ਚਾਈਲਡ ਪੋਰਨੋਗ੍ਰਾਫੀ ਦੇ ਮੱਕੜ ਜਾਲ ''ਚ ਫਸਿਆ ਜਲੰਧਰ, ਇੰਸਟਾਗ੍ਰਾਮ ''ਤੇ ਹੋਈ ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ
Tuesday, Jul 11, 2023 - 07:21 PM (IST)
ਜਲੰਧਰ (ਮ੍ਰਿਦੁਲ)–ਦੇਸ਼ ਭਰ ਵਿਚ ਚਾਈਲਡ ਪੋਰਨੋਗ੍ਰਾਫੀ ਦਾ ਵਪਾਰ ਤੇਜ਼ੀ ਨਾਲ ਵਧ-ਫੁੱਲ ਰਿਹਾ ਹੈ ਅਤੇ ਜਲੰਧਰ ਵਿਚ ਵੀ ਇਹ ਬੁਰਾਈ ਆ ਗਈ ਹੈ। ਹਾਲ ਹੀ ਵਿਚ ਨਾਬਾਲਗ ਬੱਚੇ ਦੀ ਪੋਰਨੋਗ੍ਰਾਫੀ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਮਾਮਲੇ ਵਿਚ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 2 ਸਾਲ ਪਹਿਲਾਂ ਵੀ ਅਜਿਹਾ ਮਾਮਲਾ ਸਾਹਮਣੇ ਆ ਚੁੱਕਾ ਹੈ। ਵਰਣਨਯੋਗ ਹੈ ਕਿ ਲਗਭਗ 10 ਮਹੀਨੇ ਪਹਿਲਾਂ ਆਨਲਾਈਨ ਬਾਲ ਸੈਕਸ ਸੋਸ਼ਣ ਸਮੱਗਰੀ ਦੇ ਮਾਮਲੇ ਵਿਚ ਸੀ. ਬੀ. ਆਈ. ਦੇਸ਼ ਦੇ 20 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 56 ਥਾਵਾਂ ’ਤੇ ਛਾਪੇਮਾਰੀ ਕਰ ਚੁੱਕੀ ਹੈ। ਇਸ ਸਬੰਧ ਵਿਚ ਇੰਟਰਪੋਲ ਵੱਲੋਂ ਵੀ ਇਨਪੁੱਟਸ ਸਾਂਝੇ ਕੀਤੇ ਜਾ ਰਹੇ ਹਨ। ਉਸ ਨਾਲ ਵੀ ਪਿਛਲੇ ਸਾਲ ਸੀ. ਬੀ. ਆਈ. ਨੇ 77 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ।
ਹਾਲ ਹੀ ਦੇ ਮਾਮਲੇ ਵਿਚ ਪੁਲਸ ਵੱਲੋਂ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਆਨਲਾਈਨ ਸ਼ਿਕਾਇਤ ਪੋਰਟਲ ਸਾਈਬਰ ਟਿਪਲਾਈਨ ’ਤੇ ਇਸ ਸਬੰਧੀ ਸ਼ਿਕਾਇਤ ਕੀਤੀ ਗਈ, ਜੋ ਕਿ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਅਧੀਨ ਹੈ। ਜਦੋਂ ਗ੍ਰਹਿ ਵਿਭਾਗ ਵੱਲੋਂ ਇਸਦੀ ਜਾਣਕਾਰੀ ਜਲੰਧਰ ਪੁਲਸ ਨਾਲ ਸਾਂਝੀ ਕੀਤੀ ਗਈ ਤਾਂ ਪੁਲਸ ਨੇ ਹਰਕਤ ਵਿਚ ਆ ਕੇ ਤੁਰੰਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਮੀਂਹ ਨੇ ਧੋ ਦਿੱਤਾ ਪ੍ਰਦੂਸ਼ਣ, ਜਲੰਧਰ ਤੋਂ ਮੁੜ ਦਿਸਿਆ ਹਿਮਾਚਲ ਦੇ ‘ਪਹਾੜਾਂ ਦਾ ਨਜ਼ਾਰਾ'
ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਵੀਡੀਓ
ਨਾਬਾਲਗ ਦੀ ਪੋਰਨੋਗ੍ਰਾਫੀ ਬਣਾਉਣ ਵਰਗੇ ਘਿਨੌਣੇ ਜੁਰਮ ਨੂੰ ਵੇਖਦਿਆਂ ਪੁਲਸ ਨੇ ਜਾਂਚ ਦੌਰਾਨ ਏ. ਪੀ. ਨਗਰ ਦੇ 2 ਮੁਲਜ਼ਮਾਂ ਜੀਤ ਰਾਮ ਅਤੇ ਕਿਰਨ ਨੂੰ ਪੋਕਸੋ ਐਕਟ ਅਤੇ ਆਈ. ਟੀ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਸਵੇਰ ਦੇ 10.51 ਵਜੇ ਇਕ ਵੀਡੀਓ, ਜਿਸ ਵਿਚ ਨਾਬਾਲਗ ਬੱਚਾ ਅਤੇ ਉਸ ਨਾਲ ਗਲਤ ਹਰਕਤ ਕਰਦੇ ਹੋਏ ਦੀ ਵੀਡੀਓ ਦੇਖੀ ਅਤੇ ਫੋਟੋ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ, ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ।
ਮਾਮਲਾ ਜਦੋਂ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਕੋਲ ਪੁੱਜਾ ਤਾਂ ਅਮਰੀਕਾ ਸਥਿਤ ਇੰਸਟਾਗ੍ਰਾਮ ਦਫਤਰ ਤੋਂ ਸਾਰੀ ਜਾਣਕਾਰੀ ਲਈ ਗਈ ਅਤੇ ਆਈ. ਪੀ. ਐਡਰੈੱਸ ਟਰੇਸ ਕੀਤੇ, ਜੋ ਕਿ ਜਲੰਧਰ ਦੇ ਸਨ। ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਈਮੇਲ ਆਈ. ਡੀ. ਕਰਣ ਢਿੱਲੋਂ ਦੇ ਨਾਂ ’ਤੇ ਸੀ, ਜਿਸ ਤੋਂ 2 ਮੋਬਾਇਲ ਨੰਬਰ ਮਿਲੇ, ਜਿਹੜੇ ਕਿ ਜਲੰਧਰ ਦੇ ਸਨ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਏ. ਸੀ. ਪੀ. ਵੈਸਟ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਮਾਮਲੇ ਵਿਚ 2 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਅਤੇ ਬਾਕੀ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਪੁਲਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਵਿਚ ਹੋਰ ਕਿੰਨੇ ਲੋਕ ਸ਼ਾਮਲ ਹਨ। ਜਾਂਚ ਦੇ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਭਾਰੀ ਮੀਂਹ ਕਾਰਨ ਜਲੰਧਰ 'ਚ ਮੰਡਰਾਉਣ ਲੱਗਾ ਖ਼ਤਰਾ, ਇਨ੍ਹਾਂ ਕਾਲੋਨੀਆਂ ਲਈ 'ਅਲਰਟ' ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711