11 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਅਖੀਰ ਜੱਜ ਨੇ ਸੁਣਾਈ ਸਖ਼ਤ ਸਜ਼ਾ

Wednesday, Feb 09, 2022 - 11:19 AM (IST)

11 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਅਖੀਰ ਜੱਜ ਨੇ ਸੁਣਾਈ ਸਖ਼ਤ ਸਜ਼ਾ

ਚੰਡੀਗੜ੍ਹ (ਸੰਦੀਪ) : 11 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਨਾਲ ਸਬੰਧਤ ਕੇਸ ਵਿਚ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਅਦਾਲਤ ਨੇ ਦੋਸ਼ੀ ’ਤੇ 1.10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਅਦਾਲਤ ਵੱਲੋਂ ਸੁਣਾਏ ਗਏ ਫ਼ੈਸਲੇ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਦਾ ਇਹ ਅਪਰਾਧ ਸਿਰਫ ਇਕ ਬੱਚੀ ਨਾਲ ਨਹੀਂ ਹੋਇਆ ਹੈ, ਸਗੋਂ ਇਹ ਅਪਰਾਧ ਪੂਰੇ ਸਮਾਜ ਨਾਲ ਹੈ। ਇਹੋ ਜਿਹੇ ਅਪਰਾਧ ਨਾਲ ਪੂਰਾ ਸਮਾਜ ਪ੍ਰਭਾਵਿਤ ਹੁੰਦਾ ਹੈ। ਬੱਚੀ ਦੀ ਉਮਰ ਸਿਰਫ਼ 11 ਸਾਲ ਹੈ ਅਤੇ ਅਪਰਾਧੀ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਸਬੰਧਤ ਥਾਣਾ ਪੁਲਸ ਨੇ ਦੋਸ਼ੀ ਰਾਜੇਸ਼ ਖ਼ਿਲਾਫ਼ ਜੂਨ 2019 ਵਿਚ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਚਾਈਨਾ ਡੋਰ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, 4 ਸਾਲਾ ਬੱਚੀ ਅਸ਼ਲੀਨ ਕੌਰ ਦੀ ਗੱਲ ਵੱਢਣ ਕਾਰਣ ਮੌਤ

ਉੱਥੇ ਹੀ ਅਦਾਲਤ ਨੇ ਪੀੜਤਾ ਨੂੰ 3 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦਾ ਵੀ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਵਿਸ਼ੇ ਵਿਚ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਿਟੀ ਨੂੰ ਸਿਫਾਰਿਸ਼ ਕਰ ਦਿੱਤੀ ਹੈ। ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਬੱਚੀ ਨੇ ਜੋ ਕਸ਼ਟ ਝੱਲਿਆ ਹੈ, ਉਸ ਦੀ ਭਰਪਾਈ ਪੈਸਿਆਂ ਨਾਲ ਨਹੀਂ ਹੋ ਸਕਦੀ ਪਰ ਫਿਰ ਵੀ ਬੱਚੀ ਦੇ ਭਵਿੱਖ ਨੂੰ ਬਿਹਤਰ ਕਰਨ ਲਈ ਉਸ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸ ਲਈ ਕੋਰਟ ਨੇ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਬੱਚੀ ਦੇ ਨਾਂ ’ਤੇ 3 ਲੱਖ ਰੁਪਏ ਦੀ ਐੱਫ਼. ਡੀ. ਕਰਵਾਈ ਜਾਵੇ, ਜੋ ਕਿ ਉਸ ਨੂੰ ਬਾਲਿਗ ਹੋਣ ’ਤੇ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਭਰ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ

ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਵਿਚ ਬੱਚੀ ਨੇ ਦੱਸਿਆ ਸੀ ਕਿ ਦੋਸ਼ੀ ਨੇ ਉਸ ਨਾਲ ਗਲਤ ਹਰਕਤ ਕੀਤੀ ਸੀ ਅਤੇ ਇਸ ਸਬੰਧੀ ਉਸ ਨੂੰ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ ਸੀ। ਬੱਚੀ ਨੇ ਚਾਈਲਡ ਹੈਲਪਲਾਈਨ ਵਿਚ ਕਾਲ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਪੁਲਸ ਦੀ ਵੱਡੀ ਕਾਰਵਾਈ, ਸਿਮਰਜੀਤ ਬੈਂਸ ਨੂੰ ਕੀਤਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News