ਸਿਟੀ ਸੈਂਟਰ ਘੋਟਾਲਾ : ਸੁਮੇਧ ਸੈਣੀ ਦੀ ਅਰਜ਼ੀ 'ਤੇ ਸਰਕਾਰ ਵਲੋਂ ਜਵਾਬ ਦਾਇਰ

Saturday, Dec 08, 2018 - 09:41 AM (IST)

ਸਿਟੀ ਸੈਂਟਰ ਘੋਟਾਲਾ : ਸੁਮੇਧ ਸੈਣੀ ਦੀ ਅਰਜ਼ੀ 'ਤੇ ਸਰਕਾਰ ਵਲੋਂ ਜਵਾਬ ਦਾਇਰ

ਲੁਧਿਆਣਾ (ਮਹਿਰਾ) : ਬਹੁਚਰਚਿਤ ਸਿਟੀ ਸੈਂਟਰ ਘੋਟਾਲਾ ਮਾਮਲੇ 'ਚ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਅਰਜ਼ੀ 'ਤੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਪ੍ਰਾਸੀਕਿਊਸ਼ਨ ਵਿਭਾਗ ਨੇ ਸੁਮੇਧ ਸਿੰਘ ਸੈਣੀ 'ਤੇ ਹੀ ਕਈ ਗੰਭੀਰ ਦੋਸ਼ ਲਾਏ ਹਨ। ਪ੍ਰਾਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੇ ਸਿੰਗਲਾ ਅਤੇ ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਨੇ ਅਦਾਲਤ 'ਚ ਦਾਖਲ ਸਰਕਾਰੀ ਜਵਾਬ 'ਚ ਦੋਸ਼ ਲਾਇਆ ਕਿ ਸੁਮੇਧ ਸਿੰਘ ਸੈਣੀ ਵਲੋਂ ਅਦਾਲਤ 'ਚ ਦਾਖਲ ਅਰਜ਼ੀ ਤੋਂ ਸਾਬਿਤ ਹੁੰਦਾ ਹੈ ਕਿ ਜਾਂਚ ਨਿਰਪੱਖ ਢੰਗ ਨਾਲ ਨਹੀਂ ਕੀਤੀ ਗਈ ਸੀ ਅਤੇ ਸਿਆਸੀ ਦਖਲ ਦੇ ਚੱਲਦਿਆਂ ਉਕਤ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦੇਈਏ ਇਕ ਘੋਟਾਲੇ ਦੇ ਮਾਮਲੇ 'ਚ ਵਿਜੀਲੈਂਸ ਦੀ ਕੈਂਸਲੇਸ਼ਨ ਰਿਪੋਰਟ ਦੇ ਖਿਲਾਫ ਸੁਮੇਧ ਸਿੰਘ ਸੈਣੀ ਨੇ ਆਪਣੀ ਅਰਜ਼ੀ ਅਦਾਲਤ 'ਚ ਦਾਇਰ ਕੀਤੀ ਸੀ।


author

Babita

Content Editor

Related News