ਬਿਨਾਂ ਦੱਸੇ ਕਰਵਾਈ HIV ਪੀੜਤ ਔਰਤ ਦੀ ਡਲਿਵਰੀ, ਡਾਕਟਰਾਂ ਦਾ ਵੀ ਇਸ ਬਿਮਾਰੀ ਦੇ ਲਪੇਟੇ ''ਚ ਆਉਣ ਦਾ ਸ਼ੱਕ

Saturday, Aug 12, 2017 - 09:30 PM (IST)

ਬਿਨਾਂ ਦੱਸੇ ਕਰਵਾਈ HIV ਪੀੜਤ ਔਰਤ ਦੀ ਡਲਿਵਰੀ, ਡਾਕਟਰਾਂ ਦਾ ਵੀ ਇਸ ਬਿਮਾਰੀ ਦੇ ਲਪੇਟੇ ''ਚ ਆਉਣ ਦਾ ਸ਼ੱਕ

ਗੁਰਦਾਸਪੁਰ (ਦੀਪਕ)-ਬੀਤੇ ਦਿਨ ਸਿਵਲ ਹਸਪਤਾਲ ਗੁਰਦਾਸਪੁਰ 'ਚ ਇਕ ਏਡਜ਼ ਪੀੜਤ ਗਰਭਵਤੀ ਔਰਤ ਦੀ ਡਲਿਵਰੀ ਆਸ਼ਾ ਵਰਕਰ ਵੱਲੋਂ ਬਿਨਾਂ ਦੱਸੇ ਕਰਵਾ ਦਿੱਤੀ ਗਈ ਸੀ ਤੇ ਇਨ੍ਹਾਂ ਵੱਲੋਂ ਟੈਸਟਾਂ ਦੀ ਅਦਲਾ-ਬਦਲੀ ਵੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਵੱਲੋਂ ਸਾਰਾ ਹੀ ਥੀਏਟਰ ਸਾਫ ਕੀਤਾ ਗਿਆ ਤੇ ਡਲਿਵਰੀ ਸਮੇਂ ਇਸਤੇਮਾਲ ਕੀਤੇ ਗਏ ਕੱਪੜਿਆਂ ਤੇ ਦਵਾਈਆਂ ਨੂੰ ਅੱਗ ਲਾ ਕੇ ਸਾੜਿਆ ਗਿਆ।
ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐੱਚ. ਐੱਮ. ਓ. ਡਾ. ਵਿਜੇ ਕੁਮਾਰ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਹਸਪਤਾਲ 'ਚ ਹਰ ਬੀਮਾਰੀ ਦੇ ਇਲਾਜ ਲਈ ਪੂਰੇ ਪ੍ਰਬੰਧ ਹਨ ਅਤੇ ਕੋਈ ਵੀ ਮਰੀਜ਼ ਕਿਸੇ ਬੀਮਾਰੀ ਨੂੰ ਲੁਕਾÀਣ ਦੀ ਬਜਾਏ ਹਸਪਤਾਲ 'ਚ ਆ ਕੇ ਸਬੰਧਿਤ ਡਾਕਟਰਾਂ ਨੂੰ ਆਪਣੀ ਬੀਮਾਰੀ ਬਾਰੇ ਜਾਣੂ ਕਰਵਾਉਣ ਅਤੇ ਆਪਣਾ ਸਹੀ ਇਲਾਜ ਕਰਵਾਉਣ। 
ਜ਼ਿਕਰਯੋਗ ਹੈ ਕਿ ਬੀਤੇ ਦਿਨ ਇਕ ਏਡਜ਼ ਪੀੜਤ ਗਰਭਵਤੀ ਔਰਤ ਦਾ ਆਸ਼ਾ ਵਰਕਰ ਵੱਲੋਂ ਬਿਨਾਂ ਡਾਕਟਰਾਂ ਨੂੰ ਇਸ ਸਬੰਧੀ ਕੁੱਝ ਦੱਸੇ ਆਪ੍ਰੇਸ਼ਨ ਕਰਵਾ ਦਿੱਤਾ ਗਿਆ ਸੀ, ਜਿਸ ਕਾਰਨ ਆਪ੍ਰੇਸ਼ਨ ਕਰ ਰਹੀ 5 ਮੈਂਬਰੀ ਡਾਕਟਰਾਂ ਦੀ ਟੀਮ ਦੇ ਵੀ ਇਸ ਦੀ ਲਪੇਟ 'ਚ ਆਉਣ ਦਾ ਸ਼ੱਕ ਹੈ। ਇਸ ਲਈ ਸਿਵਲ ਹਸਪਤਾਲ 'ਚ ਸੀਨੀਅਰ ਡਾਕਟਰਾਂ ਨੇ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ।
ਹਾਲਾਂਕਿ ਹੁਣ ਆਪ੍ਰੇਸ਼ਨ ਹੋਣ ਤੋਂ ਬਾਅਦ ਉਕਤ ਗਰਭਵਤੀ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਅਤੇ ਉਸ ਦੇ ਪਤੀ ਨੂੰ ਵੀ ਏਡਜ਼ ਹੈ।  


Related News