ਤਮਗਾ ਖੁੱਸਣ ਦੇ ਡਰ ਕਾਰਨ ਚੀਨ ਨੇ ਮਾਨ ਕੌਰ ਨੂੰ ਨਹੀਂ ਦਿੱਤਾ ਵੀਜ਼ਾ

09/27/2017 12:41:13 AM

ਨਵੀਂ ਦਿੱਲੀ/ਚੰਡੀਗੜ੍ਹ— 100 ਸਾਲ ਤੋਂ ਜ਼ਿਆਦਾ ਉਮਰ ਦੀ ਐਥਲੀਟ ਮਾਨ ਕੌਰ ਨੂੰ ਵੀਜ਼ਾ ਨਾ ਮਿਲਣ ਕਾਰਨ ਉਹ ਚੀਨ 'ਚ 20ਵੀਂ ਏਸ਼ੀਆਈ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈ ਸਕੇਗੀ। ਕੌਰ ਦੇ 79 ਸਾਲਾਂ ਬੇਟੇ ਗੁਰਦੇਵ ਸਿੰਘ ਨੇ ਕਿਹਾ ਕਿ ਚੀਨੀ ਦੂਤਘਰ ਨੇ ਉਨ੍ਹਾਂ ਦੇ ਵੀਜ਼ੇ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ ਉਨ੍ਹਾਂ ਕੋਲ ਆਯੋਜਕਾਂ ਦਾ ਨਿਜੀ ਸੱਦਾ ਨਹੀਂ ਹੈ।
ਚੰਡੀਗੜ੍ਹ ਦੀ 101 ਸਾਲ ਦੀ ਮਾਨ ਕੌਰ ਨੇ ਇਸ ਸਾਲ ਆਕਲੈਂਡ 'ਚ ਹੋਏ ਗਲੋਬਲ ਮਾਸਟਰਸ ਖੇਡਾਂ ਦੌਰਾਨ 100 ਮੀਟਰ ਦੀ ਦੌੜ 'ਚ ਪਹਿਲੇ ਸਥਾਨ 'ਤੇ ਰਹੀ ਸੀ। ਕੌਰ ਤੇ ਉਨ੍ਹਾਂ ਦੇ ਬੇਟੇ ਨੇ 24 ਸਤੰਬਰ ਨੂੰ ਚੀਨ 'ਚ ਹੋਣ ਵਾਲੀਆਂ ਖੇਡਾਂ 'ਚ ਹਿੱਸਾ ਲੈਣਾ ਸੀ। ਗੁਰਦੇਵ ਸਿੰਘ ਨੇ ਕਿਹਾ ਕਿ ਦਿੱਲੀ ਸਥਿਤ ਚੀਨੀ ਦੂਤਘਰ ਨੇ ਸਾਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਸੀਂ ਆਪਣੀ ਵੀਜ਼ਾ ਅਰਜੀ 'ਚ ਮਾਸਟਰਸ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦਾ ਪੱਤਰ ਵੀ ਲਗਾਇਆ ਸੀ ਪਰ ਸਾਨੂੰ ਇਹ ਕਹਿੰਦੇ ਹੋਏ ਵੀਜ਼ੇ ਤੋਂ ਨਾਂਹ ਕਰ ਦਿੱਤੀ ਗਈ ਕਿ ਸਾਡੇ ਕੋਲ ਨਿਜੀ ਸੱਦਾ ਨਹੀਂ ਹੈ।


Related News