇ, ਕੀ ਕੇਜਰੀਵਾਲ ਦੀ ਕੋਈ ਮਾਣਹਾਨੀ ਨਹੀਂ? ਇਹ ਦੱਬਦਿਆਂ ਨੂੰ ਦਬਾਉਂਦੇ ਹਨ।

ਇਹ ਵੀ ਪੜ੍ਹੋ- ਸੰਗਰੂਰ 'ਚ ਕਿਸਾਨਾਂ ਦਾ ਵੱਡਾ ਐਕਸ਼ਨ, CM ਮਾਨ ਦੀ ਕੋਠੀ ਦਾ ਕਰਨਗੇ ਮੁਕੰਮਲ ਘਿਰਾਓ

ਕਾਂਗਰਸ 'ਤੇ ਤੰਜ਼ ਕੱਸਦਿਆਂ ਮਾਨ ਨੇ ਆਖਿਆ ਕਿ ਜੋ ਆਗੂ ਪੰਜਾਬ ਦਾ ਪੈਸਾ ਲੁੱਟ ਕੇ ਹੁਣ ਦਿੱਲੀ ਵੱਲ ਰੁਖ ਕਰ ਰਹੇ ਹਨ ਕਿ ਉਹ ਲੋਕਾਂ ਦੀ ਮਾਣਹਾਨੀ ਨਹੀਂ ਕਰ ਰਹੇ। ਵਿਰੋਧੀ ਧਿਰਾਂ ਨੇ ਮਾਣਹਾਨੀ ਨੂੰ ਮਜ਼ਾਕ ਬਣਾ ਕੇ ਰੱਖਿਆ ਹੈ। ਮੈਂ ਸੈਸ਼ਨ ਕੋਰਟ ਦਾ ਸਤਿਕਾਰ ਕਰਦਾ ਹਾਂ ਅਤੇ ਹਰ ਕੇਸ ਦੀ ਪੇਸ਼ੀ 'ਤੇ ਆਵਾਂਗੇ। ਮੁੱਖ ਮੰਤਰੀ ਸੈਸ਼ਨ ਕੋਰਟ ਤੋਂ ਵੱਡਾ ਨਹੀਂ ਹੈ ਅਤੇ ਕੋਰਟ ਜਦੋਂ ਮਰਜ਼ੀ ਬੁਲਾ ਸਕਦਾ ਹੈ। ਸੈਸ਼ਨ ਕੋਰਟ ਦੇ ਜੱਜਾਂ ਵੱਲ਼ੋਂ ਕਾਨਫਰੰਸਾਂ ਕਰ ਕੇ ਕਿਹਾ ਜਾ ਰਿਹਾ ਹੈ ਕਿ ਕੁਝ ਵੀ ਠੀਕ ਨਹੀਂ ਚੱਲ ਰਿਹਾ ਅਤੇ ਅੱਧੀ ਰਾਤ ਨੂੰ ਬੁਲਾ ਕੇ ਕੇਸਾਂ ਦੇ ਨਿਬੇੜੇ ਕੀਤੇ ਜਾ ਰਹੀ ਹਨ। ਅਸਲ 'ਚ ਕਾਂਗਰਸ ਨੂੰ ਮਾਣਹਾਨੀ ਦੀ ਕੋਈ ਪਰੇਸ਼ਾਨੀ ਨਹੀਂ ਅਤੇ ਨਾਂ ਹੀ ਦੁੱਖ ਹੈ। ਉਨ੍ਹਾਂ ਨੂੰ ਸਿਰਫ਼ ਭਗਵੰਤ ਮਾਨ ਹਾਨੀ ਦਾ ਦੁੱਖ ਹੈ ਅਤੇ ਉਹ ਇਨ੍ਹਾਂ ਤੋਂ ਝੱਲੀ ਨਹੀਂ ਜਾ ਰਹੀ। ਜਿੰਨੇ ਮਰਜ਼ੀ ਕੇਸ ਕਰ ਲੈਣ, ਜੋ ਮੇਰੀ 'ਤੇ ਲੋਕਾਂ ਨੇ ਭਰੋਸਾ ਕੀਤਾ ਹੈ ਉਸ ਦੇ ਚੱਲਦਿਆਂ ਮੈਂ ਹਰ ਕੰਮ ਕਰਾਂਗਾ। ਬਸ ਇੰਨਾ ਬੋਲਾਂਗਾ ਕਿ ਜਿਨ੍ਹਾਂ ਦੀ ਲੋਕਾਂ ਨੇ ਹਾਨੀ ਕਰਤੀ ਉਨ੍ਹਾਂ ਦਾ ਕਾਹਦਾ ਮਾਣ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News