ਟਾਂਡਾ ''ਚ ਮਾਮੂਲੀ ਗੱਲ ਦੌਰਾਨ ਦੋ ਧਿਰਾਂ ''ਚ ਹੋਈ ਝੜਪ, ਚੱਲੀਆਂ ਗੋਲੀਆਂ
Wednesday, Mar 31, 2021 - 09:40 PM (IST)
ਟਾਂਡਾ ਉੜਮੁੜ, (ਵਰਿੰਦਰ ਪੰਡਿਤ,ਮੋਮੀ)- ਅੱਜ ਸ਼ਾਮ ਝਾਂਸ ਰੋਡ ਦਸ਼ਮੇਸ਼ ਨਗਰ ਟਾਂਡਾ ਨਜ਼ਦੀਕ ਦੋ ਧਿਰਾਂ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸਦੀ ਪੁਸ਼ਟੀ ਕੀਤੀ ਹੈ। ਘਟਨਾ ਸ਼ਾਮ 6.30 ਵਜੇ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਰਬਲ ਸਟੋਰ ਨਜ਼ਦੀਕ ਖੇਤ ਵਿੱਚ ਲੱਗੀ ਅੱਗ 'ਚ ਹੋਏ ਨੁਕਸਾਨ ਕਾਰਨ ਦੋ ਧਿਰਾਂ ਵਿੱਚ ਤਕਰਾਰ ਹੋ ਗਈ ਅਤੇ ਨੌਬਤ ਝਗੜੇ ਤੱਕ ਆ ਗਈ।
ਜਿਸ ਤੋਂ ਬਾਅਦ ਇਕ ਧਿਰ ਵੱਲੋ ਦੋ ਹਵਾਈ ਫਾਇਰ ਕਰ ਦਿੱਤੇ ਗਏ। ਝਗੜੇ ਵਿਚ ਕੁਝ ਲੋਕਾ ਦੇ ਸੱਟਾਂ ਵੀ ਲੱਗੀਆਂ ਹਨ। ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੁਝ ਲੋਕਾਂ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਹੈ। ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।