5 ਕਸ਼ਮੀਰੀ ਅੱਤਵਾਦੀਆਂ ਦਾ ਅਦਾਲਤ ਵੱਲੋਂ ਮੁੜ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ''ਚ ਵਾਧਾ

Tuesday, Nov 20, 2018 - 10:47 AM (IST)

5 ਕਸ਼ਮੀਰੀ ਅੱਤਵਾਦੀਆਂ ਦਾ ਅਦਾਲਤ ਵੱਲੋਂ ਮੁੜ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ''ਚ ਵਾਧਾ

ਜਲੰਧਰ (ਜਤਿੰਦਰ, ਭਾਰਦਵਾਜ)— ਰਸ਼ਮੀ ਸ਼ਰਮਾ ਏ. ਸੀ. ਜੇ. ਐੱਮ. ਦੀ ਅਦਾਲਤ ਵੱਲੋਂ ਜੇਲ 'ਚ ਬੰਦ ਪੰਜ ਕਸ਼ਮੀਰੀ ਅੱਤਵਾਦੀਆਂ ਯਾਸਿਰ ਰਫੀਕ ਭੱਟ, ਜ਼ਾਹਿਦ ਗੁਲਜ਼ਾਰ, ਮੁਹੰਮਦ ਇਦਰੀਸ਼ ਸ਼ਾਹ, ਸੁਹੇਲ ਅਹਿਮਦ, ਦਾਨਿਸ਼ ਰਹਿਮਾਨ ਦਾ ਨਿਆਇਕ ਰਿਮਾਂਡ ਖਤਮ ਹੋਣ 'ਤੇ ਬਿਨਾਂ ਪੰਜਾਂ ਦਾ ਅਦਾਲਤ ਨੇ ਵੀਡੀਓ ਕਾਨਫਰੰਸ ਰਾਹੀਂ 14 ਦਿਨਾਂ ਦਾ ਹੋਰ ਨਿਆਇਕ ਰਿਮਾਂਡ ਵਿਚ ਵਾਧਾ ਕਰਕੇ ਜੇਲ 'ਚ ਰੱਖਣ ਦਾ ਹੁਕਮ ਸੁਣਾਇਆ ਗਿਆ।

ਜ਼ਿਕਰਯੋਗ ਹੈ ਕਿ ਥਾਣਾ ਸਦਰ ਦੀ ਪੁਲਸ ਵੱਲੋਂ ਬੀਤੇ ਦਿਨੀਂ ਸੀ. ਟੀ. ਕਾਲਜ ਦੇ ਹੋਸਟਲ ਦੇ ਕਮਰੇ 'ਚ ਜੰਮੂ-ਕਸ਼ਮੀਰ ਪੁਲਸ ਦੇ ਨਾਲ ਸਾਂਝੇ ਤੌਰ 'ਤੇ ਛਾਪਾ ਮਾਰ ਕੇ ਇਨ੍ਹਾਂ ਦੇ ਕਬਜ਼ੇ ਤੋਂ ਇਕ ਰਾਈਫਲ ਏ. ਕੇ. 56, ਇਸ ਦੇ ਮੈਗਜ਼ੀਨ ਅਤੇ ਭਾਰੀ ਗਿਣਤੀ ਵਿਚ ਜ਼ਿੰਦਾ ਕਾਰਤੂਸ, ਇਕ ਮਾਊਜ਼ਰ 30 ਬੋਰ ਅਤੇ ਇਕ ਕਿਲੋ ਵਿਸਫੋਟਕ ਸਮੱਗਰੀ ਸਮੇਤ ਤਿੰਨ ਕਸ਼ਮੀਰੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੀ ਜਾਂਚ ਦੇ ਆਧਾਰ 'ਤੇ ਬਾਅਦ 'ਚ ਪੁਲਸ ਨੇ 2 ਹੋਰ ਇਨ੍ਹਾਂ ਦੇ ਸਾਥੀ ਕਸ਼ਮੀਰੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ।


author

shivani attri

Content Editor

Related News