26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ

Friday, Apr 02, 2021 - 05:26 PM (IST)

ਮਾਨਸਾ/ਬੁਢਲਾਡਾ (ਅਮਰਜੀਤ ਚਾਹਲ,ਬਾਂਸਲ):  ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਤੇ ਦੋ ਮੋਟਰ ਸਾਇਕਲ ਸਵਾਰਾਂ ਦੇ ਗਲ ਵਿੱਚ ਪਤੰਗ ਦੀ ਡੋਰ ਫਸਣ ਕਾਰਨ ਇੱਕ ਵਿਅਕਤੀ ਦੀ ਡਿੱਗ ਕੇ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਰ੍ਹੇ ਵਿਖੇ ਪ੍ਰਚਨ ਦੀ ਦੁਕਾਨ ਕਰਨ ਵਾਲੇ ਜਗਤਾਰ ਸਿੰਘ (26) ਅਤੇ ਉਸਦਾ ਸਾਥੀ ਗੁਰਸੇਵਕ ਸਿੰਘ ਸ਼ਹਿਰ ਵਿੱਚੋਂ ਦੁਕਾਨਦਾਰੀ ਦਾ ਸਾਮਾਨ ਲੈ ਕੇ ਜਿਵੇਂ ਹੀ ਪੁੱਲ ਦੇ ਉੱਪਰ ਦੀ ਪਿੰਡ ਬਰ੍ਹੇ ਨੂੰ ਜਾਣ ਲੱਗੇ ਤਾਂ ਅਚਾਨਕ ਰੇਲਵੇ ਲਾਇਨ ਦੇ ਉੱਪਰ ਬਣੇ ਪੁੱਲ ਕੋਲ ਅਚਾਨਕ ਹਵਾ ਵਿੱਚ ਉੱਡ ਰਹੇ ਪਤੰਗ ਦੀ ਡੋਰ ਜਗਤਾਰ ਸਿੰਘ ਦੇ ਗਲ੍ਹ ਵਿੱਚ ਫਸ ਗਈ ਅਤੇ ਗੁਰਸੇਵਕ ਸਿੰਘ ਦੀਆਂ ਬਾਹਾਂ ਵਿੱਚ ਆ ਗਈ ਜਿਸ ਤੇ ਉਹ ਇੱਕਦਮ ਹੇਠਾਂ ਡਿੱਗ ਪਏ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਗੁਰੂਹਰਸਹਾਏ 'ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ

ਇਸ ਦੌਰਾਨ ਜਗਤਾਰ ਸਿੰਘ ਦਾ ਗਲ੍ਹਾ ਪੂਰੀ ਤਰ੍ਹਾਂ ਡੋਰ ਨਾਲ ਕੱਟਿਆ ਜਾ ਚੁੱਕਿਆ ਸੀ। ਮੌਕੇ ਤੇ ਲੋਕਾਂ ਨੇ ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮੌਕੇ ਤੇ ਘਟਨਾ ਦਾ ਜਾਇਜ਼ਾ ਡੀ.ਐਸ.ਪੀ. ਪ੍ਰਭਜੋਤ ਕੋਰ ਬੇਲਾ, ਐਸ ਐਚ ਓ ਸਿਟੀ ਸੁਰਜਨ ਸਿੰਘ ਵੱਲੋਂ ਲਿਆ ਗਿਆ। ਪੁੱਲ ਤੋਂ ਹੇਠਾਂ ਲਗਭਗ 10 ਘਰਾਂ ਦੀ ਦੂਰੀ ਤੇ ਦਰੱਖਤ ਤੇ ਲਮਕ ਰਹੇ ਪਤੰਗ ਅਤੇ ਡੋਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਜਿਸ ਪਾਸੇ ਤੋਂ ਪਤੰਗ ਆ ਰਹੀ ਸੀ ਉਸ ਨੂੰ ਚੜਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੇ ਬਿਆਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਅਰੁਣ ਨਾਰੰਗ ਦੀ ਕੁੱਟਮਾਰ ਦੇ ਮਾਮਲੇ ’ਚ ਨਵਾਂ ਮੋੜ, ਗ੍ਰਿਫ਼ਤਾਰੀ ਲਈ ਖ਼ੁਦ ਪੇਸ਼ ਹੋਏ ਕਿਸਾਨ ਆਗੂ


Shyna

Content Editor

Related News