ਅਣਪਛਾਤੇ ਇਨੋਵਾ ਸਵਾਰਾਂ ਵਲੋਂ 9 ਮਹੀਨੇ ਦੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼

Friday, Dec 13, 2019 - 06:51 PM (IST)

ਅਣਪਛਾਤੇ ਇਨੋਵਾ ਸਵਾਰਾਂ ਵਲੋਂ 9 ਮਹੀਨੇ ਦੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼

ਬਟਾਲਾ (ਬੇਰੀ) : ਅੱਜ ਸਥਾਨਕ ਭੁੱਲਰ ਰੋਡ 'ਤੇ ਅਣਪਛਾਤੇ ਕਾਰ ਸਵਾਰਾਂ ਵਲੋਂ 9 ਮਹੀਨੇ ਦੀ ਬੱਚੀ ਨੂੰ ਅਗਵਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਸਨਾ ਪਤਨੀ ਅਮਾਨਤ ਸਿੰਘ ਵਾਸੀ ਪਿੰਡ ਸੋਈਆਂ ਥਾਣਾ ਮਜੀਠਾ ਹਾਲ ਵਾਸੀ ਭੁੱਲਰ ਰੋਡ ਬਟਾਲਾ ਨੇ ਦੱਸਿਆ ਕਿ ਮੇਰਾ ਪਤੀ ਹਿਮਾਚਲ ਵਿਚ ਕੰਮ ਕਰਦਾ ਹੈ ਅਤੇ ਮੈਂ ਅੱਜ ਆਪਣੀ ਮਾਸੀ ਕੋਲ ਪਿੰਡ ਕੋਟਲਾ ਨਵਾਬ ਪੈਦਲ ਜਾ ਰਹੀ ਸੀ ਅਤੇ ਜਦੋਂ ਉਹ ਪਿੰਡ ਪੂੰਦਰ ਸਥਿਤ ਰੇਲਵੇ ਫਾਟਕ ਪਾਰ ਕਰਕੇ ਕੋਟਲਾ ਨਵਾਬ ਵਲੋਂ ਜਾਣ ਲੱਗੀ ਤਾਂ ਬਾਈਪਾਸ ਵਾਲੀ ਸੜਕ ਵਲੋਂ ਇਕ ਚਿੱਟੇ ਰੰਗ ਦੀ ਇਨੋਵਾ ਗੱਡੀ ਨੰ. ਪੀ.ਬੀ.08ਏ. ਜੈੱਡ.6464 ਮੇਰੇ ਕੋਲ ਆ ਕੇ ਰੁਕੀ ਅਤੇ ਗੱਡੀ 'ਚੋਂ ਚਾਰ ਅਣਪਛਾਤੇ ਵਿਅਕਤੀ ਬਾਹਰ ਆਏ ਅਤੇ ਮੇਰੇ ਕੋਲੋਂ ਮੇਰੀ 9 ਮਹੀਨੇ ਦੀ ਬੱਚੀ ਨੂੰ ਖੋਹਣ ਦੀ ਕੋਸ਼ਿਸ਼ ਕਰਨ ਲਗ ਪਏ। 

ਸਨਾ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਇੰਨੇ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੂੰ ਦੇਖ ਕੇ ਕਾਰ ਸਵਾਰ ਚਾਰੇ ਵਿਅਕਤੀ ਇਨੋਵਾ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਉਕਤ ਔਰਤ ਅਨੁਸਾਰ ਇਸਦੇ ਤੁਰੰਤ ਬਾਅਦ ਉਨ੍ਹਾਂ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ।

ਕੀ ਕਹਿਣਾ ਹੈ ਐੱਸ.ਐੱਚ.ਓ ਦਾ?
ਉਕਤ ਮਾਮਲੇ ਸੰਬੰਧੀ ਜਦੋਂ ਐੱਸ.ਐੱਚ.ਓ. ਸਿਵਲ ਲਾਈਨ ਮੁਖਤਿਆਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਨੋਵਾ ਕਾਰ ਨੂੰ ਕਬਜ਼ੇ ਵਿਚ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News