ਦੀਵਾਲੀ ਤੋਂ ਪਹਿਲਾਂ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦੀ ਗੋਦੀ 'ਚੋਂ ਚੋਰੀ ਹੋਇਆ ਬੱਚਾ

Thursday, Nov 09, 2023 - 11:40 AM (IST)

ਦੀਵਾਲੀ ਤੋਂ ਪਹਿਲਾਂ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦੀ ਗੋਦੀ 'ਚੋਂ ਚੋਰੀ ਹੋਇਆ ਬੱਚਾ

ਲੁਧਿਆਣਾ : ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ 3 ਮਹੀਨਿਆਂ ਦਾ ਬੱਚਾ (ਮੁੰਡਾ) ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਬੱਚੇ ਦੇ ਮਾਪਿਆਂ ਦਾ ਰੋ-ਰੋ ਬੁਰਾ ਹੈ। ਜਿੱਥੇ ਸਭ ਲੋਕ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ, ਉੱਥੇ ਹੀ ਤਿਉਹਾਰ ਤੋਂ ਪਹਿਲਾਂ ਇਸ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਫਿਲਹਾਲ ਪੁਲਸ ਨੂੰ ਇਸ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਖੰਨਾ ਤੋਂ ਵੱਡੀ ਖ਼ਬਰ : ਪੰਜਾਬ ਪੁਲਸ ਦੀ ਹਿਰਾਸਤ 'ਚੋਂ ਭੱਜੀ ਔਰਤ, ਪਈਆਂ ਭਾਜੜਾਂ, ਬਾਰਡਰ 'ਤੇ ਹੋਇਆ Alert

ਜਾਣਕਾਰੀ ਮੁਤਾਬਕ ਬੱਚੇ ਦਾ ਪਰਿਵਾਰ ਸ਼ਿਲਾਂਗ (ਬਿਹਾਰ) ਤੋਂ ਆਇਆ ਸੀ ਅਤੇ ਦੇਰ ਰਾਤ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਤਰ ਗਿਆ। ਰਾਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਕੋਈ ਆਟੋ ਜਾਂ ਗੱਡੀ ਨਹੀਂ ਕੀਤੀ ਅਤੇ ਰੇਲਵੇ ਸਟੇਸ਼ਨ 'ਤੇ ਹੀ ਰੁਕ ਗਏ।

ਇਹ ਵੀ ਪੜ੍ਹੋ : ਪਠਾਨਕੋਟ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ, ਚੀਕਾਂ ਸੁਣ ਇਕੱਠੇ ਹੋਏ ਲੋਕ

ਇਸ ਦੌਰਾਨ ਬੱਚੇ ਦੇ ਮਾਤਾ-ਪਿਤਾ ਨੂੰ ਨੀਂਦ ਆ ਗਈ ਇਸ ਦੌਰਾਨ ਮਾਂ ਦੀ ਗੋਦ 'ਚੋਂ ਬੱਚਾ ਚੋਰੀ ਹੋ ਗਿਆ। ਬੱਚੇ ਦੇ ਚੋਰੀ ਹੋਣ ਮਗਰੋਂ ਮਾਂ ਹਾਲੋਂ-ਬੇਹਾਲ ਹੋ ਗਈ ਹੈ ਅਤੇ ਉਸ ਦੇ ਹੰਝੂ ਥੰਮਣ ਦਾ ਨਾਂ ਨਹੀਂ ਲੈ ਰਹੇ। ਫਿਲਹਾਲ ਜੀ. ਆਰ. ਪੀ. ਪੁਲਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News