ਬੱਚੇ ਨੂੰ ਅਗਵਾ ਕਰਨ ਦੇ ਦੋਸ਼ ''ਚ 2 ਵਿਰੁੱਧ ਮਾਮਲਾ ਦਰਜ
Tuesday, Jul 18, 2017 - 02:23 PM (IST)

ਫਰੀਦਕੋਟ(ਰਾਜਨ)-ਕਥਿਤ ਅਗਵਾ ਕਰਨ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਜਗਸੀਰ ਸਿੰਘ ਵਾਸੀ ਪਿੰਡ ਸੂਰਘੁਰੀ ਦੀ ਸ਼ਿਕਾਇਤ 'ਤੇ ਉਸ ਦੀ ਭਰਜਾਈ ਸੰਦੀਪ ਕੌਰ ਤੇ ਰਾਜਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਦੋ ਬੱਚੇ (ਇਕ ਧੀ ਤੇ ਪੁੱਤਰ ਉਮਰ ਡੇਢ ਸਾਲ) ਹਨ। ਉਸ ਨੇ ਦੱਸਿਆ ਕਿ ਉਸ ਦੀ ਭਰਜਾਈ ਚੇਲੀ ਦਾ ਕੰਮ ਕਰਦੀ ਹੈ ਤੇ ਰਾਜਵਿੰਦਰ ਸਿੰਘ ਨਾਲ ਬਾਹਰ-ਅੰਦਰ ਆਉਂਦੀ-ਜਾਂਦੀ ਰਹਿੰਦੀ ਹੈ। ਉਸ ਨੇ ਦੱਸਿਆ ਕਿ ਜਦ ਉਹ ਖੇਤ ਗਿਆ ਹੋਇਆ ਸੀ ਤਾਂ ਉਸ ਦਾ ਪੁੱਤਰ ਉਸ ਦੀ ਭਰਜਾਈ ਕੋਲ ਘਰੇ ਹੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਹ ਘਰ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਭਰਜਾਈ ਤੇ ਉਕਤ ਵਿਅਕਤੀ ਉਸ ਦੇ ਪੁੱਤਰ ਨੂੰ ਚੁੱਕ ਕੇ ਲੈ ਜਾ ਰਹੇ ਸਨ। ਉਸ ਨੇ ਕਾਫੀ ਪੜਤਾਲ ਕੀਤੀ ਪਰ ਉਸ ਦਾ ਪੁੱਤਰ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਕਤ ਦੋਵੇਂ ਉਸ ਦੇ ਪੁੱਤਰ ਨੂੰ ਅਗਵਾ ਕਰ ਕੇ ਲੈ ਗਏ। ਮੁਕੱਦਮੇ ਦੀ ਤਫਤੀਸ਼ ਸਹਾਇਕ ਥਾਣੇਦਾਰ ਜਗਪਾਲ ਸਿੰਘ ਵੱਲੋਂ ਜਾਰੀ ਹੈ।