CM ਮਾਨ ਪੁੱਜੇ ਬਾਬਾ ਫ਼ਰੀਦ ਜੀ ਦੇ ਦਰਬਾਰ, ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਕੀਤੀ ਕਾਮਨਾ

Saturday, Sep 24, 2022 - 01:24 PM (IST)

ਫਰੀਦਕੋਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟਿੱਲਾ ਸਾਹਿਬ ਬਾਬਾ ਫ਼ਰੀਦ ਜੀ ਦੇ ਦਰਬਾਰ ਵਿਖੇ ਨਤਮਸਤਕ ਹੋਏ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਮੇਲੇ ਲੋਕਾਂ ਦੇ ਮਿਲਣ ਲਈ ਲੱਗਿਆ ਕਰਦੇ ਸਨ ਪਰ ਹੁਣ ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਦਰਸਾਉਣ ਲਈ ਮੇਲੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਭ ਬਾਬਾ ਫ਼ਰੀਦ ਜੀ ਦੀ ਧਰਤੀ 'ਤੇ ਬੈਠੇ ਹਨ, ਜਿਸ ਨੂੰ ਬਣਿਆਂ 50 ਸਾਲ ਹੋ ਗਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : Mann ਸਰਕਾਰ ਤੇ ਰਾਜਪਾਲ ਵਿਚਾਲੇ ਟਕਰਾਅ ਵੱਧਣ ਦੇ ਆਸਾਰ, ਭੜਕੇ CM ਬੋਲੇ-ਹੱਦ ਹੀ ਹੋ ਗਈ ਹੈ

ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਲੋਕ ਬਾਬਾ ਫ਼ਰੀਦ ਜੀ ਦੇ ਟਿੱਲੇ 'ਤੇ ਨਤਮਸਤਕ ਹੁੰਦੇ ਹਨ। ਉਨ੍ਹਾਂ ਕਿਹਾ ਕਿ 12ਵੀਂ ਸਦੀ 'ਚ ਬਾਬਾ ਫ਼ਰੀਦ ਜੀ ਇਸ ਧਰਤੀ 'ਤੇ ਆਏ ਸਨ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਨੇ ਸੱਚ ਲਿਖਿਆ ਅਤੇ ਸੱਚ 'ਤੇ ਪਹਿਰਾ ਦੇਣ ਦੀ ਗੱਲ ਕਹੀ। ਉਨ੍ਹਾਂ ਨੇ ਖ਼ੁਦ ਨੂੰ ਕਦੇ ਵੱਡਾ ਨਹੀਂ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਖ਼ੁਦ ਨੂੰ ਛੋਟਾ ਰੱਖ ਕੇ ਲੋਕਾਂ ਨੂੰ ਵੱਡੇ ਕਰਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਥਾਵਾਂ 'ਤੇ ਬਾਬਾ ਫ਼ਰੀਦ ਜੀ ਦਾ ਮੇਲਾ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਉਮਰ ਭਰ ਦੇ ਰੋਣੇ 'ਚ ਬਦਲੀਆਂ, ਘੋੜੀ ਚੜ੍ਹਨ ਤੋਂ ਪਹਿਲਾਂ ਜਹਾਨੋਂ ਤੁਰ ਗਿਆ ਜਵਾਨ ਪੁੱਤ

ਮੁੱਖ ਮੰਤਰੀ ਨੇ ਕਿਹਾ ਕਿ ਧਰਮਾਂ ਦੇ ਨਾਂ 'ਤੇ ਲੋਕਾਂ ਨੇ ਐਵੇਂ ਹੀ ਵੰਡੀਆਂ ਪਾ ਰੱਖੀਆਂ ਹਨ, ਜਦੋਂ ਕਿ ਪਰਮਾਤਮਾ ਨੇ ਸਿਰਫ ਇਨਸਾਨ ਬਣਾ ਕੇ ਭੇਜਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਦਾ ਦਿਲ ਜਿੱਤਣਾ ਬਹੁਤ ਵੱਡਾ ਕੰਮ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ ਕਿ ਜੇਕਰ ਕਿਸੇ ਨੂੰ ਕੋਈ ਵੱਡੀ ਪੋਸਟ ਮਿਲ ਗਈ ਤਾਂ ਨਜ਼ਾਰੇ ਹਨ, ਸਗੋਂ ਜ਼ਿੰਮੇਵਾਰੀ ਵੀ ਓਨੀ ਹੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕੋਈ ਸੁਫ਼ਨੇ ਨਹੀਂ ਦਿਖਾਈ, ਸਗੋਂ ਜੋ ਕੰਮ ਕਰ ਸਕਦੇ ਸੀ, ਉਸ ਬਾਰੇ ਹੀ ਗੱਲ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News