ਕ੍ਰਿਸਮਸ ਡੇਅ 'ਤੇ ਵਿਸ਼ੇਸ਼, ਪ੍ਰੇਮ ਅਤੇ ਆਪਸੀ ਸਮਝ ਨੂੰ ਉਤਸ਼ਾਹ ਦਿੰਦੈ ਇਹ ਤਿਉਹਾਰ
Wednesday, Dec 25, 2019 - 01:02 PM (IST)

ਬਠਿੰਡਾ (ਜ.ਬ.) : ਕ੍ਰਿਸਮਸ ਡੇਅ ਪੂਰੀ ਦੁਨੀਆ 'ਚ ਧੂਮਧਾਮ ਨਾਲ ਮਨਾਏ ਜਾਣ ਵਾਲੇ ਤਿਉਹਾਰਾਂ 'ਚੋਂ ਇਕ ਹੈ। ਇਹ ਈਸਾਈ ਧਰਮ ਦਾ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਭਗਵਾਨ ਯਿਸੂ ਮਸੀਹ ਦਾ ਜਨਮ ਹੋਇਆ ਸੀ। ਇਸ ਦਿਨ ਨੂੰ ਈਸਾਈ ਸਮੁਦਾਇ ਦੇ ਲੋਕ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਤਿਉਹਾਰ ਦੀ ਤਿਆਰੀ ਦਸੰਬਰ ਮਹੀਨੇ ਦੇ ਸ਼ੁਰੂਆਤ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਦਿਨ ਲਈ ਖਰੀਦਦਾਰੀ ਚਾਰ-ਪੰਜ ਦਿਨ ਪਹਿਲਾਂ ਕੀਤੀ ਜਾਂਦੀ ਹੈ। ਦੇਰ ਸ਼ਾਮ ਤੱਕ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਕ੍ਰਿਸਮਸ ਦੀ ਖਰੀਦਦਾਰੀ ਜ਼ੋਰਾਂ 'ਤੇ ਰਹੀ। ਬਾਜ਼ਾਰਾਂ 'ਚ ਘਰ ਦੀ ਸਜਾਵਟ ਤੋਂ ਲੈ ਕੇ ਗਿਫਟ ਆਈਟਮਜ਼ ਤੱਕ ਸਾਰਿਆਂ ਨੂੰ ਆਕਰਸ਼ਿਤ ਕਰ ਰਹੇ ਹਨ। ਕ੍ਰਿਸਮਸ ਕੇਕ, ਫੋਟੋ ਫਰੇਮ, ਕੈਂਡਲ, ਸਾਂਤਾ ਕਲਾਜ਼ ਦੇ ਨਾਲ-ਨਾਲ ਕਸਟਮਾਈਜ਼ ਗਿਫਟ ਦੀ ਡਿਮਾਂਡ ਸਭ ਤੋਂ ਵੱਧ ਹੈ। ਕ੍ਰਿਸਮਸ ਨੂੰ ਲੈ ਕੇ ਕੇਕ ਦੀ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ।
ਕ੍ਰਿਸਮਸ ਮਨਾਉਣ ਦਾ ਉਦੇਸ਼
ਹਰੇਕ ਤਿਉਹਾਰ ਪ੍ਰੇਮ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕਰਨ ਲਈ ਮਨਾਏ ਜਾਂਦੇ ਹਨ। ਇਨ੍ਹਾਂ 'ਚ ਕ੍ਰਿਸਮਸ ਡੇਅ ਦਾ ਵੀ ਇਹੀ ਉਦੇਸ਼ ਹੈ। ਖਾਸ ਤੌਰ ਤੇ ਬੱਚਿਆਂ 'ਚ ਪ੍ਰੇਮ ਅਤੇ ਭਗਵਾਨ ਪ੍ਰਤੀ ਆਸਥਾ ਬਣਾਏ ਰੱਖਣ ਲਈ ਇਸ ਦਿਨ ਕਈ ਤਰ੍ਹਾਂ ਦੇ ਆਯੋਜਨ ਕੀਤੇ ਜਾਂਦੇ ਹਨ।
ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਉਂਦੇ ਹਨ ਲੋਕ ਘਰਾਂ ਨੂੰ
ਦੁਨੀਆ ਭਰ ਹਰ ਸਾਲ 25 ਦਸੰਬਰ ਕ੍ਰਿਸਮਸ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜੋ ਲਗਭਗ 160 ਦੇਸ਼ਾਂ 'ਚ ਮਨਾਇਆ ਜਾਂਦਾ ਹੈ। ਹਰੇਕ ਉਮਰ ਦੇ ਲੋਕ ਕ੍ਰਿਸਮਸ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਮੌਕੇ ਆਪਣੇ ਘਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਡੈਕੋਰੇਟਿਵ ਆਈਟਮਜ਼ ਨਾਲ ਸਜਾਇਆ ਜਾਂਦਾ ਹੈ।
25 ਦਸੰਬਰ ਤੋਂ 5 ਜਨਵਰੀ ਤੱਕ ਮਨਾਇਆ ਜਾਂਦਾ ਹੈ ਕ੍ਰਿਸਮਸ
ਉਂਝ ਤਾਂ ਕ੍ਰਿਸਮਸ ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਤਿਉਹਾਰ ਹੈ ਪਰ ਦੂਜੇ ਧਰਮ ਦੇ ਲੋਕ ਵੀ ਇਸ ਤਿਉਹਾਰ ਨੂੰ ਓਨੇ ਹੀ ਜੋਸ਼ ਨਾਲ ਮਨਾਉਂਦੇ ਹਨ। ਹਰ ਦੇਸ਼ 'ਚ ਕ੍ਰਿਸਮਸ ਦਾ ਤਿਉਹਾਰ ਅਲੱਗ-ਅਲੱਗ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ। ਪਰ ਘੱਟ ਹੀ ਲੋਕ ਜਾਣਦੇ ਹਨ ਕਿ ਕ੍ਰਿਸਮਸ ਦਾ ਤਿਉਹਾਰ 1 ਜਾਂ 2 ਦਿਨ ਨਹੀਂ, ਬਲਕਿ ਪੂਰੇ 12 ਦਿਨਾਂ ਤੱਕ ਮਨਾਇਆ ਜਾਂਦਾ ਹੈ।
25 ਦਸੰਬਰ
ਕ੍ਰਿਸਮਸ ਦੇ ਪਹਿਲੇ ਦਿਨ ਤੋਂ ਹੀ ਇਸ ਤਿਉਹਾਰ ਦਾ ਜਸ਼ਨ ਸ਼ੁਰੂ ਹੋ ਜਾਂਦਾ ਹੈ। ਈਸਾਈ ਸਮੁਦਾਇ ਦੇ ਲੋਕ ਇਸ ਦਿਨ ਨੂੰ ਈਸਾ ਮਸੀਹ ਦੇ ਜਨਮ ਦਿਨ ਦੇ ਰੂਪ 'ਚ ਮਨਾਉਂਦੇ ਹਨ।
26 ਦਸੰਬਰ
ਕ੍ਰਿਸਮਸ ਦੇ ਅਗਲੇ ਦਿਨ ਮਤਲਬ 26 ਦਸੰਬਰ ਨੂੰ ਬਾਕਸਿੰਗ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸੇਂਟ ਸਟੀਫਨ ਡੇਅ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਾਨਤਾ ਹੈ ਕਿ ਸੇਂਟ ਸਟੀਫਨ ਪਹਿਲੇ ਅਜਿਹੇ ਇਨਸਾਨ ਸਨ, ਜਿਨ੍ਹਾਂ ਨੇ ਈਸਾਈ ਧਰਮ ਲਈ ਆਪਣੀ ਜਿੰਦਗੀ ਦਾ ਬਲੀਦਾਨ ਦਿੱਤਾ ਸੀ।
27 ਦਸੰਬਰ
ਕ੍ਰਿਸਮਸ ਦਾ ਦੂਜਾ ਦਿਨ ਸੇਂਟ ਜਾਨ ਨੂੰ ਸਮਰਪਿਤ ਹੁੰਦਾ ਹੈ। ਇਹ ਯਿਸੂ ਮਸੀਹ ਨੂੰ ਪ੍ਰੇਰਿਤ ਅਤੇ ਉਨ੍ਹਾਂ ਦੇ ਦੋਸਤ ਮੰਨੇ ਜਾਂਦੇ ਹਨ।
28 ਦਸੰਬਰ
ਇਸ ਦਿਨ ਨੂੰ ਲੈ ਕੇ ਈਸਾਈ ਲੋਕਾਂ ਦੀ ਮਾਨਤਾ ਹੈ ਕਿ ਕਿੰਗ ਹੀਰੋਦ ਨੇ ਯਿਸੂ ਮਸੀਹ ਦੀ ਤਲਾਸ਼ ਸਮੇਂ ਕਈ ਮਾਸੂਮ ਲੋਕਾਂ ਦਾ ਕਤਲ ਕਰ ਦਿੱਤਾ ਸੀ। ਇਸ ਦਿਨ ਉਨ੍ਹਾਂ ਮਾਸੂਮ ਲੋਕਾਂ ਨੂੰ ਯਾਦ ਕਰ ਕੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ।
29 ਦਸੰਬਰ
ਇਹ ਦਿਨ ਸੇਂਟ ਥਾਮਸ ਨੂੰ ਸਮਰਪਿਤ ਹੈ। 12ਵੀਂ ਸਦੀ ਵਿਚ ਚਰਚ ਤੇ ਰਾਜਾ ਦੇ ਅਧਿਕਾਰ ਨੂੰ ਚੁਣੌਤੀ ਦੇਣ 'ਤੇ ਉਨ੍ਹਾਂ ਨੂੰ 29 ਦਸੰਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਦਿਨ ਈਸਾਈ ਸਮੁਦਾਇ ਦੇ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ।
30 ਦਸੰਬਰ
ਇਸ ਦਿਨ ਈਸਾਈ ਸਮੁਦਾਇ ਦੇ ਲੋਕ ਸੇਂਟ ਈਗਵਿਨ ਆਫ ਵਰਸੇਸਟਰ ਨੂੰ ਯਾਦ ਕਰਦੇ ਹਨ।
31 ਦਸੰਬਰ
ਕਈ ਯੂਰੋਪੀਅਨ ਦੇਸ਼ਾਂ 'ਚ ਨਿਊ ਈਅਰ ਈਵ ਨੂੰ ਸਿਲਵੇਸਟਰ ਕਿਹਾ ਜਾਂਦਾ ਹੈ। ਇਸ ਦਿਨ ਪਾਰੰਪਰਿਕ ਰੂਪ ਨਾਲ ਗੇਮਜ਼ ਅਤੇ ਖੇਡ ਮਨੋਰੰਜਨ ਆਯੋਜਿਤ ਕੀਤੇ ਜਾਂਦੇ ਹਨ। ਇਸ ਦਿਨ ਨੂੰ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ।
1 ਜਨਵਰੀ
ਕ੍ਰਿਸਮਸ ਦਾ 8ਵਾਂ ਦਿਨ ਯਿਸੂ ਮਸੀਹ ਦੀ ਮਾਂ ਮਦਰ ਮੈਰੀ, ਜਿਨ੍ਹਾਂ ਨੂੰ ਮੁਸਲਿਮ ਸਮੁਦਾਇ ਦੇ ਲੋਕ ਹਜਰਤ ਮਰੀਅਮ ਕਹਿੰਦੇ ਹਨ, ਉਨ੍ਹਾਂ ਨੂੰ ਸਮਰਪਿਤ ਹੁੰਦਾ ਹੈ।
2 ਜਨਵਰੀ
ਇਸ ਦਿਨ ਚੌਥੀ ਸਦੀ ਦੇ ਸਭ ਤੋਂ ਪਹਿਲਾਂ ਈਸਾਈ ਸੇਂਟ ਬਸਿਲ ਦਿ ਗਰੇਟ ਅਤੇ ਸੇਂਟ ਗ੍ਰੇਗਰੀ ਨਾਜਿਆਜੇਨ ਨੂੰ ਯਾਦ ਕੀਤਾ ਜਾਂਦਾ ਹੈ।
3 ਜਨਵਰੀ
ਈਸਾਈ ਧਰਮ ਦੇ ਲੋਕਾਂ ਦੀ ਮਾਨਤਾ ਹੈ ਕਿ ਇਸ ਦਿਨ ਯਿਸੂ ਮਸੀਹ ਦਾ ਨਾਂ ਰੱਖਿਆ ਗਿਆ ਸੀ। ਇਸ ਦਿਨ ਚਰਚ 'ਚ ਰੌਣਕ ਦੇਖਣ ਨੂੰ ਬਣਦੀ ਹੈ।
4 ਜਨਵਰੀ
18ਵੀਂ ਅਤੇ 19ਵੀਂ ਸਦੀ ਦੀ ਸੇਂਟ ਐਲਿਜ਼ਾਬੇਥ ਅਮਰੀਕਾ ਦੀ ਪਹਿਲੀ ਸੰਤ ਸੀ। ਇਸ ਦਿਨ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
5 ਜਨਵਰੀ
5 ਜਨਵਰੀ ਕ੍ਰਿਸਮਸ ਤਿਉਹਾਰ ਦਾ ਆਖਰੀ ਦਿਨ ਹੁੰਦਾ ਹੈ। ਇਸ ਦਿਨ ਨੂੰ ਏਪੀਫੇਨੀ ਵੀ ਕਿਹਾ ਜਾਂਦਾ ਹੈ। ਇਹ ਦਿਨ ਅਮਰੀਕਾ ਦੇ ਪਹਿਲੇ ਬਿਸ਼ਪ ਸੇਂਟ ਜਾਨ ਨਿਊਮਨ ਨੂੰ ਸਮਰਪਿਤ ਹੈ।