ਥੋੜੇ੍ਹ ਜਿਹੇ ਮੀਂਹ ਨਾਲ ਕਾਲੀ ਦਵਾਰਾ ਚੌਕ ਧਾਰ ਲੈਂਦੈ ਛੱਪਡ਼ ਦਾ ਰੂਪ
Tuesday, Jun 12, 2018 - 12:23 AM (IST)

ਸ੍ਰੀ ਹਰਗੋਬਿੰਦਪੁਰ, (ਬਾਬਾ, ਬੱਬੂ)- ਸ੍ਰੀ ਹਰਿਗੋਬਿੰਦਪੁਰ ਦਾ ਮੇਨ ਚੌਕ ਕਾਲੀ ਦਵਾਰਾ, ਜਿਥੇ 3 ਸਡ਼ਕਾਂ ਬਟਾਲਾ ਰੋਡ, ਅੰਮ੍ਰਿਤਸਰ ਰੋਡ, ਸਿਟੀ ਰੋਡ ਦਾ ਪਾਣੀ ਤਕਰੀਬਨ ਹਰ ਸਮੇਂ ਖਡ਼੍ਹਾ ਹੀ ਰਹਿੰਦਾ ਸੀ, ਸੰਬੰਧਤ ਵਿਭਾਗ ਨੇ ਇਸ ਚੌਕ ਵਿਚ ਕਈ ਵਾਰੀ ਪ੍ਰੀਮੈਕਸ ਪੁਵਾ ਕੇ ਚੌਕ ਦਾ ਲੇਵਲ ਠੀਕ ਕੀਤਾ ਸੀ ਤਾਂ ਜੋ ਇਸ ਚੌਕ ’ਚ ਪਾਣੀ ਨਾ ਖਡ਼ਾ ਹੋ ਸਕੇ ਪਰ ਇਸ ਪ੍ਰੀਮੈਕਸ ਵਿਚ ਲੁੱਕ ਦੀ ਘਾਟ ਹੋਣ ਕਾਰਨ ਇਹ ਪ੍ਰੀਮੈਕਸ ਬਹੁਤ ਛੇਤੀ ਹੀ ਉਖਡ਼ ਜਾਂਦਾ ਰਿਹਾ ਤੇ ਚੌਕ ਵਿਚ ਪਹਿਲਾਂ ਦੀ ਤਰ੍ਹਾਂ ਡੂੰਗੇ, ਲੰਬੇ ਖੱਡੇ ਦਿਖਾਈ ਦੇਣ ਲੱਗ ਪਏ ਜੋ ਕਿ ਥੋੜੇ ਜਿਹੇ ਮੀਂਹ ਨਾਲ ਹੀ ਛੱਪਡ਼ ਦਾ ਰੂਪ ਧਾਰਨ ਕਰਨ ਲੈਂਦੇ ਹਨ ਅਤੇ ਆਵਾਜਾਈ ਵਿਚ ਭਾਰੀ ਵਿਘਨ ਪੈ ਜਾਂਦਾ ਹੈ।
ਕਾਮਰੇਡ ਸੁਰਜੀਤ ਸਿੰਘ ਤੇ ਸਮੂਹ ਸ਼ਹਿਰ ਵਾਸੀਆਂ ਨੇ ਸਬੰਧਤ ਵਿਭਾਗ ਕੋਲੋਂ ਮੰਗ ਕੀਤੀ ਕਿ ਕਾਲੀ ਦਵਾਰਾ ਚੌਕ ਨੂੰ ਠੀਕ ਕਰਵਾਇਆ ਜਾਵੇ।