ਸ਼ਹਿਰ ਦੇ 45 ਪਾਰਕਾਂ ਨੂੰ ਸਮਾਰਟ ਬਣਾਉਣ ਦੇ ਪ੍ਰਾਜੈਕਟ ਦੀ ਹੋਈ ਸ਼ੁਰੂਆਤ, 5 ’ਤੇ ਚੱਲ ਰਿਹੈ ਕੰਮ
Tuesday, Apr 06, 2021 - 09:55 AM (IST)
ਜਲੰਧਰ (ਖੁਰਾਣਾ) - ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਸਿਟੀ ਮਿਸ਼ਨ ਦਾ ਐਲਾਨ ਕੀਤਾ ਸੀ ਅਤੇ ਜਲੰਧਰ ਦਾ ਨਾਂ ਵੀ ਸਮਾਰਟ ਸਿਟੀ ਬਣਨ ਜਾ ਰਹੇ ਸ਼ਹਿਰਾਂ ਵਿਚ ਸ਼ਾਮਲ ਹੋਇਆ ਸੀ, ਉਦੋਂ ਇਸ ਮਿਸ਼ਨ ਤਹਿਤ ਮੁੱਖ ਸ਼ਰਤ ਰੱਖੀ ਗਈ ਸੀ ਕਿ ਸਮਾਰਟ ਸਿਟੀ ਫੰਡ ਨਾਲ ਸ਼ਹਿਰਾਂ ਦਾ ਗਰੀਨ ਕਵਰ ਵਧਾਇਆ ਜਾਵੇਗਾ। ਇਸ ਸ਼ਰਤ ਨੂੰ ਪੂਰਾ ਕਰਦਿਆਂ ਜਲੰਧਰ ਸਮਾਰਟ ਸਿਟੀ ਕੰਪਨੀ ਨੇ ਸ਼ਹਿਰ ਦੇ 45 ਪਾਰਕਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਨੂੰ ਸਮਾਰਟ ਬਣਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ’ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ।
ਸਮਾਰਟ ਸਿਟੀ ਨਾਲ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ 5 ਵੱਡੇ ਪਾਰਕਾਂ ਦੀ ਡਿਵੈੱਲਪਮੈਂਟ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਉਥੇ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 9 ਪਾਰਕ ਅਜਿਹੇ ਹਨ, ਜਿਥੇ ਵਿਕਾਸ ਕਾਰਜਾਂ ਦੇ ਟੈਂਡਰ ਅਲਾਟ ਕੀਤੇ ਜਾ ਚੁੱਕੇ ਹਨ ਪਰ ਪਹਿਲੀ ਵਾਰ ਇਕ ਟੈਂਡਰ ਆਉਣ ਕਾਰਨ ਉਥੇ ਕੰਮ ਸ਼ੁਰੂ ਨਹੀਂ ਕਰਵਾਇਆ ਜਾ ਸਕਿਆ। ਜਲਦ ਦੁਬਾਰਾ ਟੈਂਡਰ ਲਾਏ ਜਾ ਰਹੇ ਹਨ। ਜੇਕਰ ਇਸ ਵਾਰ ਇਕ ਵੀ ਟੈਂਡਰ ਆ ਗਿਆ ਤਾਂ ਮੌਕੇ ’ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ 31 ਹੋਰ ਪਾਰਕਾਂ ਦੀ ਚੋਣ ਕੀਤੀ ਗਈ ਹੈ, ਜਿਹੜੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਸਥਿਤ ਹਨ। ਇਨ੍ਹਾਂ ਦੀ ਡੀ. ਪੀ. ਆਰ. ਤਿਆਰ ਕਰ ਲਈ ਗਈ ਹੈ ਅਤੇ ਇਨ੍ਹਾਂ ਪਾਰਕਾਂ ਨੂੰ ਸਮਾਰਟ ਬਣਾਉਣ ਲਈ ਇਨ੍ਹਾਂ ਦੇ ਟੈਂਡਰ ਜਲਦ ਲਾਏ ਜਾ ਰਹੇ ਹਨ।
ਇਨ੍ਹਾਂ ਪਾਰਕਾਂ ਦਾ ਚੱਲ ਰਿਹੈ ਕੰਮ
* ਬੇਅੰਤ ਸਿੰਘ ਪਾਰਕ 1.26 ਕਰੋੜ
* ਟੋਬਰੀ ਮੁਹੱਲਾ ਪਾਰਕ 42 ਲੱਖ
* ਨੀਵੀਆ ਪਾਰਕ 1.07 ਕਰੋੜ
* ਟੈਂਕੀ ਵਾਲਾ ਪਾਰਕ 62 ਲੱਖ
* ਬੀ. ਆਰ. ਅੰਬੇਡਕਰ ਪਾਰਕ 29 ਲੱਖ
9 ਪਾਰਕ, ਜਿਨ੍ਹਾਂ ਦੇ ਟੈਂਡਰ ਲਾਏ ਜਾ ਚੁੱਕੇ ਹਨ
* ਕਬੀਰ ਵਿਹਾਰ ਪਾਰਕ
* ਮਸਤ ਰਾਮ ਪਾਰਕ
* ਮਹਾਰਾਜਾ ਅਗਰਸੈਨ ਪਾਰਕ
* ਚੋਹਕਾਂ ਕਲਾਂ ਪਾਰਕ
* ਗੁਰੂ ਨਾਨਕ ਪਾਰਕ
* ਲਾਜਪਤ ਨਗਰ ਪਾਰਕ
* ਚੌਗਿੱਟੀ ਅਵਤਾਰ ਨਗਰ ਪਾਰਕ
* ਚੌਗਿੱਟੀ ਗੁਰੂ ਨਾਨਕਪੁਰਾ ਪਾਰਕ
* ਚੌਗਿੱਟੀ ਰੋਡ ਪਾਰਕ
31 ਪਾਰਕ, ਜਿਨ੍ਹਾਂ ’ਤੇ ਜਲਦ ਸ਼ੁਰੂ ਹੋਵੇਗਾ ਕੰਮ
* ਸ਼ਹੀਦ ਭਗਤ ਸਿੰਘ ਨਗਰ ਪਾਰਕ
* ਗੁਰੂ ਅਮਰਦਾਸ ਨਗਰ ਪਾਰਕ
* ਕਿਸ਼ਨਪੁਰਾ ਬਾਬਾ ਬਾਲਕ ਨਾਥ ਮੰਦਰ ਪਾਰਕ
* ਰੇਲ ਵਿਹਾਰ ਪਾਰਕ
* ਨੰਗਲਸ਼ਾਮਾ ਪਾਰਕ
* ਢਿੱਲਵਾਂ ਪਿੰਡ ਪਾਰਕ
* ਨਿਊ ਡਿਫੈਂਸ ਕਾਲੋਨੀ ਫੇਜ਼-2 ਪਾਰਕ
* ਭੀਮ ਨਗਰ ਪਾਰਕ
* ਗੁਰੂ ਗੋਬਿੰਦ ਸਿੰਘ ਨਗਰ ਐਵੇਨਿਊ ਪਾਰਕ
* ਗੁਰੂ ਗੋਬਿੰਦ ਸਿੰਘ ਨਗਰ ਐਵੇਨਿਊ ਕਿੱਡਜ਼ ਪਾਰਕ
* ਭਾਈ ਦਿੱਤ ਸਿੰਘ ਨਗਰ ਪਾਰਕ
* ਟੈਂਕੀ ਵਾਲਾ ਪਾਰਕ ਦੀਨਦਿਆਲ ਉਪਾਧਿਆਏ ਨਗਰ
* ਇੰਡਸਟਰੀਅਲ ਏਰੀਆ ਪੁਲਸ ਚੌਕੀ ਦੇ ਨੇੜੇ ਪਾਰਕ
* ਰਾਮ ਨਗਰ ਸ਼ਮਸ਼ਾਨਘਾਟ ਪਾਰਕ
* ਡਿਫੈਂਸ ਕਾਲੋਨੀ ਟੈਂਕੀ ਵਾਲਾ ਪਾਰਕ
* ਅਰਬਨ ਅਸਟੇਟ ਫੇਜ਼-1 ਪਾਰਕ
* ਅਰਬਨ ਅਸਟੇਟ ਰੇਲਵੇ ਲਾਈਨ ਦੇ ਨੇੜੇ ਪਾਰਕ
* ਟਿਊਬਵੈੱਲ ਵਾਲਾ ਪਾਰਕ ਗੜ੍ਹਾ
* ਗਰੀਨ ਪਾਰਕ ਨੇੜੇ ਲਿੰਕ ਰੋਡ
* ਰੋਜ਼ ਪਾਰਕ ਲਾਜਪਤ ਨਗਰ
* ਗ੍ਰੇਟਰ ਕੈਲਾਸ਼ ਪਾਰਕ
* ਗੋਲਡਨ ਐਵੇਨਿਊ ਮਕਸੂਦਾਂ ਪਾਰਕ
* ਸ਼ਕਤੀ ਪਾਰਕ ਬਸਤੀ ਗੁਜ਼ਾਂ
* ਟੈਂਕੀ ਵਾਲਾ ਕੱਚਾ ਕੋਟ
* ਬੁੱਢਾ ਮੱਲ ਪਾਰਕ ਭਾਰਗਵ ਨਗਰ
* ਗੁਰੂ ਰਵਿਦਾਸ ਨਗਰ ਪਾਰਕ
* ਡਾ. ਬੀ. ਆਰ. ਅੰਬੇਡਕਰ ਪਾਰਕ
* ਅਰਬਨ ਅਸਟੇਟ ਫੇਜ਼-2 ਪਾਰਕ
* ਕੋਟ ਸਦੀਕ ਪਾਰਕ
* ਟਿਊਬਵੈੱਲ ਵਾਲਾ ਪਾਰਕ ਪ੍ਰੋਫੈਸਰ ਕਾਲੋਨੀ
* ਬਸਤੀ ਬਾਵਾ ਖੇਲ ਸ਼ਮਸ਼ਾਨਘਾਟ ਦੇ ਨੇੜੇ ਪਾਰਕ