CM ਮਾਨ ਦੂਜੀਆਂ ਪਾਰਟੀਆਂ ਨੂੰ ਦੇਣਗੇ ਸਿਆਸੀ ਝਟਕੇ, ਇਸ ਪਲਾਨ 'ਤੇ ਟਿਕੀਆਂ ਹੋਈਆਂ ਨੇ ਨਜ਼ਰਾਂ

Thursday, Jul 06, 2023 - 08:57 AM (IST)

CM ਮਾਨ ਦੂਜੀਆਂ ਪਾਰਟੀਆਂ ਨੂੰ ਦੇਣਗੇ ਸਿਆਸੀ ਝਟਕੇ, ਇਸ ਪਲਾਨ 'ਤੇ ਟਿਕੀਆਂ ਹੋਈਆਂ ਨੇ ਨਜ਼ਰਾਂ

ਜਲੰਧਰ (ਧਵਨ) : ਲੋਕ ਸਭਾ ਦੀਆਂ ਆਮ ਚੋਣਾਂ 'ਚ ਅਜੇ 8-9 ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਟੀਮ ਨੇ ਆਪਣੀ ਰਣਨੀਤੀ ਹੁਣ ਤੋਂ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਦੀਆਂ ਨਜ਼ਰਾਂ ਹੋਰ ਪਾਰਟੀਆਂ ਦੇ ਮਜ਼ਬੂਤ ਨੇਤਾਵਾਂ ’ਤੇ ਟਿਕੀਆਂ ਹੋਈਆਂ ਹਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾ ਕੇ ਲੋਕ ਸਭਾ ਚੋਣ ਲੜਾਈ ਜਾ ਸਕਦੀ ਹੈ। ਜਲੰਧਰ ਲੋਕ ਸਭਾ ਸੀਟ ਦੀ ਉਪ-ਚੋਣ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਤੋਂ ਤੋੜ ਕੇ ‘ਆਪ’ 'ਚ ਸ਼ਾਮਲ ਕਰਵਾਇਆ ਸੀ ਅਤੇ ਉਨ੍ਹਾਂ ਦਾ ਇਹ ਤਜੁਰਬਾ ਕਾਮਯਾਬ ਰਿਹਾ ਸੀ ਕਿਉਂਕਿ ‘ਆਪ’ ਨੇ ਕਾਂਗਰਸ ਦੇ ਗੜ੍ਹ ਜਲੰਧਰ 'ਚ ਸੀਟ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਵਿਜੀਲੈਂਸ ਅੱਗੇ ਮੁੜ ਹੋਣਾ ਪਵੇਗਾ ਪੇਸ਼

ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਕੋਲ ਫਿਲਹਾਲ ਪੰਜਾਬ 'ਚ ਅਨੇਕਾਂ ਸੀਟਾਂ ’ਤੇ ਉਮੀਦਵਾਰ ਨਹੀਂ ਹਨ, ਇਸ ਲਈ ਹੁਣੇ ਤੋਂ ਹੋਰ ਪਾਰਟੀਆਂ 'ਚ ਮੌਜੂਦ ਮਜ਼ਬੂਤ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਦੀ ਮੁਹਿੰਮ ਕਾਂਗਰਸ ਸਮੇਤ ਸਾਰੀਆਂ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲ ਲੱਗੀ ਹੋਈ ਹੈ। ਮੁੱਖ ਮੰਤਰੀ ਸਿਰਫ ਇਹੀ ਚਾਹੁੰਦੇ ਹਨ ਕਿ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਨੇਤਾ ਬਾਗੀ ਨਹੀਂ ਹੋਣੇ ਚਾਹੀਦੇ ਭਾਵ ਉਨ੍ਹਾਂ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ ਹੋਣੇ ਚਾਹੀਦੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਹੀ ਲੈ ਸਕੋਗੇ ਸੇਵਾ ਕੇਂਦਰਾਂ ਦੀਆਂ ਸਹੂਲਤਾਂ

ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਾਨਗਰਾਂ ’ਚ ਕਾਰਪੋਰੇਸ਼ਨ ਚੋਣਾਂ 'ਚ ਵਿਰੋਧੀਆਂ ਨਾਲ ਰੂ-ਬ-ਰੂ ਹੋਣਾ ਹੈ ਅਤੇ ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਸਮੇਤ ਕਈ ਸਾਬਕਾ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰ ਸਕਦੇ ਹਨ। ਇਨ੍ਹਾਂ ਕੌਂਸਲਰਾਂ ਦੀਆਂ ਸੂਚੀਆਂ ਵੀ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੇ ਬਣਾ ਲਈਆਂ ਹਨ। ਆਉਣ ਵਾਲੇ ਸਮੇਂ 'ਚ ਹੋਰ ਪਾਰਟੀਆਂ ਨੂੰ ਮੁੱਖ ਮੰਤਰੀ ਸਿਆਸੀ ਝਟਕੇ ਦੇ ਸਕਦੇ ਹਨ। ਕਾਰਪੋਰੇਸ਼ਨ ਚੋਣਾਂ ਸਤੰਬਰ ਦੇ ਅਖ਼ੀਰ 'ਚ ਕਰਵਾਏ ਜਾਣ ਦੀ ਸੰਭਾਵਨਾ ਹੈ, ਇਸ ਲਈ ਉਨ੍ਹਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News