13 ਸਾਲ ਦੇ ਬੱਚੇ ਨੇ ਕੀਤੀ ਖੁਦਕੁਸ਼ੀ, ਕਾਰਨ ਜਾਣ ਰਹਿ ਜਾਓਗੇ ਹੈਰਾਨ (ਵੀਡੀਓ)

02/19/2017 7:04:41 PM

ਜਲੰਧਰ : ਜਲੰਧਰ ਦੇ ਮੋਤਾ ਸਿੰਘ ਨਗਰ ਵਿਚ ਇਕ 13 ਸਾਲ ਦੇ ਬੱਚੇ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਨਾਲ ਇਲਾਕੇ ਵਿਚ ਸੁੰਨ ਪਸਰ ਗਈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਨੂੰ ਉਸ ਦੇ ਵੱਡੇ ਭਰਾ ਵਲੋਂ ਪੜ੍ਹਾਈ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਬੱਚੇ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਵਲੋਂ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਨੇ ਲੋਕਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ ਕਿ ਇੰਨੀ ਛੋਟੀ ਉਮਰ ਵਿਚ ਬੱਚੇ ਵਲੋਂ ਖੁਦਕੁਸ਼ੀ ਕਿਉਂ ਕੀਤੀ ਗਈ। ਕਿਤੇ ਇਹ ਟੀ. ਵੀ. ਜਾਂ ਫਿਲਮਾਂ ਦਾ ਅਸਰ ਤਾਂ ਨਹੀਂ ਜਾਂ ਫਿਰ ਇਸ ਪੂਰੀ ਘਟਨਾ ਦੇ ਪਿੱਛੇ ਕੋਈ ਰਾਜ਼ ਲੁਕਿਆ ਹੋਵੇ।


Gurminder Singh

Content Editor

Related News