ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਵਾਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

09/05/2020 10:43:22 PM

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਆਪਣਾ ਕੋਵਿਡ-19 ਦਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਇਕ ਹਫ਼ਤੇ ਦਾ ਸਵੈ-ਇਕਾਂਤਵਾਸ ਖ਼ਤਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਮਾਂ-ਪਿਓ ਦਾ ਸਾਇਆ ਉੱਠਣ ਤੋਂ ਬਾਅਦ ਧੀਆਂ 'ਤੇ ਮੁੜ ਡਿੱਗਾ ਦੁੱਖਾਂ ਦਾ ਪਹਾੜ, ਹੁਣ ਇਕਲੌਤੇ ਭਰਾ ਨੇ ਕੀਤੀ ਖ਼ੁਦਕੁਸ਼ੀ

ਇਥੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਕਪੈਟਨ ਅਮਰਿੰਦਰ ਨੇ ਦੋ ਪਾਜ਼ੇਟਿਵ ਵਿਧਾਇਕਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਕਾਂਤਵਾਸ 'ਚ ਚਲੇ ਗਏ ਸਨ ਅਤੇ ਅੱਜ ਉਨ੍ਹਾਂ ਨੇ ਕੋਰੋਨਾ ਟੈਸਟ ਲਈ ਆਪਣੇ ਨਮੂਨੇ ਭੇਜੇ ਸਨ। ਉਹ 28 ਅਗਸਤ ਨੂੰ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ 'ਚ ਵਿਧਾਇਕਾਂ ਦੇ ਸੰਪਰਕ 'ਚ ਆਏ ਸਨ।

ਇਹ ਵੀ ਪੜ੍ਹੋ:  ਅਧਿਆਪਕ ਦਿਵਸ ਮੌਕੇ 'ਦਿ ਗ੍ਰੇਟ ਖਲੀ' ਨੇ ਕੀਤਾ ਆਪਣੇ ਗੁਰੂ ਨੂੰ ਯਾਦ, ਇਨ੍ਹਾਂ ਕਰਕੇ ਛੂਹੀਆਂ ਬੁਲੰਦੀਆਂ

ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਮੰਤਰੀਆਂ, ਕਾਂਗਰਸੀ ਵਿਧਾਇਕਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਵਰਚੁਅਲ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ, ਨੇ ਗੱਲਬਾਤ 'ਚ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਆਪਣਾ ਟੈਸਟ ਕਰਵਾਇਆ ਅਤੇ ਰਿਪੋਰਟ ਨੈਗੇਟਿਵ ਆਈ। ਕੋਰੋਨਾ ਲਾਗ ਦੀ ਬੀਮਾਰੀ ਫੈਲਣ ਤੋਂ ਬਾਅਦ ਇਹ ਤੀਜਾ ਮੌਕਾ ਸੀ, ਜਦੋਂ ਮੁੱਖ ਮੰਤਰੀ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ।
ਇਹ ਵੀ ਪੜ੍ਹੋ​​​​​​​: ​​​​​​​ ਬਿਨਾਂ ਸਹਾਰੇ ਚੱਲਣ 'ਚ ਅਸਮਰਥ ਇਨ੍ਹਾਂ ਅਧਿਆਪਕਾਂ ਨੇ ਕੋਰੋਨਾ ਕਾਲ 'ਚ ਵੀ ਨਿਭਾਈ ਅਹਿਮ ਭੂਮਿਕਾ


shivani attri

Content Editor

Related News