ਛੱਪੜ 'ਚ ਡੁੱਬਣ ਦੇ ਕਾਰਨ 5 ਬੱਚਿਆਂ ਸਮੇਤ ਛੇ ਦੀ ਮੌਤ ’ਤੇ ਮੁੱਖ ਮੰਤਰੀ ਨੇ ਦੁੱਖ ਕੀਤਾ ਪ੍ਰਗਟ

05/14/2021 9:53:19 PM

ਚੰਡੀਗੜ੍ਹ (ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਇੱਕ ਪਿੰਡ ਵਿਚ ਹੋਈ ਦੁਖਦ ਘਟਨਾ ਵਿਚ ਛੱਪੜ ਵਿਚ ਪੰਜ ਬੱਚਿਆਂ ਸਮੇਤ ਛੇ ਆਦਮੀਆਂ ਦੀ ਡੁੱਬਣ ਦੇ ਕਾਰਨ ਹੋਈ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਹਰ ਪਰਿਵਾਰ ਨੂੰ 50,000 ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਇਸ ਦੁਖਦ ਘਟਨਾ 'ਚ ਛੇਵਾਂ ਵਿਅਕਤੀ ਇਨ੍ਹਾਂ ਬੱਚਿਆਂ ਨੂੰ ਬਚਾਉਂਦਾ ਹੋਇਆ ਆਪਣੀ ਜਾਨ ਗਵਾ ਬੈਠਾ।

ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC


ਇਹ ਘਟਨਾ ਮਾਨਗੜ੍ਹ ਪਿੰਡ ਵਿਚ ਹੋਈ ਜਿੱਥੇ 7 ਤੋਂ 10 ਸਾਲ ਦੀ ਉਮਰ ਤੱਕ ਦੇ ਪੰਜ ਪ੍ਰਵਾਸੀ ਬੱਚਿਆਂ ਦੀ ਛੱਪੜ 'ਚ ਡੁੱਬਣ ਕਾਰਨ ਮੌਤ ਹੋ ਗਈ। 22 ਸਾਲਾ ਇੱਕ ਪ੍ਰਵਾਸੀ ਨੇ ਬੱਚਿਆਂ ਨੂੰ ਬਚਾਉਣ ਲਈ ਛੱਪੜ 'ਚ ਛਾਲ ਮਾਰੀ ਪਰ ਬਦਕਿਸਮਤੀ ਨਾਲ ਉਹ ਵੀ ਆਪਣੀ ਜਾਨ ਗਵਾ ਬੈਠਾ। ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦੇ ਹੋਏ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਇਸ ਦੁੱਖ ਦੀ ਘੜੀ 'ਚ ਇਨ੍ਹਾਂ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਉਪਲੱਬਧ ਕਰਵਾਈ ਜਾਵੇ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀ ਦੋਨਾਂ ਨੂੰ ਹਾਸਿਲ ਕਰਨ ਲਈ ਕੰਮ ਜਾਰੀ ਹੈ।

ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News