ਫਰੀਦਕੋਟ ਦੇ ਬਾਲ ਸੁਧਾਰ ਘਰ ਵਿਚ ਬੰਦ ਪਾਕਿਸਤਾਨੀ ਬੱਚਾ ਹੋਵੇਗਾ ਰਿਹਾਅ

12/20/2017 5:10:59 PM

ਫਰੀਦਕੋਟ : ਲਗਭਗ 7 ਸਾਲ ਪਹਿਲਾਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੋਂ ਫੜੇ ਗਏ 12 ਸਾਲਾ ਪਾਕਿਸਤਾਨੀ ਬੱਚੇ ਨੂੰ ਜੁਵਾਈਨਲ ਜਸਟਿਸ ਬੋਰਡ ਨੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਬੱਚਾ ਬੀਤੀ 5 ਮਈ ਤੋਂ ਫਰੀਦਕੋਟ ਦੇ ਬਾਲ ਸੁਧਾਰ ਘਰ ਵਿਚ ਬੰਦ ਸੀ ਅਤੇ ਉਸ ਦੇ ਬੋਲਣ ਅਤੇ ਸੁਨਣ ਦੀ ਅਸਮਰਥਾ ਨਾ ਹੋਣ ਕਾਰਨ ਉਸ ਦੀ ਸ਼ਨਾਖਤ 'ਚ ਵੀ ਦਿੱਕਤ ਆ ਰਹੀ ਹੈ। ਹਾਲ ਹੀ ਵਿਚ ਪਾਕਿਸਤਾਨ ਹਾਈ ਕਮਿਸ਼ਨਰ ਨੇ ਇਸ ਦੀ ਸ਼ਨਾਖਤ ਲਾਹੌਰ ਵਾਸੀ ਹਸਨਿਆਨ ਪੁੱਤਰ ਜਾਵੇਦ ਇਕਬਾਲ ਦੇ ਰੂਪ ਵਿਚ ਕੀਤੀ ਹੈ। ਮੰਗਲਾਰ ਨੂੰ ਉਸ ਦੇ ਕੇਸ ਦਾ ਫੈਸਲਾ ਹੋ ਜਾਣ 'ਤੇਉਸ ਦੀ ਜਲਦ ਵਤਨ ਵਾਪਸੀ ਹੋ ਜਾਵੇਗੀ। ਜਾਣਕਾਰੀ ਅਨੁਸਾਰ ਬੀਤੀ 3 ਮਈ 2017 ਨੂੰ ਬੀ. ਐੱਸ. ਐੱਫ. ਨੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ਤੋਂ ਇਸ ਬੱਚੇ ਨੂੰ ਕਾਬੂ ਕੀਤਾ ਸੀ ਅਤੇ ਉਸ ਖਿਲਾਫ ਪਾਸਪੋਰਟ ਐਕਟ ਅਤੇ ਫੋਰਰਿਜਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜੁਵਾਈਨਲ ਬੋਰਡ ਦੇ ਹੁਕਮਾਂ 'ਤੇ ਉਹ 5 ਮਈ 2017 ਤੋਂ ਹੀ ਫਰੀਦਕੋਟ ਦੇ ਬਾਲ ਸੁਧਾਰ ਘਰ ਵਿਚ ਬੰਦ ਹੈ। ਉਸ ਫੜੇ ਜਾਣ ਦੇ ਬਾਅਦ ਤੋਂ ਹੀ ਉਸ ਦੇ ਨਾ ਪਤੇ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ ਅਤੇ ਉਸ ਤੋਂ ਬਰਾਮਦ ਪਾਕਿਸਤਾਨੀ ਕਰੰਸੀ ਦੇ 20 ਰੁਪਏ ਦੇ ਨੋਟ ਅਤੇ ਉਸ 'ਤੇ ਕੁੜਤੇ ਪੇਜਾਮਾ ਪਾਇਆ ਹੋਣ ਕਰਕੇ ਉਸ ਦੇ ਪਾਕਿਸਤਾਨੀ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ। ਪਿਛਲੇ ਮਹੀਨੇ 21 ਨਵੰਬਰ ਨੂੰ ਉਸ ਨੂੰ ਅੰਮ੍ਰਿਤਸਰ 'ਚ ਆਏ ਪਾਕਿਸਤਾਨੀ ਹਾਈ ਕਮਿਸ਼ਨਰ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਸ ਦੀ ਸ਼ਨਾਖਤ ਕਰਵਾਉਣ ਦੀ ਮੰਗ ਕੀਤੀ ਗਈ। ਭਾਰਤ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਕਿਸਤਾਨੀ ਸਰਕਾਰ ਨੇ 8 ਦਸੰਬਰ ਨੂੰ ਭਾਰਤੀ ਹਾਈ ਕਮਿਸ਼ਨਰ ਨੂੰ ਲਿਖੇ ਪੱਤਰ 'ਚ ਬੱਚੇ ਦੇ ਬਾਰੇ 'ਚ ਸ਼ਨਾਖਤ ਕਰ ਦਿੱਤੀ ਅਤੇ ਉਸ ਨੂੰ ਪਾਕਿਸਤਾਨ ਸਰਕਾਰ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ।
ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਟਵੀਟ ਕਰਕੇ ਉਕਤ ਬੱਚੇ ਦੇ ਭਾਰਤ ਕੋਲ ਹੋਣ ਦੀ ਜਾਣਕਾਰੀ ਦਿੱਤੀ ਸੀ। ਕੇਂਦਰ ਸਰਕਾਰ ਦੀ ਹਿਦਾਇਤ 'ਤੇ ਜ਼ਿਲਾ ਪ੍ਰਸ਼ਾਸਨ ਨੇ ਵੀ ਮਾਹਿਰਾਂ ਤੋਂ ਮਦਦ ਲੈ ਕੇ ਬੱਚੇ ਦੇ ਮਾਤਾ-ਪਿਤਾ ਅਤੇ ਉਸ ਦੀ ਪਛਾਣ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਯਤਨ ਕੀਤੇ ਸਨ। ਮਾਮਲੇ 'ਚ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਇਸ ਬੱਚੇ ਦੀ ਰਿਹਾਈ ਦੇ ਬਾਰੇ ਕੇਂਦਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ।


Related News