ਫਿਰੋਜ਼ਪੁਰ: ਸੀ.ਆਈ.ਏ. ਸਟਾਫ ਦੇ ਹੱਥ ਲੱਗੀ ਵੱਡੀ ਸਫ਼ਲਤਾ ਕਰੋੜਾਂ ਦੀ ਹੈਰੋਇਨ ਸਣੇ ਤਸਕਰ ਕਾਬੂ

11/22/2020 6:05:30 PM

ਫਿਰੋਜ਼ਪੁਰ (ਕੁਮਾਰ): ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਏ.ਐੱਸ.ਆਈ. ਰਜਿੰਦਰ ਪਾਲ ਦੀ ਅਗਵਾਈ 'ਚ ਇਕ ਤਸਕਰ ਨੂੰ 1 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਦਲੀਪ ਸਿੰਘ ਵਾਸੀ ਗੁਰੂ ਦੀ ਵਡਾਲੀ ਜ਼ਿਲ੍ਹਾ ਮੁਕਤਸਰ ਸਾਹਿਬ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਸ ਸਮੇਂ ਚੁੰਗੀ ਨੰਬਰ 7 ਦੇ ਸ਼ਮਸ਼ਾਨ ਘਾਟ ਰੋਡ 'ਤੇ ਇਕ ਬੇਆਬਾਦ ਬਿਲਡਿੰਗ ਦੇ ਕੋਲ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ।

ਇਹ ਵੀ ਪੜ੍ਹੋਫਿਰੋਜ਼ਪੁਰ 'ਚ ਕਾਂਗਰਸੀ ਆਗੂ 'ਤੇ ਰਾਡਾਂ ਤੇ ਕਿਰਪਾਨਾਂ ਨਾਲ ਹਮਲਾ

ਐੱਸ.ਐੱਸ.ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ 'ਤੇ ਏ.ਐੱਸ.ਆਈ. ਰਜਿੰਦਰ ਪਾਲ ਨੇ ਪੁਲਸ ਪਾਰਟੀ ਸਣੇ ਜਦੋਂ ਦੱਸੀ ਗਈ ਜਗ੍ਹਾ 'ਤੇ ਰੇਡ ਕੀਤੀ ਤਾਂ ਉੱਥੇ ਪੁਲਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਕਾਬੂ ਕਰ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 1 ਕਿਲੋਂ ਹੈਰੋਇਨ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਫੜ੍ਹੇ ਗਏ ਤਸਕਰ ਦੇ ਖ਼ਿਲਾਫ਼ ਪੁਲਸ ਨੇ ਥਾਣਾ ਫਿਰੋਜ਼ਪੁਰ ਛਾਊਣੀ 'ਚ ਐੱਨ.ਡੀ.ਪੀ. ਸੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਉਸ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਤਸਕਰ ਨੂੰ ਅਦਾਲਤ 'ਚ ਪੇਸ਼ ਕਰ ਉਸ ਦਾ ਰਿਮਾਂਡ ਲਿਆ ਜਾਵੇਗਾ ਅਤੇ ਪਤਾ ਲਗਾਇਆ ਜਾਵੇਗਾ ਕਿ ਉਸ ਨੇ ਇਹ ਹੈਰੋਇਨ ਕਿੱਥੋਂ ਲਈ ਸੀ ਅਤੇ ਅੱਗੇ ਕਿੱਥੇ ਡਿਲਿਵਰੀ ਕੀਤੀ ਜਾਣੀ ਸੀ।

ਇਹ ਵੀ ਪੜ੍ਹੋਮਾਮਲਾ ਕਾਰ 'ਚ ਸੜੇ 5 ਮਿੱਤਰਾਂ ਦਾ,'ਥੋੜ੍ਹੀ ਦੇਰ ਹੋਰ ਠਹਿਰ ਜਾ' ਗਾਣਾ ਸੁਣਦਿਆਂ ਦੀ ਵੀਡੀਓ ਵਾਇਰਲ

ਇਹ ਵੀ ਪੜ੍ਹੋਫਰੀਦਕੋਟ: ਬੱਚੇ ਦੇ ਜਨਮ ਦਿਨ ਤੇ ਆਨਲਾਈਨ ਖ਼ਰੀਦੀ ਘੜੀ, ਜਦ ਪੈਕਿੰਗ ਖੋਲ੍ਹੀ ਤਾਂ ਉੱਡੇ ਹੋਸ਼


Shyna

Content Editor

Related News