ਸਿਟੀ ਇੰਸਟੀਚਿਊਟ: ਜਲੰਧਰ ''ਚੋਂ ਫੜੇ ਗਏ ਅੱਤਵਾਦੀ ਈਦਰੀਸ਼ ਨੂੰ ਅਦਾਲਤ ਨੇ ਭੇਜਿਆ ਜੇਲ

10/20/2018 3:10:21 PM

ਜਲੰਧਰ (ਸੋਨੂੰ)— ਸਿਟੀ ਇੰਸਟੀਚਿਊਟ 'ਚੋਂ ਫੜੇ ਕਸ਼ਮੀਰੀ ਅੱਤਵਾਦੀਆਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਤਵਾਦੀਆਂ ਨੂੰ ਜਲੰਧਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅੱਤਵਾਦੀ ਮੁਹੰਮਦ ਈਦਰੀਸ਼ ਅਤੇ ਜਾਹਿਦ ਗੁਲਜ਼ਾਰ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਦੋ ਅੱਤਵਾਦੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਦਕਿ ਤੀਜੇ ਨੂੰ ਡੇਂਗੂ ਹੋਣ ਕਰਕੇ ਅਦਾਲਤ 'ਚ ਪੇਸ਼ ਨਹੀਂ ਕੀਤਾ ਜਾ ਸਕਿਆ। ਜੇ. ਐੱਮ. ਆਈ. ਸੀ. ਤਰਨਜੀਤ ਸਿੰਘ ਦੀ ਅਦਾਲਤ ਨੇ ਮੁਹੰਮਦ ਈਦਰੀਸ਼ ਨੂੰ ਜੇਲ ਭੇਜੇ ਜਾਣ ਦਾ ਹੁਕਮ ਦਿੱਤਾ ਹੈ। ਜਾਹਿਦ ਗੁਲਜ਼ਾਰ ਦੇ ਫੈਸਲੇ ਨੂੰ ਅਜੇ ਪੈਂਡਿੰਗ ਰੱਖਿਆ ਗਿਆ ਹੈ। ਉਥੇ ਹੀ ਤੀਜੇ ਅੱਤਵਾਦੀ ਯੂਸੁਫ ਰਫੀਕ ਭੱਟ ਨੂੰ ਡੇਂਗੂ ਦੇ ਕਾਰਨ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ ਹੈ।


Related News