ਅਮਰਗੜ੍ਹੀਏ ਗੰਦਗੀ ਤੋਂ ਬਾਅਦ ਬਾਂਦਰਾਂ ਦੀ ਦਹਿਸ਼ਤ ਤੋਂ ਦੁਖੀ, ਪ੍ਰਸ਼ਾਸਨ ਨੇ ਧਾਰੀ ਚੁੱਪ

Sunday, Feb 18, 2018 - 02:37 PM (IST)

ਅਮਰਗੜ੍ਹ (ਜੋਸ਼ੀ /ਡਿੰਪਲ)-ਪਿਛਲੇ ਕਈ ਸਾਲਾਂ ਤੋਂ ਅਮਰਗੜ੍ਹ ਸ਼ਹਿਰ ਦੇ ਲੋਕ ਗੰਦਗੀ ਤੋਂ ਬਹੁਤ ਜ਼ਿਆਦਾ ਦੁਖੀ ਸਨ, ਜਿਸ ਨੂੰ ਸੁਚਾਰੂ ਢੰਗ ਨਾਲ ਸਾਫ ਕਰਨ ਲਈ ਨਗਰ ਪੰਚਾਇਤ ਦੇ ਆਲਾ ਅਧਿਕਾਰੀ ਤੇ ਪ੍ਰਧਾਨ ਸਮੇਤ ਐੱਮ. ਸੀਜ਼ ਨੇ ਸਵੱਛ ਭਾਰਤ ਮੁਹਿੰਮ ਜੰਗੀ ਪੱਧਰ 'ਤੇ ਸ਼ੁਰੂ ਕੀਤੀ ਹੋਈ ਹੈ ਪਰ ਕੁਝ ਥਾਵਾਂ 'ਤੇ ਲੋਕਾਂ 'ਚ ਜਾਗਰੂਕਤਾ ਨਾ ਹੋਣ ਕਾਰਨ ਗੰਦਗੀ ਦਿਸ ਰਹੀ ਹੈ। 
ਇਸ ਲਈ ਲੋਕਲ ਪੱਧਰ 'ਤੇ ਐੱਮ. ਸੀਜ਼ ਆਪਣੇ ਵਾਰਡਾਂ 'ਚ ਸੈਮੀਨਾਰ ਜਾਂ ਘਰ-ਘਰ ਜਾ ਕੇ ਦੱਸਣ, ਇਸ ਨਾਲ ਲੋਕਤੰਤਰ ਵੀ ਮਜ਼ਬੂਤ ਹੋਵੇਗਾ। 
ਗੰਦਗੀ ਤੋਂ ਬਾਅਦ ਹੁਣ ਬਾਂਦਰਾਂ ਦੇ ਝੁੰਡ ਨੇ ਲੋਕਾਂ ਨੂੰ ਦੁਖੀ ਕਰ ਦਿੱਤਾ ਹੈ। ਸੰਘਣੀ ਆਬਾਦੀ ਹੋਣ ਕਾਰਨ ਲੋਕ ਬਾਂਦਰਾਂ ਦੇ ਡਰ ਕਾਰਨ ਆਪਣੇ ਕੋਠਿਆਂ 'ਤੇ ਵੀ ਨਹੀਂ ਬੈਠ ਸਕਦੇ ਤੇ ਨਾ ਹੀ ਕੱਪੜਿਆਂ ਸਮੇਤ ਕੋਈ ਹੋਰ ਘਰੇਲੂ ਸਾਮਾਨ ਰੱਖ ਸਕਦੇ ਹਨ। ਹੁਣ ਤਾਂ ਇਹ ਬਾਂਦਰ ਘਰਾਂ 'ਚ ਵੀ ਦਾਖਲ ਹੋਣ ਲੱਗ ਪਏ ਹਨ। ਕਈ ਬੱਚੇ ਤੇ ਬੁੱਢੇ ਡਰ ਕਾਰਨ ਹੇਠਾਂ ਡਿੱਗ ਚੁੱਕੇ ਹਨ। ਕੁਝ ਸਮਾਂ ਪਹਿਲਾਂ ਨਗਰ ਪੰਚਾਇਤ ਨੇ ਬਾਂਦਰਾਂ ਨੂੰ ਫੜਨ ਲਈ ਪਿੰਜਰੇ ਰੱਖੇ ਸਨ ਪਰ ਉਨ੍ਹਾਂ ਵੱਲ ਕਿਸੇ ਨੇ ਵੀ ਲੋੜੀਂਦਾ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਹੰਭਲਾ ਕਾਮਯਾਬ ਨਹੀਂ ਹੋਇਆ। 
ਧੀਮਾਨ ਦੀ ਲੋਕਾਂ ਨੇ ਜਿਥੇ ਅਮਰਗੜ੍ਹ 'ਚ ਗੰਦਗੀ ਸਾਫ ਕਰਨ 'ਚ ਬਾਜ਼ ਨਿਗਾਹ ਦੀ ਪ੍ਰਸ਼ੰਸਾ ਕੀਤੀ, ਉਥੇ ਹੀ ਬਾਂਦਰਾਂ ਦੀ ਦਹਿਸ਼ਤ ਤੋਂ ਦੁਖੀ ਲੋਕ ਇਕ ਲਿਖਤੀ ਪੱਤਰ ਦੇ ਕੇ ਵਿਧਾਇਕ ਸਮੇਤ ਜ਼ਿਲਾ ਅਧਿਕਾਰੀ ਡੀ. ਐੱਫ. ਓ. ਸੰਗਰੂਰ ਤੋਂ ਮੰਗ ਕਰ ਰਹੇ ਹਨ ਕਿ ਬਾਂਦਰਾਂ ਨੂੰ ਫੜਿਆ ਜਾਵੇ ਤਾਂ ਕਿ ਲੋਕ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਣ।


Related News