ਵੱਡੀ ਖਬਰ: ਕੋਰੋਨਾ ਮੁਕਤ ਹੋਇਆ ਫਤਿਹਗੜ੍ਹ ਸਾਹਿਬ
Sunday, May 24, 2020 - 06:02 PM (IST)
ਫ਼ਤਿਹਗੜ੍ਹ ਸਾਹਿਬ (ਜਗਦੇਵ): ਸਿਵਲ ਸਰਜਨ ਡਾ.ਐੱਨ.ਕੇ. ਅਗਰਵਾਲ ਨੇ ਦੱਸਿਆ ਕਿ ਜ਼ਿਲੇ ਸਬੰਧੀ ਹੁਣ ਤੱਕ ਸਾਹਮਣੇ ਆਏ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ ਆਖਰੀ ਮਰੀਜ਼ ਦੇ ਗਿਆਨ ਸਾਗਰ ਹਸਪਤਾਲ, ਬਨੂੜ 'ਚੋਂ ਡਿਸਚਾਰਜ ਹੋਣ ਨਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕੋਰੋਨਾ ਮੁਕਤ ਹੋ ਗਿਆ ਹੈ। ਫਤਿਹਗੜ੍ਹ ਸਾਹਿਬ ਨਾਲ ਸਬੰਧਤ 57 ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਸਨ ਤੇ 56 ਮਰੀਜ਼ ਪਹਿਲਾਂ ਹੀ ਕੋਰੋਨਾ ਨੂੰ ਮਾਤ ਦੇ ਚੁੱਕੇ ਸਨ ਤੇ ਅੱਜ ਰਹਿੰਦੇ 1 ਮਰੀਜ਼ ਨੂੰ ਵੀ ਡਿਸਚਾਰਜ ਕਰ ਦਿੱਤਾ ਗਿਆ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਸਬੰਧੀ 3003 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 2741 ਨੈਗੇਟਿਵ ਆਏ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਹਿੱਤ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ: ਹੁਣ ਅੰਮ੍ਰਿਤਸਰ ਅਤੇ ਪਟਿਆਲਾ 'ਚ ਰੋਜ਼ਾਨਾ ਹੋਵੇਗੀ 9600 ਕੋਰੋਨਾ ਸੈਂਪਲਾਂ ਦੀ ਜਾਂਚ
ਸਿਵਲ ਸਰਜਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਨਵੀਂ ਪਾਲਿਸੀ ਤਹਿਤ ਇਨ੍ਹਾਂ ਵਿਅਕਤੀਆਂ ਨੂੰ ਹਸਪਤਾਲਾਂ 'ਚੋਂ ਡਿਸਚਾਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਨਵੀਂ ਪਾਲਿਸੀ ਤਹਿਤ 3 ਦਿਨਾਂ ਤੱਕ ਬਿਨਾਂ ਕੋਰੋਨਾ ਲੱਛਣ ਵਾਲੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਅਤੇ ਕੋਰੋਨਾ ਪਾਜ਼ੇਟਿਵ ਲੱਛਣ ਵਾਲਿਆਂ ਨੂੰ 10 ਦਿਨਾਂ 'ਚ ਕੋਈ ਲੱਛਣ ਨਾ ਪਾਏ ਜਾਣ ਤੇ ਬਿਨਾਂ ਟੈਸਟ ਛੁੱਟੀ ਦਿੱਤੀ ਜਾਂਦੀ ਹੈ। ਸਿਵਲ ਸਰਜਨ ਦਾ ਕਹਿਣਾ ਹੈ ਕਿ ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ ਇਨ੍ਹਾਂ ਮਰੀਜ਼ਾਂ ਨੂੰ 7 ਦਿਨ ਆਪੋ-ਆਪਣੇ ਘਰਾਂ ਦੇ ਅੰਦਰ ਹੀ ਏਕਾਂਤਵਾਸ ਰਹਿਣ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਡਟੇ ਸੰਗਰੂਰ ਦੇ ਇਹ ਪਤੀ-ਪਤਨੀ, ਬਣੇ ਮਿਸਾਲ (ਵੀਡੀਓ)
ਦੱਸਣਯੋਗ ਹੈ ਕਿ ਫਤਿਹਗੜ੍ਹ ਸਾਹਿਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 57 ਸੀ, ਜਿਨ੍ਹਾਂ 'ਚ 2 ਤਬਲੀਗੀ ਜਮਾਤ ਨਾਲ ਸਬੰਧਿਤ 15 ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਨਾਲ ਸਬੰਧਿਤ, 22 ਵੱਖ-ਵੱਖ ਰਾਜਾਂ ਚੋਂ ਕੰਬਾਈਨ ਦੇ ਕੰਮਕਾਰ ਨਾਲ ਸਬੰਧਤ, 14 ਕੇਸ ਕੰਬਾਈਨ ਦੇ ਕੰਮ ਕਰਨ ਨਾਲ ਸੰਬੰਧਿਤ ਪਾਜ਼ੇਟਿਵ ਪਾਏ ਜਾਣ ਵਾਲੇ ਜਾਂ ਦੇ ਕਲੋਜ ਕੰਟਰੈਕਟ 'ਚੋਂ, 1 ਖਾਂਸੀ, ਜ਼ੁਕਾਮ ਤੇ ਨਜ਼ਲਾ 'ਚੋਂ ਸਾਹਮਣੇ ਆਉਂਦੇ ਨਾਲ-ਨਾਲ 3 ਵੱਖਰੇ ਤੌਰ 'ਤੇ ਕੇਸ ਸਾਹਮਣੇ ਆਏ ਸਨ। ਉਨ੍ਹਾਂ ਦੱਸਿਆ ਕਿ 57 ਪਾਜ਼ੇਟਿਵ ਕੇਸਾਂ 'ਚੋਂ 39 ਮਰਦ ਅਤੇ 18 ਔਰਤਾਂ ਸਨ।
ਇਹ ਵੀ ਪੜ੍ਹੋ: ਪਟਿਆਲਾ ਜ਼ਿਲੇ 'ਚ ਕੋਰੋਨਾ ਦਾ ਕਹਿਰ ਜਾਰੀ, 3 ਨਵੇਂ ਮਾਮਲੇ ਆਏ ਸਾਹਮਣੇ