ਲੁਧਿਆਣਾ ''ਚ ਘਰ ਦੀ ਛੱਤ ''ਤੇ ਪਤੰਗ ਉਡਾਉਂਦੇ ਬੱਚਿਆਂ ਨੂੰ ਪਿਆ ਕਰੰਟ, ਇਕ ਦੀ ਮੌਤ

Thursday, Jan 12, 2023 - 11:26 AM (IST)

ਲੁਧਿਆਣਾ ''ਚ ਘਰ ਦੀ ਛੱਤ ''ਤੇ ਪਤੰਗ ਉਡਾਉਂਦੇ ਬੱਚਿਆਂ ਨੂੰ ਪਿਆ ਕਰੰਟ, ਇਕ ਦੀ ਮੌਤ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬੱਦੋਵਾਲ ਵਿਖੇ ਪਲਾਸਟਿਕ ਡੋਰ ਦੇ ਕਾਰਨ ਇਕ ਘਰ ਤੋਂ ਲੰਘਦੀਆਂ 11 ਕੇ. ਵੀ. ਤਾਰਾਂ ਉਦੋਂ ਕਾਲ ਬਣ ਗਈਆਂ, ਜਦੋਂ ਛੱਤ ’ਤੇ ਖੇਡ ਰਹੇ ਦੋ ਦੋਸਤਾਂ ’ਚੋਂ ਇਕ ਨੂੰ ਲਪੇਟ 'ਚ ਲੈ ਲਿਆ। ਉਸ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਉਸ ਦਾ ਦੋਸਤ ਉਸ ਨੂੰ ਬਚਾਉਂਦਾ ਝੁਲਸ ਗਿਆ। ਜਾਣਕਾਰੀ ਅਨੁਸਾਰ ਗੁਰਭੇਜ ਸਿੰਘ ਦਾ ਬੱਚਾ ਮਨਕੀਰਤ ਸਿੰਘ (8 ਸਾਲ) ਆਪਣੇ ਘਰ ਦੀ ਛੱਤ ’ਤੇ ਕਰੀਬ 2 ਵਜੇ ਆਪਣੇ ਦੋਸਤ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨਾਲ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਮਨਕੀਰਤ ਸਿੰਘ ਨੂੰ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗ ਗਿਆ ਅਤੇ ਉਹ ਤੜਫਣ ਲੱਗ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਦੂਜਾ ਦਿਨ, ਥਾਂ-ਥਾਂ ਕੀਤਾ ਜਾ ਰਿਹਾ ਭਰਵਾਂ ਸੁਆਗਤ (ਤਸਵੀਰਾਂ)

ਇਸ ਦੌਰਾਨ ਉਸ ਦੇ ਦੋਸਤ ਨੇ ਉਸ ਨੂੰ ਬਚਾਉਣ ਲਈ ਫੜ੍ਹਿਆ ਤਾਂ ਉਹ ਵੀ ਬਿਜਲੀ ਲੱਗਣ ਕਾਰਨ ਝੁਲਸ ਗਿਆ। ਮਨਕੀਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਅਮਨਦੀਪ ਗੰਭੀਰ ਰੂਪ ’ਚ ਝੁਲਸ ਗਿਆ। ਉਸ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਸਬੰਧ 'ਚ ਐੱਸ. ਡੀ. ਓ. ਜਸਕਿਰਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਰ ਤੋਂ ਤਾਰਾਂ ਤਾਂ ਦੂਰ ਹਨ, ਬੱਚੇ ਦਾ ਹੱਥ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਲੁਧਿਆਣਾ ਤੋਂ ਜਲੰਧਰ ਜਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਹੋ ਸਕਦਾ ਹੈ ਕਿ ਉਸ ਨੇ ਡੋਰ ਨਾਲ ਕਾਂਟੀ ਪਾਈ ਹੋਵੇ ਅਤੇ ਚਾਈਨਾ ਮੇਡ ਡੋਰ ਹੋਵੇ। ਤਾਰ ਨੂੰ ਜ਼ੋਰ ਨਾਲ ਖਿੱਚਣ ’ਤੇ ਇਕ-ਦੂਜੇ ਨਾਲ ਤਾਰਾਂ ਭਿੜਨ ’ਤੇ ਕਰੰਟ ਪਾਸ ਹੋ ਗਿਆ ਹੋਵੇ। ਇਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News