ਬੰਦ ਬਾਜ਼ਾਰ ''ਚ ਬੱਚਿਆਂ ਤੇ ਆਮ ਲੋਕਾਂ ਨੇ ਖੇਡੀ ਕ੍ਰਿਕਟ

Tuesday, Apr 10, 2018 - 01:01 PM (IST)

ਬੰਦ ਬਾਜ਼ਾਰ ''ਚ ਬੱਚਿਆਂ ਤੇ ਆਮ ਲੋਕਾਂ ਨੇ ਖੇਡੀ ਕ੍ਰਿਕਟ

ਗੁਰੂਹਰਸਹਾਏ (ਆਵਲਾ) : ਰਾਖਵਾ ਕਰਨ ਦੇ ਵਿਰੋਧ 'ਚ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਗੁਰੂਹਰਸਹਾਏ ਸ਼ਹਿਰ ਵਿਖੇ ਭਰਵਾ ਹੁੰਗਾਰਾ ਮਿਲਿਆ। ਭਾਰਤ ਬੰਦ ਦੇ ਦੌਰਾਨ ਗੁਰੂਹਰਸਹਾਏ ਸ਼ਹਿਰ ਸਾਰਾ ਬੰਦ ਹੋਣ ਕਾਰਨ ਬਾਜ਼ਾਰ 'ਚ ਬੱਚਿਆਂ ਤੇ ਆਮ ਲੋਕਾਂ ਨੂੰ ਕ੍ਰਿਕਟ ਖੇਡਦੇ ਦੇਖਿਆ ਗਿਆ। ਜਾਣਕਾਰੀ ਮੁਤਾਬਕ ਗੁਰੁਹਰਸਾਏ 'ਚ ਹੁਣ ਤੱਕ ਮਾਹੌਲ ਸ਼ਾਂਤਮਈ ਬਣਿਆ ਹੋਇਆ। ਕਿਸੇ ਪ੍ਰਕਾਰ ਦੀ ਕੋਈ ਵੀ ਅਨਹੋਣੀ ਘਟਨਾ ਨਹੀਂ ਵਾਪਰੀ।


Related News